|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੰਮ੍ਰਿਤਸਰ ਲਈ ਕੇਂਦਰ ਸਰਕਾਰ ਵੱਲੋਂ 5 ਆਕਸੀਜਨ ਪਲਾਂਟ ਮਨਜ਼ੂਰ

ਅੰਮ੍ਰਿਤਸਰ (ਦੇਵ ਇੰਦਰਜੀਤ) : ਕੇਂਦਰੀ ਮੰਤਰੀ ਹਰਸਵਰਧਨ ਨੇ ਉਨ੍ਹਾਂ ਨੂੰ ਇਕ ਪੱਤਰ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ 5 ਆਕਸੀਜਨ ਪਲਾਂਟ ਜਿਨ੍ਹਾਂ ਵਿਚ 2000 ਐੱਲ. ਪੀ. ਐੱਮ. ਕਪੈਸਟੀ ਦਾ ਇਕ, 1000 ਕਪੈਸਟੀ ਦੇ 2 ਅਤੇ 250-250 ਐੱਲ .ਪੀ. ਐੱਮ. ਕਪੈਸਟੀ ਦੇ 2 ਆਕ ਸੀਜਨ ਪਲਾਂਟ ਪੀ .ਐੱਮ. ਕੇਅਰ ਫੰਡ ਵਿੱਚੋਂ ਅੰਮ੍ਰਿਤਸਰ ਜ਼ਿਲੇ ਵਿਚ ਲਗਾਏ ਜਾ ਰਹੇ ਹਨ। ਇਹ

NRI Post Desk · 1976 ਦਿਨ ਪਹਿਲਾਂ · ਅੱਪਡੇਟ 1976 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅੰਮ੍ਰਿਤਸਰ ਲਈ ਕੇਂਦਰ ਸਰਕਾਰ ਵੱਲੋਂ 5 ਆਕਸੀਜਨ ਪਲਾਂਟ ਮਨਜ਼ੂਰ
📷 NRI Post Desk

