|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਮਸ਼ਹੂਰ ਹਸਤੀਆਂ ਦੇ ਟਵਿੱਟਰ ਖੇਡ-ਖੇਡ ਵਿੱਚ ਕੀਤੇ ਗਏ ਹੈਕ, ਹੈਕਰਾਂ ਦਾ ਲਗਾ ਪਤਾ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਬੀਤੇ ਦਿਨੀ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਟੇਸਲਾ ਦੇ ਸੀਈਓ ਐਲਨ ਮਸਕ, ਅਮੇਜਨ ਦੇ ਸੀਈਓ ਜੇਫ਼ ਬੇਜੋਸ ਅਤੇ ਮਾਈਕਰੋਸਾਫ਼ਟ ਦੇ ਸਹਿ ਸੰਸਥਾਪਕ ਬਿਲ ਗੇਟਸ ਸਣੇ 130 ਵੱਡੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਵਾਲਿਆਂ ਦਾ ਪਤ ਅਲੱਗ ਗਿਆ ਹੈ। 4 ਨੌਜਵਾਨ ਹੈਕਰਾਂ ਨੇ ਇਸ ਕਰਤੂਤ ਨੂੰ ਖੇਡ-ਖੇਡ ਵਿੱਚ ਹੀ ਅੰਜਾਮ ਦਿੱਤਾ ਸੀ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਬੀਤੇ ਦਿਨੀ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਟੇਸਲਾ ਦੇ ਸੀਈਓ ਐਲਨ ਮਸਕ, ਅਮੇਜਨ ਦੇ ਸੀਈਓ ਜੇਫ਼ ਬੇਜੋਸ ਅਤੇ ਮਾਈਕਰੋਸਾਫ਼ਟ ਦੇ ਸਹਿ ਸੰਸਥਾਪਕ ਬਿਲ ਗੇਟਸ ਸਣੇ 130 ਵੱਡੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਵਾਲਿਆਂ ਦਾ ਪਤ ਅਲੱਗ ਗਿਆ ਹੈ। 4 ਨੌਜਵਾਨ ਹੈਕਰਾਂ ਨੇ ਇਸ ਕਰਤੂਤ ਨੂੰ ਖੇਡ-ਖੇਡ ਵਿੱਚ ਹੀ ਅੰਜਾਮ ਦਿੱਤਾ ਸੀ।

ਸੰਬੰਧਿਤ ਖ਼ਬਰਾਂ

ਰਿਪੋਰਟ ਮੁਤਾਬਕ ਇਸ ਹੈਕਿੰਗ ਵਿੱਚ ਕਿਸੇ ਵੱਡੇ ਸਾਈਬਰ ਅਪਰਾਧੀਆਂ ਦਾ ਹੱਥ ਨਹੀਂ ਸੀ। ਚਾਰੇ ਹੈਕਰ ਆਨਲਾਈਨ ਹੈਂਡਲਜ਼ ਦੀ ਖਰੀਦੋ-ਫਰੋਖ਼ਤ ਕਰਨ ਵਾਲੇ ਆਨਲਾਈਨ ਕਮਿਊਨਿਟੀ ਪਲੇਟਫਾਰਮ 'ਓਜੀਯੂਜਰਸਡਾਟਕਾਮ' ਉੱਤੇ ਮਿਲੇ ਸਨ। ਦੱਸ ਦਈਏ ਕਿ 'ਓਜੀਯੂਜਰਸਡਾਟਕਾਮ' ਉੱਤੇ ਹੀ ਹੈਕਰਾਂ ਨੂੰ ਟਵਿੱਟਰ ਦਾ ਬੇਹੱਦ ਅਹਿਮ ਟੂਲ ਹੱਥ ਲੱਗਾ ਸੀ, ਜਿਸ ਦੀ ਮਦਦ ਨਾਲ ਹੈਕਿੰਗ ਨੂੰ ਅੰਜਾਮ ਦਿੱਤਾ ਸੀ।

ਤਿੰਨ ਹੈਕਰਾਂ ਦੇ ਆਨਲਾਈਨ ਮੋਨਿਕਰ ਭਾਵ ਆਨਲਾਈਨ ਰੱਖੇ ਜਾਣ ਵਾਲੇ ਫਰਜ਼ੀ ਨਾਵਾਂ ਦਾ ਵੀ ਪਤਾ ਲੱਗਾ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨਾਂ ਤਿੰਨਾਂ ਦੇ ਆਨਲਾਈਨ ਨਾਮ ਐਲਓਐਲ, ਐਵਰ ਸੋ ਅਨਕਸੱਸ ਅਤੇ ਕਿਰਕ ਸਨ। ਇਨਾਂ ਵਿੱਚੋਂ ਕਿਰਕ ਹੀ ਉਹ ਸ਼ਖਸ ਸੀ, ਜਿਸ ਦੇ ਕੋਲ ਟਵਿੱਟਰ ਦਾ ਇੱਕ ਬੇਹੱਦ ਮਹੱਤਵਪੂਰਨ ਟੂਲ ਸੀ। ਇਸ ਟੂਲ ਦੀ ਮਦਦ ਨਾਲ ਕਿਸੇ ਵੀ ਟਵਿੱਟਰ ਅਕਾਊਂਟ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਸ ਨੇ ਇਸ ਟੂਲ ਨੂੱ ਦੋ ਲੋਕਾਂ ਨਾਲ ਸ਼ੇਅਰ ਕੀਤਾ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!