|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਾਣੀ ਦੀ ਬੱਚਤ ਲਈ ਮੱਕੀ ਨੂੰ ਉਤਸ਼ਾਹਿਤ ਕਰਨ ਲਈ ਖੇਤ ਦਿਵਸ ਮਨਾਇਆ

ਕਪੂਰਥਲਾ (ਇੰਦਰਜੀਤ ਸਿੰਘ) : ਨੈਸ਼ਨਲ ਐਗਰੀਕਲਚਰ ਫੰਡ ਫਾਰ ਕਲਾਈਮੇਟ ਚੇਜ ਅਤੇ ਜਲ ਸ਼ਕਤੀ ਅਭਿਆਨ ਤਹਿਤ ਪਿੰਡ ਹੋਠੀਆਂ ਬਲਾਕ ਢਿਲਵਾਂ ਵਿਖੇ ਕਿਸਾਨ ਗੋਸ਼ਟੀ ਅਤੇ ਖੇਤ ਦਿਵਸ ਮਨਾਇਆ ਗਿਆ ਜਿਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲਾ ਕਪੂਰਥਲਾ ਤੇ ਸ੍ਰੀ ਰਾਮ ਫਰਟੀਲਾਇਜਰ ਐਡ ਕੈਮੀਕਲਜ ਲਿਮਟਡ ਦੇ ਨੁਮਾਇਦਿਆ ਵੱਲੋਂ ਕਿਸਾਨਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ।

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ) : ਨੈਸ਼ਨਲ ਐਗਰੀਕਲਚਰ ਫੰਡ ਫਾਰ ਕਲਾਈਮੇਟ ਚੇਜ ਅਤੇ ਜਲ ਸ਼ਕਤੀ ਅਭਿਆਨ ਤਹਿਤ ਪਿੰਡ ਹੋਠੀਆਂ ਬਲਾਕ ਢਿਲਵਾਂ ਵਿਖੇ ਕਿਸਾਨ ਗੋਸ਼ਟੀ ਅਤੇ ਖੇਤ ਦਿਵਸ ਮਨਾਇਆ ਗਿਆ ਜਿਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲਾ ਕਪੂਰਥਲਾ ਤੇ ਸ੍ਰੀ ਰਾਮ ਫਰਟੀਲਾਇਜਰ ਐਡ ਕੈਮੀਕਲਜ ਲਿਮਟਡ ਦੇ ਨੁਮਾਇਦਿਆ ਵੱਲੋਂ ਕਿਸਾਨਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਕਿਸਾਨਾਂ ਨੂੰ ਝੋਨੇਂ ਦੇ ਬਦਲ ਵੱਜੋਂ ਬੀਜੀ ਮੱਕੀ ਕਿਸਮ ਟੀ ਐਕਸ 369 ਦੇ ਖੇਤ ਤੇ ਵੀ ਵਿਜਟ ਕੀਤਾ ਗਿਆ।ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਟਰੇਨਿੰਗ ਅਫਸਰ ਕਪੂਰਥਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਸਾਲ ਪਾਣੀ ਦੀ ਬਚਤ ਲਈ ਝੋਨੇਂ ਦੀ ਥਾਂ ਕੁਝ ਰਕਬਾ ਮੱਕੀ ਹੇਠ ਲਿਆਉਣ ਕਿਉਕਿ ਝੋਨੇ ਹੇਠੋ ਰਕਬਾ ਘਟਾ ਕੇ ਹੋਰ ਫਸਲਾਂ ਹੇਠ ਲਿਆਉਣਾ ਸਮੇਂ ਦੀ ਲੋੜ ਹੈ ਉਹਨਾਂ ਬੋਲਦਿਆ ਕਿਹਾ ਕਿ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਨੇ ਸਾਡੇ ਲਈ ਕਾਫੀ ਸਮੱੱਸਿਆਵਾਂ ਪੈਦਾ ਕੀਤੀਆਂ ਹਨ ਜਿਹਨਾਂ ਦਾ ਹੱੱਲ ਕਰਨ ਲਈ ਸਾਨੂੰ ਇਸੇ ਫਸਲੀ ਚੱਕਰ ਵਿੱਚ ਬਦਲਾਵ ਲਿਆਉਣਾ ਪਵੇਗਾ।

