ਚੰਡੀਗੜ੍ਹ: ਸੰਘਣੀ ਧੁੰਦ ਕਾਰਨ ਸੋਮਵਾਰ ਸਵੇਰੇ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ। ਹੈਲੋ ਮਾਜਰਾ ਲਾਈਟ ਪੁਆਇੰਟ ਦੇ ਨੇੜੇ ਇਸ ਹਾਦਸੇ 'ਚ ਕਾਰ ਚਾਲਕ ਦੇ ਗੰਭੀਰ ਸੱਟਾਂ ਆਈਆਂ ਹਨ। ਹਾਦਸੇ ਦੀ ਸੂਚਨਾ 'ਤੇ ਪਹੁੰਚੀ ਪੀਸੀਆਰ ਨੇ ਗੰਭੀਰ ਜ਼ਖ਼ਮੀ ਚਾਲਕ ਨੂੰ ਜੀਐੱਮਸੀਐੱਚ-32 'ਚ ਭਰਤੀ ਕਰਵਾਇਆ। ਇਲਾਜ ਤੋਂ ਬਾਅਦ ਡਾਕਟਰ ਨੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।
ਸੰਬੰਧਿਤ ਖ਼ਬਰਾਂ
ਜਾਣਕਾਰੀ ਮੁਤਾਬਿਕ ਹੈਲੋ ਮਾਜਰਾ ਲਾਈਟ ਪੁਆਇੰਟ 'ਤੇ ਤੇਜ਼ ਰਫ਼ਤਾਰ ਕਾਰ 'ਤੇ ਚਾਲਕ ਕਾਬੂ ਨਹੀਂ ਰੱਖ ਸਕਿਆ ਤੇ ਗੱਡੀ ਬੇਕਾਬੂ ਹੋ ਕੇ ਪਲਟੀ ਖਾ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਸਵੇਰੇ ਉਸ ਸਮੇਂ ਹੋਇਆ, ਜਦੋਂ ਸੰਘਣੇ ਧੁੰਦ ਕਾਰਨ ਸਾਹਮਣੇ ਕੁਝ ਹੀ ਦੂਰੀ ਤਕ ਠੀਕ ਦਿਖਾਈ ਦੇ ਰਿਹਾ ਸੀ। ਕਾਰ ਚਾਲਕ ਨੇ ਟਰਨ ਲੈਣ ਦੇ ਚਕੱਰ 'ਚ ਅਚਾਨਕ ਬ੍ਰੇਕ ਮਾਰੀ ਤੇ ਗੱਡੀ ਦੋ ਤੋਂ ਤਿੰਨ ਵਾਰ ਪਲਟੀ ਖਾ ਕੇ ਸੜਕ ਕਿਨਾਰੇ ਜਾ ਰੁੱਕੀ। ਸੂਚਨਾ 'ਤੇ ਪਹੁੰਚੀ ਪੁਲਿਸ ਨੇ ਕ੍ਰੇਨ ਬੁਲਾ ਕੇ ਗੱਡੀ ਨੂੰ ਸਿੱਧਾ ਕਰਵਾਉਣ ਤੋਂ ਬਾਅਦ ਥਾਣੇ ਲੈ ਕੇ ਗਈ। ਚਾਲਕ ਨੂੰ ਜੀਐੱਮਸੀਐੱਚ-32 'ਚ ਭਰਤੀ ਕਰਵਾਇਆ। ਹਾਦਸੇ ਦੀ ਸੂਚਨਾ ਮਿਲਣ ਕਾਰ ਚਾਲਕ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚੇ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






