ਲੁਧਿਆਣਾ : ਸੈਂਟਰਲ ਜੇਲ੍ਹ 'ਚ ਮੁਲਾਜ਼ਮਾਂ ਦੀ ਕਮੀ ਪ੍ਰਬੰਧਾਂ 'ਤੇ ਭਾਰੀ ਪੈ ਗਈ ਹੈ। ਇੱਥੇ ਵੀਰਵਾਰ ਨੂੰ ਕੈਦੀਆਂ ਤੇ ਪੁਲਿਸ ਵਿਚਕਾਰ ਹੋੇ ਮੁਕਾਬਲਾ ਦਾ ਕਾਰਨ ਵੀ ਮੁਲਾਜ਼ਮਾਂ ਦੀ ਕਮੀ ਨੂੰ ਮੰਨਿਆ ਜਾ ਰਿਹਾ ਹੈ। ਜੇਲ੍ਹ 'ਚ ਕਰੀਬ ਤਿੰਨ ਹਜ਼ਾਰ ਕੈਦੀ ਹਨ। ਇੰਨੇ ਕੈਦੀਆਂ 'ਤੇ ਨਜ਼ਰ ਰੱਖਣ ਲਈ ਸਿਰਫ 271 ਮੁਲਾਜ਼ਮ ਤਾਇਨਾਤ ਹਨ। ਲਿਹਾਜ਼ਾ, ਇਕ ਮੁਲਾਜ਼ਮ ਨੂੰ ਕਰੀਬ 11 ਕੈਦੀਆਂ 'ਤੇ ਨਜ਼ਰ ਰੱਖਣੀ ਪੈਂਦੀ ਹੈ। ਉਨ੍ਹਾਂ 'ਚੋਂ ਜੇ ਕੁਝ ਮੁਲਾਜ਼ਮ ਛੁੱਟੀ 'ਤੇ ਜਾਂਦੇ ਹਨ ਤਾਂ ਬਾਕੀ ਬਚੇ ਜੇਲ੍ਹ ਮੁਲਾਜ਼ਮ 'ਤੇ ਬੋਝ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ।ਘੱਟ ਗਾਰਡ ਦਾ ਨਤੀਜਾ ਹੈ ਕਿ ਜੇਲ੍ਹ 'ਚ ਅਕਸਰ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਸੰਬੰਧਿਤ ਖ਼ਬਰਾਂ
ਸਾਲ 2018 'ਚ ਪੁਲਿਸ ਨੇ ਜੇਲ੍ਹ 'ਚ ਹੋਈ ਕੁੱਟਮਾਰ ਦੇ 20 ਪਰਚੇ ਦਰਜ ਕੀਤੇ ਸਨ। ਰੁਕਣ ਦੇ ਬਜਾਏ ਅਜਿਹੇ ਮਾਮਲੇ ਵਧਣ ਦੇ ਨਾਲ ਹੋਰ ਵੀ ਹਿੰਸਕ ਰੂਪ ਲੈ ਰਹੇ ਹਨ।ਜੇਲ੍ਹ ਸੂਤਰਾਂ ਮੁਤਾਬਿਕ ਪਿਛਲੇ 27 ਸਾਲਾ ਤੋਂ ਜੇਲ੍ਹ ਮੁਲਾਜ਼ਮਾਂ ਦੀ ਭਰਤੀ ਨਹੀਂ ਹੋਈ ਹੈ। 1992 ਤੋਂ ਬਾਅਦ ਕੋਈ ਨਵਾਂ ਮੁਲਾਜ਼ਮ ਨਹੀਂ ਰੱਖਿਆ ਗਿਆ । ਪਹਿਲਾਂ ਇਕ ਬੈਰਕ ਦੇ ਬਾਹਰ ਚਾਰ ਮੁਲਾਜ਼ਮ ਤਾਇਨਾਤ ਹੋਇਆ ਕਰਦੇ ਸਨ। ਹਾਲਾਤ ਇਹ ਹੈ ਕਿ ਹੁਣ ਚਾਰ ਬੈਰਕਾਂ ਦੀ ਸੁਰੱਖਿਆ ਇਕ ਮੁਲਾਜ਼ਮ ਦੇ ਹਿੱਸੇ ਹਨ।ਕੰਮ ਦੇ ਬੋਝ ਦੇ ਮਾਰੇ ਮੁਲਾਜ਼ਮ ਕੈਦੀਆਂ 'ਤੇ ਸਖ਼ਤ ਨਜ਼ਰ ਨਹੀਂ ਰੱਖ ਪਾਉਂਦੇ ਹਨ। ਕਈ ਮਾਮਲਿਆਂ 'ਚ ਕੈਦੀਆਂ ਤੋਂ ਮੁਲਾਜ਼ਮਾਂ ਦੀ ਮਿਲੀਭੁਗਤ ਵੀ ਹੋ ਜਾਂਦੀ ਹੈ।
ਇਸ ਨਾਲ ਜੇਲ੍ਹ 'ਚ ਮੋਬਾਈਲ ਤੇ ਨਸ਼ੇ ਦਾ ਖੇਡ ਵੀ ਦੱਬ ਕੇ ਚੱਲ਼ਦਾ ਹੈ। ਪਿਛਲੇ ਸਾਲ ਦੇ ਰਿਕਾਰਡ 'ਤੇ ਨਜ਼ਰ ਪਾਈ ਜਾਵੇ ਤਾਂ 2018 'ਚ ਜੇਲ੍ਹ ਗਾਰਡ ਨੇ 150 ਮੋਬਾਈਲ ਬਰਾਮਦ ਕੀਤੇ, ਜਿਨ੍ਹਾਂ 'ਚ ਥਾਣਾ ਡਿਵੀਜ਼ਨ 7 ਪੁਲਿਸ ਨੇ 115 ਕੇਸ ਦਰਜ ਕੀਤੇ ਸਨ। ਇਸੇ ਸਾਲ ਨਸ਼ੇ ਸਮੇਤ ਫੜੇ ਗਏ ਤੇ 28 ਲੋਕਾਂ ਖ਼ਿਲਾਫ਼ ਕੇਸ ਦਰਜ ਹੋਏ ਸਨ।ਦੱਸ ਦੇਈਏ ਕਿ ਫਰਵਰੀ 'ਚ ਸੈਂਟਰਲ ਜੇਲ੍ਹ ਦਾ ਦੌਰਾ ਕਰਨ ਪਹੁੰਚੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੈਂਟਰਲ ਜੇਲ੍ਹ 'ਚ ਡਬਲ ਲੇਅਰ ਸਿਕਿਉਰਿਟੀ ਲਗਾਏ ਜਾਣ ਦਾ ਦਾਅਵਾ ਕੀਤਾ ਸੀ। ਜੇਲ੍ਹ ਮੰਤਰੀ ਰੰਧਾਵਾ ਨੇ ਮੰਨਿਆ ਸੀ ਕਿ ਪ੍ਰਦੇਸ਼ ਦੀ ਜੇਲ੍ਹਾਂ 'ਚ ਨਸ਼ਾ ਤੇ ਮੋਬਾਈਲ ਫੋਨ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਜਲਦ ਹੀ 550 ਕਰਮੀਆਂ ਦੀ ਭਰਤੀ ਹੋਵੇਗੀ। ਇਸ ਦੇ ਬਾਵਜੂਦ ਅਜੇ ਤਕ ਕੋਈ ਭਰਤੀ ਨਹੀਂ ਕੀਤੀ ਜਾ ਸਕੀ ਹੈ।






