ਸ਼੍ਰੀ ਅਨੰਦਪੁਰ ਸਾਹਿਬ : ਭਾਂਵੇ ਸਿੱਖ ਵਿਦਵਾਨ ਸਟੇਜਾਂ ਤੋਂ ਜੋਰ ਦੇ ਕੇ ਕਹਿੰਦੇ ਹਨ ਕਿ ਹੋਲੀ ਦਾ ਸਿੱਖਾਂ ਨਾਲ ਕੋਈ ਸਬੰਧ ਨਹੀ ਤੇ ਸਿੱਖ ਕੌਮ ਨੂੰ ਦਸਮ ਪਾਤਸ਼ਾਹ ਨੇ ਹੋਲਾ ਬਖਸ਼ਿਆ ਹੈ ਪਰ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਤਖਤਾਂ ਦੇ ਜਥੇਦਾਰਾਂ 'ਤੇ ਰੰਗ ਪਾ ਕੇ ਹੋਲੀ ਮਨਾਈ ਗਈ। ਭਰੀ ਸੰਗਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੂੰਮਾ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ:ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਦੀਆਂ ਦਸਤਾਰਾਂ 'ਤੇ ਰੰਗ ਪਾਇਆ ਗਿਆ।
ਸੰਬੰਧਿਤ ਖ਼ਬਰਾਂ
ਜਦੋਂ ਕਿ ਸਾਬਕਾ ਜਥੇਦਾਰ ਪ੍ਰੋ:ਮਨਜੀਤ ਸਿੰਘ ਨੇ ਰੰਗ ਪੁਆਉਣ ਤੋਂ ਇਨਕਾਰ ਕਰ ਦਿਤਾ। ਕਾਬਲੇਗੌਰ ਹੈ ਕਿ ਪਿਛਲੇ ਲੰਮੇ ਸਮੇ ਤੋਂ ਸਿੱਖ ਪ੍ਰਚਾਰਕ ਇਹ ਪ੍ਰਚਾਰ ਕਰਦੇ ਆਏ ਹਨ ਕਿ ਰੰਗ ਸੁਟਣ ਦੀ ਪਿਰਤ ਸਿੱਖ ਕੌਮ ਦੀ ਨਹੀ ਹੈ ਤੇ ਗੁਰੂ ਕੇ ਸਿੱਖਾਂ ਨੂੰ ਇਕ ਦੂਜੇ ਉਪਰ ਰੰਗ ਨਹੀ ਸੁਟਣਾ ਚਾਹੀਦਾ ਪਰ ਤਖਤ ਸਾਹਿਬ ਵਿਖੇ ਇਸ ਤਰਾਂ ਰੰਗ ਸੁਟਿਆ ਜਾਣਾ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਰਿਹਾ।