ਅੰਮ੍ਰਿਤਸਰ (ਦੇਵ ਇੰਦਰਜੀਤ) : ਕੇਂਦਰੀ ਮੰਤਰੀ ਹਰਸਵਰਧਨ ਨੇ ਉਨ੍ਹਾਂ ਨੂੰ ਇਕ ਪੱਤਰ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ 5 ਆਕਸੀਜਨ ਪਲਾਂਟ ਜਿਨ੍ਹਾਂ ਵਿਚ 2000 ਐੱਲ. ਪੀ. ਐੱਮ. ਕਪੈਸਟੀ ਦਾ ਇਕ, 1000 ਕਪੈਸਟੀ ਦੇ 2 ਅਤੇ 250-250 ਐੱਲ .ਪੀ. ਐੱਮ. ਕਪੈਸਟੀ ਦੇ 2 ਆਕ ਸੀਜਨ ਪਲਾਂਟ ਪੀ .ਐੱਮ. ਕੇਅਰ ਫੰਡ ਵਿੱਚੋਂ ਅੰਮ੍ਰਿਤਸਰ ਜ਼ਿਲੇ ਵਿਚ ਲਗਾਏ ਜਾ ਰਹੇ ਹਨ। ਇਹ ਪਲਾਂਟ ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ ਅੰਮ੍ਰਿਤਸਰ, ਸਬ ਡਵੀਜ਼ਨ ਹਸਪਤਾਲ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਲਗਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਆਪਣੇ ਖੇਤਰ ਵਿੱਚ ਟੀਕਾਕਰਨ ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਚਲਾਉਣ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਆਉਣ ਵਾਲੀ ਤੀਜੀ ਸੰਭਾਵੀ ਲਹਿਰ ਦੇ ਖਤਰੇ ਤੋਂ ਲੋਕਾਂ ਨੂੰ ਬਚਾਉਣ ਲਈ ਟੀਕਾਕਰਨ ਅਤਿ ਮਹੱਤਵਪੂਰਨ ਹੈ। ਇਸ ਮੁਹਿੰਮ ਵਿਚ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਸੰਬੰਧਿਤ ਖ਼ਬਰਾਂ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦ ਕੇਂਦਰੀ ਸਿਹਤ ਮੰਤਰੀ ਹਰਸ ਵਰਧਨ ਨੇ ਅੰਮ੍ਰਿਤਸਰ ਲਈ ਆਕਸੀਜਨ ਦੇ 5 ਵੱਖ-ਵੱਖ ਕਪੈਸਟੀ ਦੇ ਪਲਾਂਟ ਮਨਜ਼ੂਰ ਕਰਦਿਆਂ ਟੀਕਾਕਰਨ ਮੁਹਿਮ ਵਿੱਚ ਯੋਗਦਾਨ ਪਾਉਣ ਲਈ ਸਹਿਯੋਗ ਮੰਗਿਆ। ਜ਼ਿਕਰਯੋਗ ਹੈ ਕਿ ਆਕਸੀਜਨ ਦੀ ਘਾਟ ਨੂੰ ਦੇਖਦਿਆਂ ਮੈਂਬਰ ਪਾਰਲੀਮੈਂਟ ਔਜਲਾ ਵੱਲੋਂ 2 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਸਵਰਧਨ ਨੂੰ ਚਿੱਠੀ ਲਿਖ ਕੇ ਅੰਮ੍ਰਿਤਸਰ ਵਿੱਚ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਆਕਸੀਜਨ ਪਲਾਂਟ ਲਾਉਣ ਦੀ ਮੰਗ ਕੀਤੀ ਸੀ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪਹਿਲਾਂ ਵੀ ਆਕਸੀਜਨ ਪਲਾਂਟ ਲੱਗ ਚੁੱਕਾ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਔਜਲਾ ਦੀ ਮੰਗ ’ਤੇ 1000 ਐੱਲ. ਪੀ. ਐੱਮ. ਕਪੈਸਟੀ ਵਾਲਾ ਆਕਸੀਜਨ ਪਲਾਂਟ ਦੀਆਂ ਤਿਆਰੀਆਂ ਜ਼ੋਰਾਂ- ਸ਼ੋਰਾਂ ’ਤੇ ਚੱਲ ਰਹੀਆਂ ਹਨ, ਜਿਸ ਲਈ ਔਜਲਾ ਨੇ ਟਰਾਂਸਫਾਰਮਰ, ਜਰਨੇਟਰ ਅਤੇ ਸੈੱਡ ਲਈ 88 ਲੱਖ ਰੁਪਏ ਆਪਣੇ ਫੰਡ ਵਿੱਚੋਂ ਦਿੱਤੇ ਹਨ। ਗੁਰੂ ਨਾਨਕ ਦਰਬਾਰ ਦੁਬਈ ਦੇ ਸਹਿਯੋਗ ਨਾਲ 100 ਆਕਸੀਜਨ ਕੰਸਟਰੇਟਰ ਅੰਮ੍ਰਿਤਸਰ ਲਈ ਔਜਲਾ ਦੀ ਮੰਗ ’ਤੇ ਭੇਜੇ ਗਏ ਸਨ, ਜਿਸ ਵਿੱਚੋਂ 30 ਗੁਰੂ ਨਾਨਕ ਦੇਵ ਹਸਪਤਾਲ, 50 ਈ. ਐੱਨ. ਟੀ. ਹਸਪਤਾਲ ਅਤੇ 20 ਅਜਨਾਲਾ ਜਾਂ ਲੋਪੋਕੇ ਸਰਕਾਰੀ ਹਸਪਤਾਲ ਵਿਚ ਬਿਲਡਿੰਗ ਤੇ ਬਿਜਲੀ ਦੇ ਪ੍ਰਬੰਧਾਂ ਨੂੰ ਮੁੱਖ ਰੱਖ ਕੇ ਭੇਜੇ ਜਾ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!