ਰੂਪਨਗਰ (ਇੰਦਰਜੀਤ ਸਿੰਘ) : ਰੂਪਨਗਰ ਹਾਕੀ ਅਕੈਡਮੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਸਮਰਪਿਤ ਕਰਵਾਏ ਗਏ ਸੰਤ ਸ਼ਾਦੀ ਸਿੰਘ ਯਾਦਗਾਰੀ 6ਵਾਂ ਅੰਤਰ ਹਾਕੀ ਅਕੈਡਮੀ ਟੂਰਨਾਮੈਂਟ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਚੰਡੀਗੜ੍ਹ ਹਾਕੀ ਅਕੈਡਮੀ 42 ਟੀਮ ਨੇ ਕੋਚਿੰਗ ਸੈਂਟਰ ਰੋਪੜ ਟੀਮ ਨੂੰ 8-3 ਨਾਲ ਹਰਾ ਕੇ ਟਰਾਫੀ ਜਿੱਤੀ। ਅਕੈਡਮੀ ਪ੍ਰਧਾਨ ਦਵਿੰਦਰ ਸਿੰਘ ਜਟਾਣਾ ਤੇ ਸਕੱਤਰ ਕੋਚ ਇੰਤਰਜੀਤ ਸਿੰਘ ਨੇ ਦੱਸਿਆ ਕਿ ਫਾਈਨਲ ਮੁਕਾਬਲੇ ਵਿਚ ਕੈਬਨਿਟ ਮੰਤਰੀ ਪੰਜਾਬ ਸਰਕਾਰ ਚਰਨਜੀਤ ਸਿੰਘ ਚੰਨੀ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।
ਸੰਬੰਧਿਤ ਖ਼ਬਰਾਂ
ਉਨ੍ਹਾਂ ਨੇ ਅਕੈਡਮੀ ਪ੍ਰਬੰਧਕਾਂ ਨੂੰ ਅਤੇ ਖਿਡਾਰੀਆਂ ਨੂੰ ਸ਼ਾਨਦਾਰ ਟੂਰਨਾਮੈਂਟ ਆਯੋਜਿਤ ਕਰਨ ਤੇ ਮੁਬਾਰਕਬਾਦ ਦਿੰਦਿਆ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿਚੋਂ 2 ਲੱਖ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਸਵੇਰੇ ਛੋਟੇ ਬੱਚਿਆਂ ਦਾ ਸ਼ੋਅ ਮੈਚ ਕੀਤਾ ਗਿਆ, ਜਿਸ ਜਿਸ ਰੂਪਨਗਰ ਇਲੈਵਨ ਜੇਤੂ ਰਹੀ। ਬਘੇਲ ਸਿੰਘ ਐੱਮਡੀ ਗੋਬਿੰਦ ਵੈਲੀ ਰੂਪਨਗਰ, ਅਕੈਡਮੀ ਪ੍ਰਧਾਨ ਦਵਿੰਦਰ ਸਿੰਘ ਜਟਾਣਾ, ਕੋਚ ਇੰਦਰਜੀਤ ਸਿੰਘ ਨੇ ਬੈਸਟ ਪਲੇਅਰ ਵਿਸ਼ੇਸ਼ ਮਹਿਮਾਨਾਂ ਤੇ ਉੱਘੇ ਖਿਡਾਰੀਆਂ ਨੂੰ ਮੀਮੈਟੋਂ ਦਿੱਤੇ। ਇਸ ਮੌਕੇ ਚਰਨਜੀਤ ਸਿੰਘ ਚੰਨੀ ਮੰਤਰੀ ਨੂੰ ਮੀਮੈਟੋਂ ਨਾਲ ਸਨਮਾਨਿਤ ਕੀਤਾ। ਅਕੈਡਮੀ ਨੇ ਗੁਰਦੁਆਰਾ ਟਿੱਬੀ ਸਾਹਿਬ ਦੇ ਸੰਤ ਬਾਬਾ ਖੁਸ਼ਹਾਲ ਸਿੰਘ, ਸੰਤ ਬਾਬਾ ਅਵਤਾਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਟੂਰਨਾਮੈਂਟ ਸਫਲ ਰਿਹਾ।
ਮੈਂਚ ਰੈਫਰੀ ਬਲਜਿੰਦਰ ਸਿੰਘ, ਜਤਿੰਦਰ ਪਾਲ ਸਿੰਘ ਨੈਸ਼ਨਲ ਰੈਫਰੀ ਨੂੰ ਵੀ ਸਨਮਾਨਿਤ ਕੀਤਾ ਗਿਆ। ਮੰਤਰੀ ਨੇ ਅਕੈਡਮੀ ਨੂੰ ਸਾਬਕਾ ਖਿਡਾਰਨ ਸਾਨੀਆ ਮੱਲੀ ਨੂੰ ਵੀ ਸਨਮਾਨ ਚਿੰਨ੍ਹ ਦਿੱਤਾ। ਅੱਜ ਦੇ ਸ਼ਾਨਦਾਰ ਮੈਚ ਵਿਚ ਗੁਰਮਖ ਸਿੰਘ ਐੱਮਸੀ ਅਕਾਲੀ ਆਗੂ, ਐਡਵੋਕੇਟ ਜੀਐਸ ਦਿਓਲ, ਬਲਬੀਰ ਸ਼ਰਮਾ ਸਾਬਕਾ ਮੀਤ ਪ੍ਰਧਾਨ, ਐੱਮਸੀ ਜਗਮਿਤਰ ਸਿੰਘ, ਜਰਨੈਲ ਸਿੰਘ ਡਾਇਰੈਕਟਰ ਗੋਬਿੰਦ ਵੈਲੀ, ਪਰਮਿੰਦਰ, ਸਖਜੀਤ ਕੌਰ ਜਟਾਣਾ, ਪਰਮਜੀਤ ਕੌਰ ਮਲੀ, ਪਰਮਜੀਤ ਕੌਰ, ਨਵਕਿਰਨ ਐੱਨਆਰਆਈ, ਡਾ. ਜਗਬੀਰ ਸਿੰਘ ਮੈਕਸ ਹਸਪਤਾਲ, ਪ੍ਰਧਾਨ ਐੱਸਪੀ ਸਿੰਘ, ਜਸਵਿੰਦਰ ਬਾਲਾ, ਅਸ਼ੌਕ ਸੇਠੀ, ਜਗਬੀਰ ਸਿੰਘ ਜੇਆਰ ਹੋਟਲ ਬੇਲਾ, ਕੁਲਵਿੰਦਰ ਸਿੰਘ ਰਾਸ਼ਟਰੀ ਹਾਕੀ ਖਿਡਾਰੀ, ਸੁਰਜਨ ਸਿੰਘ, ਜਗਦੀਸ਼ ਸਿੰਘ, ਅਮਰਜੀਤ ਸਿੰਘ ਜੌਹਰੀ ਆਦਿ ਸ਼ਾਮਲ ਹੋਏ।






