|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੇਂਦਰ 2 ਖੁਰਾਕਾਂ ਦਰਮਿਆਨ 84 ਦਿਨਾਂ ਦੇ ਅੰਤਰ ਦਾ ਕਾਰਨ ਦਸੇ : ਹਾਈ ਕੋਰਟ

ਕੇਰਲ (ਦੇਵ ਇੰਦਰਜੀਤ) : ਕੇਰਲ ਹਾਈ ਕੋਰਟ ਨੇ ਕੇਂਦਰ ਤੋਂ ਮੰਗਲਵਾਰ ਨੂੰ ਪ੍ਰਸ਼ਨ ਕੀਤਾ ਕਿ ਕੋਵਿਸ਼ੀਲਡ ਦੀਆਂ 2 ਖੁਰਾਕਾਂ ਦਰਮਿਆਨ 84 ਦਿਨਾਂ ਦਾ ਅੰਤਰਾਲ ਟੀਕੇ ਦੀ ਉਪਲੱਬਧਤਾ ’ਤੇ ਆਧਾਰਤ ਹੈ ਜਾਂ ਉਸ ਦੀ ਪ੍ਰਭਾਵਸ਼ੀਲਤਾ ’ਤੇ। ਕੇਰਲ ਹਾਈ ਕੋਰਟ ਦੇ ਜੱਜ ਪੀ.ਬੀ. ਸੁਰੇਸ਼ ਕੁਮਾਰ ਨੇ ‘ਕਿਟੈਕਸ ਗਾਰਮੈਂਟਸ ਲਿਮਟਿਡ’ ਦੀ ਉਸ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਤੋਂ ਇਹ ਸਵਾ

NRI Post Desk · 1920 ਦਿਨ ਪਹਿਲਾਂ · ਅੱਪਡੇਟ 1920 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੇਂਦਰ 2 ਖੁਰਾਕਾਂ ਦਰਮਿਆਨ 84 ਦਿਨਾਂ ਦੇ ਅੰਤਰ ਦਾ ਕਾਰਨ ਦਸੇ : ਹਾਈ ਕੋਰਟ
📷 NRI Post Desk

ਕੇਰਲ (ਦੇਵ ਇੰਦਰਜੀਤ) : ਕੇਰਲ ਹਾਈ ਕੋਰਟ ਨੇ ਕੇਂਦਰ ਤੋਂ ਮੰਗਲਵਾਰ ਨੂੰ ਪ੍ਰਸ਼ਨ ਕੀਤਾ ਕਿ ਕੋਵਿਸ਼ੀਲਡ ਦੀਆਂ 2 ਖੁਰਾਕਾਂ ਦਰਮਿਆਨ 84 ਦਿਨਾਂ ਦਾ ਅੰਤਰਾਲ ਟੀਕੇ ਦੀ ਉਪਲੱਬਧਤਾ ’ਤੇ ਆਧਾਰਤ ਹੈ ਜਾਂ ਉਸ ਦੀ ਪ੍ਰਭਾਵਸ਼ੀਲਤਾ ’ਤੇ। ਕੇਰਲ ਹਾਈ ਕੋਰਟ ਦੇ ਜੱਜ ਪੀ.ਬੀ. ਸੁਰੇਸ਼ ਕੁਮਾਰ ਨੇ ‘ਕਿਟੈਕਸ ਗਾਰਮੈਂਟਸ ਲਿਮਟਿਡ’ ਦੀ ਉਸ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਤੋਂ ਇਹ ਸਵਾਲ ਕੀਤਾ।

ਜਿਸ ’ਚ ਉਸ ਨੇ ਆਪਣੇ ਕਰਮੀਆਂ ਨੂੰ ਕੋਵਿਸ਼ੀਲਡ ਟੀਕੇ ਦੀ ਦੂਜੀ ਖੁਰਾਕ ਦੇਣ ਦੀ ਮਨਜ਼ੂਰੀ ਮੰਗੀ ਸੀ। ਜੱਜ ਨੇ ਇਹ ਵੀ ਕਿਹਾ ਕਿ ਜੇਕਰ ਅੰਤਰਾਲ ਦਾ ਕਾਰਨ ਟੀਕੇ ਦੇ ਪ੍ਰਭਾਵੀ ਹੋਣ ਨਾਲ ਜੁੜਿਆ ਹੈ ਤਾਂ ਉਹ ‘ਚਿੰਤਿਤ’ ਹਨ, ਕਿਉਂਕਿ ਉਨ੍ਹਾਂ ਨੂੰ ਦੂਜੀ ਖੁਰਾਕ ਪਹਿਲੀ ਖੁਰਾਕ ਦਿੱਤੇ ਜਾਣਦੇ 4-6 ਹਫ਼ਤਿਆਂ ਅੰਦਰ ਦੇ ਦਿੱਤੀ ਗਈ ਸੀ।

ਸੰਬੰਧਿਤ ਖ਼ਬਰਾਂ

ਅਦਾਲਤ ਨੇ ਕਿਹਾ ਕਿ ਜੇਕਰ ਅੰਤਰਾਲ ਦਾ ਕਾਰਨ ਉਪਲੱਬਧਤਾ ਹੈ ਤਾਂ ਜੋ ਲੋਕ ਇਸ ਨੂੰ ਖਰੀਦਣ ’ਚ ਸਮਰੱਥ ਹਨ ਜਿਵੇਂ ਕਿ ਕਿਟੈਕਸ ਤਾਂ ਉਨ੍ਹਾਂ ਨੂੰ ਮੌਜੂਦਾ ਪ੍ਰੋਟੋਕਾਲ ਦੇ ਅਨੁਰੂਪ 84 ਦਿਨਾਂ ਤੱਕ ਇੰਤਜ਼ਾਰ ਕੀਤੇ ਬਿਨਾਂ ਦੂਜੀ ਖੁਰਾਕ ਲੈਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਜੇਕਰ ਪ੍ਰਭਾਵਸ਼ੀਲਤਾ ਕਾਰਨ ਹੈ ਤਾਂ ਇਸ ਦੇ ਸਮਰਥਨ ’ਚ ਵਿਗਿਆਨੀ ਅੰਕੜੇ ਵੀ ਦਿੱਤੇ ਜਾਣੇ ਚਾਹੀਦੇ ਹਨ।

ਕੇਂਦਰ ਦੇ ਵਕੀਲ ਨੇ ਨਿਰਦੇਸ਼ ਲੈਣ ਲਈ ਵੀਰਵਾਰ ਤੱਕ ਦਾ ਸਮਾਂ ਮੰਗਿਆ, ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਨੂੰ 26 ਅਗਸਤ ਨੂੰ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ। ਦੱਸਣਯੋਗ ਹੈ ਕਿ ਕਿਟੈਕਸ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਉਸ ਨੇ ਆਪਣੇ 5000 ਤੋਂ ਵੱਧ ਕਰਮੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦੇ ਦਿੱਤੀ ਹੈ ਅਤੇ ਦੂਜੀ ਖੁਰਾਕ ਦੀ ਵਿਵਸਥਾ ਕਰ ਲਈ ਹੈ ਪਰ ਮੌਜੂਦਾ ਪਾਬੰਦੀਆਂ ਕਾਰਨ ਉਹ ਟੀਕਕਾਰਨ ਨਹੀਂ ਕਰਵਾ ਪਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!