|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਕੇਂਦਰ ਵਲੋਂ ਖੰਨਾ, ਫਗਵਾੜਾ ਤੇ ਫਿਲੌਰ ਬਾਈਪਾਸ ਨੂੰ ਮੰਜ਼ੂਰੀ

ਫਗਵਾੜਾ (ਦੇਵ ਇੰਦਰਜੀਤ) : ਪੰਜਾਬ ਦੇ ਤਿੰਨ ਸ਼ਹਿਰ ਖੰਨਾ, ਫਗਵਾੜਾ ਅਤੇ ਫਿਲੌਰ ’ਚ ਜੀ. ਟੀ. ਰੋਡ ’ਤੇ ਭੀੜ ਨੂੰ ਘੱਟ ਕਰਨ ਲਈ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰਾਲਾ ਨੇ 2 ਹਜ਼ਾਰ ਕਰੋੜ ਦੀ ਲਾਗਤ ਨਾਲ ਬਾਈਪਾਸ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਦੇਸ਼ ਕਾਰਜਕਾਰਨੀ ਮੈਂਬਰ ਅਨੁਜ ਛਾਹੜੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਤਰਾਲਾ ਦੇ ਪ੍ਰ

NRI Post Desk · 1940 ਦਿਨ ਪਹਿਲਾਂ · ਅੱਪਡੇਟ 1940 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੇਂਦਰ ਵਲੋਂ ਖੰਨਾ, ਫਗਵਾੜਾ ਤੇ ਫਿਲੌਰ ਬਾਈਪਾਸ ਨੂੰ ਮੰਜ਼ੂਰੀ
📷 NRI Post Desk

ਫਗਵਾੜਾ (ਦੇਵ ਇੰਦਰਜੀਤ) : ਪੰਜਾਬ ਦੇ ਤਿੰਨ ਸ਼ਹਿਰ ਖੰਨਾ, ਫਗਵਾੜਾ ਅਤੇ ਫਿਲੌਰ ’ਚ ਜੀ. ਟੀ. ਰੋਡ ’ਤੇ ਭੀੜ ਨੂੰ ਘੱਟ ਕਰਨ ਲਈ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰਾਲਾ ਨੇ 2 ਹਜ਼ਾਰ ਕਰੋੜ ਦੀ ਲਾਗਤ ਨਾਲ ਬਾਈਪਾਸ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਦੇਸ਼ ਕਾਰਜਕਾਰਨੀ ਮੈਂਬਰ ਅਨੁਜ ਛਾਹੜੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਤਰਾਲਾ ਦੇ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਹੈ ਕਿ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰਾਲਾ ਨੇ ਨੈਸ਼ਨਲ ਡਿਵੈਲਪਮੈਂਟ ਪਲਾਨ ਭਾਰਤ ਮਾਲਾ ਦੇ ਅਧੀਨ ਪੰਜਾਬ ਦੇ ਖੰਨਾ ਵਿਚ 33 ਕਿਲੋਮੀਟਰ, ਫਗਵਾੜਾ ’ਚ 5 ਕਿਲੋਮੀਟਰ ਅਤੇ ਫਿਲੌਰ ’ਚ 11 ਕਿਲੋਮੀਟਰ ਲੰਬੇ ਬਾਈਪਾਸ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ’ਤੇ 200 ਕਰੋੜ ਰੁਪਏ ਖਰਚ ਆਵੇਗਾ।

ਸੰਬੰਧਿਤ ਖ਼ਬਰਾਂ

ਮੰਤਰਾਲਾ ਪੰਜਾਬ ਦੇ ਚੰਡੀਗੜ੍ਹ-ਬਠਿੰਡਾ ਹਾਈਵੇਅ ’ਤੇ ਪਟਿਆਲਾ, ਭਵਾਨੀਗੜ੍ਹ ਅਤੇ ਰਾਮਪੁਰਾ ’ਚ ਬਾਈਪਾਸ ਬਣਾਉਣ ’ਤੇ ਵਿਚਾਰ ਕਰ ਰਿਹਾ ਹੈ, ਜਿਸ ’ਤੇ 935 ਕਰੋੜ ਰੁਪਏ ਖਰਚ ਆਵੇਗਾ। ਇਸਦੇ ਨਾਲ ਹੀ ਜੰਮੂ-ਜਲੰਧਰ ਰੋਡ ’ਤੇ ਮੁਕੇਰੀਆਂ, ਦਸੂਹਾ ਅਤੇ ਭੋਗਪੁਰ ਵਿਖੇ 900 ਕਰੋੜ ਰੁਪਏ ਦੀ ਲਾਗਤ ਨਾਲ ਬਾਈਪਾਸ ਬਣਾਏ ਜਾਣ ਦਾ ਵਿਚਾਰ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!