|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

CCPA ਦੀ ਕਾਰਵਾਈ, Naaptol ਤੇ Sensodyne ਦੇ ਇਸ਼ਤਿਹਾਰਾਂ 'ਤੇ ਲਾਈ ਰੋਕ, ਠੋਕਿਆ ਜੁਰਮਾਨਾ

ਨਿਊਜ਼ ਡੈਸਕ (ਜਸਕਮਲ) : ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਗੁੰਮਰਾਹਕੁੰਨ ਇਸ਼ਤਿਹਾਰਾਂ ਵਿਰੁੱਧ ਸਖ਼ਤ ਕਦਮ ਚੁੱਕਿਆ ਹੈ । CCPA ਨੇ GlaxoSmithKline Consumer Healthcare Ltd ਨੂੰ ਗੁੰਮਰਾਹਕੁੰਨ ਇਸ਼ਤਿਹਾਰ ਦਿਖਾਉਣ ਲਈ ਦੋਸ਼ੀ ਕਰਾਰ ਦਿੱਤਾ ਹੈ। GSK ਨੂੰ ਭਾਰਤ 'ਚ ਸੇਨਸੋਡਾਈਨ ਉਤਪਾਦ ਦੀ ਇਸ਼ਤਿਹਾਰਬਾਜ਼ੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸ

NRI Post Desk · 1750 ਦਿਨ ਪਹਿਲਾਂ · ਅੱਪਡੇਟ 1728 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
CCPA ਦੀ ਕਾਰਵਾਈ, Naaptol ਤੇ Sensodyne ਦੇ ਇਸ਼ਤਿਹਾਰਾਂ 'ਤੇ ਲਾਈ ਰੋਕ, ਠੋਕਿਆ ਜੁਰਮਾਨਾ
📷 NRI Post Desk

ਨਿਊਜ਼ ਡੈਸਕ (ਜਸਕਮਲ) : ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਗੁੰਮਰਾਹਕੁੰਨ ਇਸ਼ਤਿਹਾਰਾਂ ਵਿਰੁੱਧ ਸਖ਼ਤ ਕਦਮ ਚੁੱਕਿਆ ਹੈ । CCPA ਨੇ GlaxoSmithKline Consumer Healthcare Ltd ਨੂੰ ਗੁੰਮਰਾਹਕੁੰਨ ਇਸ਼ਤਿਹਾਰ ਦਿਖਾਉਣ ਲਈ ਦੋਸ਼ੀ ਕਰਾਰ ਦਿੱਤਾ ਹੈ। GSK ਨੂੰ ਭਾਰਤ 'ਚ ਸੇਨਸੋਡਾਈਨ ਉਤਪਾਦ ਦੀ ਇਸ਼ਤਿਹਾਰਬਾਜ਼ੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੀਸੀਪੀਏ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਈ ਗਈ ਹੈ। ਸੀਸੀਪੀਏ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਤੇ 27 ਜਨਵਰੀ ਨੂੰ ਗਲੈਕਸੋਸਮਿਥਕਲਾਈਨ ਕੰਜ਼ਿਊਮਰ ਹੈਲਥਕੇਅਰ ਦੇ ਖ਼ਿਲਾਫ ਇਕ ਆਦੇਸ਼ ਪਾਸ ਕੀਤਾ।

ਅਥਾਰਟੀ ਨੇ ਉਤਪਾਦਾਂ ਦੇ ਪ੍ਰਚਾਰ 'ਚ ਗੁੰਮਰਾਹਕੁੰਨ ਇਸ਼ਤਿਹਾਰਾਂ ਤੇ ਅਨੁਚਿਤ ਵਪਾਰਕ ਗਤੀਵਿਧੀਆਂ ਦੀ ਵਰਤੋਂ ਦੇ ਵਿਰੁੱਧ ਨਾਪਤੋਲ ਆਨਲਾਈਨ ਸ਼ਾਪਿੰਗ ਲਿਮਟਿਡ ਦੇ ਖਿਲਾਫ ਇਕ ਆਦੇਸ਼ ਵੀ ਪਾਸ ਕੀਤਾ ਹੈ। ਇਸ ਦੇ ਨਾਲ ਹੀ, 2 ਫਰਵਰੀ ਨੂੰ ਸੀਸੀਪੀਏ ਨੇ ਨੈਪਤੋਲ ਨੂੰ ਇਸ਼ਤਿਹਾਰਬਾਜ਼ੀ ਰੋਕਣ ਦਾ ਹੁਕਮ ਦਿੱਤਾ। CCPA ਨੇ GSK ਨੂੰ ਆਦੇਸ਼ ਦੇ ਇਕ ਹਫ਼ਤੇ ਦੇ ਅੰਦਰ ਦੇਸ਼ ਭਰ 'ਚ Sensodyne ਦੇ ਵਿਗਿਆਪਨਾਂ 'ਤੇ ਪਾਬੰਦੀ ਲਾਉਣ ਲਈ ਕਿਹਾ ਹੈ। ਹੁਕਮ 'ਚ ਕਿਹਾ ਗਿਆ ਹੈ ਕਿ ਕੰਪਨੀ ਭਾਰਤ 'ਚ ਲਾਗੂ ਕਾਨੂੰਨ ਤੋਂ ਇਲਾਵਾ ਇਸ ਸਬੰਧੀ ਸਲਾਹ ਦੇਣ ਲਈ ਵਿਦੇਸ਼ੀ ਦੰਦਾਂ ਦੇ ਡਾਕਟਰਾਂ ਨੂੰ ਨਹੀਂ ਦਿਖਾ ਸਕਦੀ।

ਸੰਬੰਧਿਤ ਖ਼ਬਰਾਂ

ਨਾਪਟੋਲ 'ਤੇ 10 ਲੱਖ ਰੁਪਏ ਦਾ ਜੁਰਮਾਨਾ

ਇਸ ਤੋਂ ਇਲਾਵਾ ਸੀਸੀਪੀਏ ਨੇ ਨਾਪਤੋਲ ਆਨਲਾਈਨ ਸ਼ਾਪਿੰਗ ਨੂੰ 'Set of 2 Gold Jewelry', 'Magnetic Knee Support' ਤੇ 'Acupressure Yoga Slippers' ਦੇ ਇਸ਼ਤਿਹਾਰਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਨੈਪਤੋਲ 'ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!