ਸੰਬੰਧਿਤ ਖ਼ਬਰਾਂ

ਉਹਨਾਂ ਕਲਰ ਵਾਲੀਆ ਜਮੀਨਾਂ ਦੇ ਸੁਧਾਰ ਲਈ ਫ਼ਨਬਸਪ;ਕੁੱਝ ਕਿਸਾਨਾਂ ਵੱਲੋਂ ਪਰਾਲੀ ਨੂੰ ਮਲਚਰ ਅਤੇ ਉਲਟਾਂਵੇ ਹੱਲ ਨਾਲ ਮਿਲਾਉਣ ਦੇ ਸਫਲ ਤਜਰਬੇ ਕੀਤੇ ਹਨ ਜਿਹਨਾਂ ਨੂੰ ਬਾਕੀ ਕਿਸਾਨਾਂ ਵੱਲੋਂ ਵੀ ਅਪਣਾਉਣਾ ਚਾਹੀਦਾ ਹੈ।ਉਹਨਾਂ ਧਰਤੀ ਦੀ ਸਿਹਤ ਅਤੇ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਪਰਾਲੀ ਨੂੰ ਜਮੀਨ ਵਿੱਚ ਵਾਹੁਣ ਬਾਰੇ ਅਪੀਲ ਕੀਤੀ।ਬਲਾਕ ਖੇਤੀਬਾੜੀ ਅਫਸਰ ਮਨਜੀਤ ਸਿੰਘ ਨੇ ਕਿਸਾਨਾਂ ਨੂੰ ਦੱੱਸਿਆ ਕਿ ਐਨ ਏ ਐਫ ਸੀ ਸੀ ਫੰਡ ਅਧੀਨ ਚੁਣੇ ਢਿਲਵਾਂ ਬਲਾਕ ਵਿੱਚ ਮੱਕੀ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਮੱਕੀ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੇ ਬੀਜ ਸਬਸਿਡੀ ਤੇ ਦਿੱਤੇ ਗਏ ਸਨ।ਉਹਨਾਂ ਅਪੀਲ ਕੀਤੀ ਕਿ ਆਉਦੇ ਸਾਲ ਮੱਕੀ ਹੇਠ ਰਕਬਾ ਵਧਾਇਆ ਜਾਵੇ।

ਸੁਖਦੇਵ ਸਿੰਘ ਖੇਤੀਬਾੜੀ ਸੂਚਨਾ ਅਫਸਰ ਕਪੂਰਥਲਾ ਵੱਲੋਂ ਸਹਿਕਾਰੀਆ ਸਭਾਵਾਂ ਵਿੱਚ ਮਸ਼ੀਨਰੀ ਦੀ ਵਿਊਤਬੰਦੀ ਕਰਕੇ ਵੱਧ ਤੋਂ ਵੱਧ ਮਸ਼ੀਨਾਂ ਨੂੰ ਵਰਤੋਂ ਵਿੱਚ ਲਿਆਉਣ ਬਾਰੇ ਅਪੀਲ ਕੀਤੀ ਅਤੇ ਮਹਿੰਗੀ ਖੇਤੀ ਮਸ਼ੀਨਰੀ ਨੂੰ ਗੱੱਰੁਪ ਬਣਾ ਕੇ ਵਰਤਣ ਦੀ ਆਦਤ ਪਾਉਣ ਦੀ ਗੱਲ ਕਹੀ।ਸ੍ਰੀ ਸਤਨਾਮ ਸਿੰਘ ਇੰਚਾਰਜ ਹਲਕਾ ਭੰਡਾਲ ਬੇਟ ਰਾਣਾ ਸ਼ੂਗਰਜ ਲਿਮਟਿਡ ਬੁਟਰ ਸਿਵੀਆ ਅੰਮ੍ਰਿਤਸਰ ਨੇ ਕਿਸਾਨਾਂ ਨੂੰ ਚੁਕੰਦਰ ਦੀ ਖੇਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਫਸਲ ਅਧੀਨ ਰਕਬਾ ਵਧਾਉਣ ਬਾਰੇ ਕਿਹਾ।ਸ੍ਰੀ ਰਾਮ ਫਰਟੀਲਾਇਜਰ ਐਡ ਕੈਮੀਕਲਜ ਕੰਪਨੀ ਡਾ ਦਲੀਪ ਜੋਹਰ ਡਿਵੈਲਪਮੈਂਟ ਅਫਸਰ ਅਤੇ ਸ੍ਰੀ ਗਨੇਸ਼ ਸ਼ੁਕਲਾ ਵੱਲੋਂ ਮੱਕੀ ਦੀ ਸਫਲ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਣਕ ਦੇ ਨਵੇ ਬੀਜ 272 ਅਤੇ 254 ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ।ਇਸ ਮੌਕੇ ਗੁਰਵਿੰਦਰ ਸਿੰਘ ਸਾਬਕਾ ਸਰਪੰਚ,ਸੁਖਦੇਵ ਸਿੰਘ ਸੈਕਟਰੀ ਸਹਿਕਾਰੀ ਸਭਾ ਹੋਠੀਆਂ,ਸੁਖਦੇਵ ਸਿੰਘ ਸਰਵੇਅਰ ਰਾਣਾ ਸ਼ੂਗਰਜ ਲਿਮਟਿਡ ਬੁਟਰ ਸਿਵੀਆ ਅੰਮ੍ਰਿਤਸਰ, ਸੁਖਰਾਜ ਸਿੰਘ ਨੰਬਰਦਾਰ, ਅਵਤਾਰ ਸਿੰਘ, ਚਰਨਜੀਤ ਸਿੰਘ, ਪਿਆਰਾ ਸਿੰਘ, ਗੁਰਦਿਆਲ ਸਿੰਘ, ਸਤਨਾਮ ਸਿੰਘ, ਅਤੇ ਹੋਰ ਕਿਸਾਨ ਸ਼ਾਮਿਲ ਹੋਏ।ਕਿਸਾਨਾਂ ਵੱਲੋਂ ਚੰਗਾ ਰੇਟ ਮਿਲਣ ਨਾਲ ਹੀ ਰਕਬਾ ਵਧਣ ਦੀ ਗਲ ਕਹੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!