ਚੰਡੀਗੜ੍ਹ : ਸ਼ਨਿਚਰਵਾਰ ਦੇਰ ਰਾਤ 1 ਵਜੇ ਦੇ ਬਾਅਦ ਸ਼ਹਿਰ 'ਚ ਡਿਸਕੋ ਤੇ ਨਾਈਟ ਕਲੱਬ 'ਚ ਹਾਈ ਸਾਊਂਡ 'ਤੇ ਡੀਜੇ ਚੱਲਣ ਤੇ ਲਿਕਰ ਸਰਵ ਕਰਨ 'ਤੇ ਚੰਡੀਗੜ੍ਹ ਪੁਲਿਸ ਨੇ ਕਾਰਵਾਈ ਕੀਤੀ। ਦੇਰ ਰਾਤ ਪੁਲਿਸ ਨੇ ਸ਼ਹਿਰ ਦੇ 3 ਨਾਮੀ ਡਿਸਕੋ ਤੇ ਨਾਈਟ ਕਲੱਬਾਂ 'ਤੇ ਰੇਡ ਕੀਤੀ। ਇਨ੍ਹਾਂ ਤਿੰਨ ਨਾਮੀ ਡਿਸਕੋ ਤੇ ਨਾਈਟ ਕਲੱਬਾਂ 'ਤੇ ਰੇਡ ਕੀਤੀ। ਇਨ੍ਹਾਂ ਤਿੰਨ ਨਾਮੀ ਡਿਸਕੋ ਤੇ ਨਾਈਟ ਕਲੱਬ 'ਚ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਪਾਰਾ ਡਿਸਕੋ, ਸੈਕਟਰ-26 ਪਲੇਅ ਗਰਾਊਂਡ ਕਲੱਬ ਤੇ ਕਲਚਰ ਬਾਰ ਸ਼ਾਮਲ ਹਨ। ਜਿਨ੍ਹਾਂ 'ਤੇ ਦੇਰ ਰਾਤ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਦੀ ਅਗਵਾਈ 'ਚ ਪੁਲਿਸ ਦੀ ਟੀਮ ਨੇ ਛਾਪੇਮਾਰੀ ਕੀਤੀ ਕੀਤੀ। ਡੀਸੀ ਦੇ ਹੁਕਮਾਂ ਦੀ ਇਨ੍ਹਾਂ ਕਲੱਬਾਂ 'ਚ ਧੱਜੀਆਂ ਉਡਾਈਆਂ ਜਾ ਰਹੀਆਂ ਸੀ। ਡੀਸੀ ਦੇ ਹੁਕਮਾਂ ਮੁਤਾਬਕ ਦੇਰ ਰਾਤ ਇਕ ਵਜੇ ਦੇ ਬਾਅਦ ਸ਼ਹਿਰ ਦਾ ਕੋਈ ਵੀ ਡਿਸਕੋਥੇਕ, ਨਾਈਟ ਕਲੱਬ ਤੇ ਬੀਅਰ ਬਾਰ ਖੁੱਲ੍ਹਾ ਨਹੀਂ ਰਹਿ ਸਕਦਾ। ਜਾਗਰਣ ਸਮੂਹ ਨੇ ਸ਼ਹਿਰ 'ਚ ਦੇਰ ਰਾਤ ਨਾਈਟ ਕਲੱਬ ਤੇ ਡਿਸਕੋਥੇਕ 'ਚ ਹਾਈ ਸਾਊਂਡ 'ਤੇ ਡੀਜੇ ਵਜਾਉਣ, ਗੈਸਟ ਦੀ ਐਂਟਰੀ ਕਰਨ ਤੇ ਰਾਤ 1 ਵਜੇ ਦੇ ਬਾਅਦ ਵੀ ਕਲੱਬ 'ਚ ਗੈਟਸ ਨੂੰ ਲੈ ਕੇ ਸਰਵ ਕਰਨ ਦਾ ਰਿਐਲਿਟੀ ਚੈੱਕ ਕੀਤਾ ਸੀ। ਜਾਗਰਣ ਸਮੂਹ ਨੇ ਇੰਡਸਟਰੀਅਲ ਏਰੀਆ ਫੇਜ਼-1 ਦੀ ਬਰਕਲੇ ਬਿਲਡਿੰਗ 'ਚ ਖੁੱਲ੍ਹੇ 10 ਡਾਊਨਿੰਗ ਸਟਰੀਟ ਤੇ ਬਾਰਕੋਡ 'ਤੇ ਸ਼ਨਿਚਰਵਾਰ ਦੇਰ ਰਾਤ 1 ਵਜੇ ਰਿਐਲਿਟੀ ਚੈੱਕ ਕੀਤਾ ਸੀ। ਜਿਸ ਦੇ ਬਾਅਦ ਚੰਡੀਗੜ੍ਹ ਪੁਲਿਸ ਹਰਕਤ 'ਚ ਆਈ ਤੇ ਸ਼ਨਿਚਰਵਾਰ ਦੇਰ ਰਾਤ ਸ਼ਹਿਰ ਦੇ ਈਸਟ ਏਰੀਆ 'ਚ ਧੜੱਲੇ ਨਾਲ ਰਾਤ 1 ਵਜੇ ਦੇ ਬਾਅਦ ਵੀ ਚੱਲ ਰਹੇ ਡਿਸਕੋਥੇਕ ਤੇ ਨਾਈਟ ਕਲੱਬ 'ਤੇ ਕਾਰਵਾਈ ਕੀਤੀ।
ਮੈਨੇਜਰ ਦੀ ਗਿ੍ਫ਼ਤਾਰੀ ਤੋਂ ਬਾਅਦ ਮਿਲੀ ਰਿਹਾਈ
ਪੁਲਿਸ ਨੇ ਸੈਂਟਰਲ ਮਾਲ ਪਾਰਾ ਡਿਸਕੋ 'ਚ ਰੇਡ ਕੀਤੀ। ਜਾਗੀਰਾ ਤਕ ਹਾਈ ਸਾਊਂਡ 'ਤੇ ਡੀਜੇ ਵਜ ਰਿਹਾ ਸੀ। ਡੀਸੀ ਦੇ ਜਾਰੀ ਹੁਕਮਾਂ ਦਾ ਉਲੰਘਣ ਕਰਨ 'ਤੇ ਚੰਡੀਗੜ੍ਹ ਪੁਲਿਸ ਨੇ ਡਿਸਕੋਥੇਕ ਦੇ ਮੈਨੇਜਰ ਰਾਜਿੰਦਰ ਚੌਹਾਨ ਨੂੰ ਧਾਰਾ-188 ਤਹਿਤ ਗਿ੍ਫ਼ਤਾਰ ਕੀਤਾ ਹੈ। ਜਿਸ ਦੇ ਬਾਅਦ ਪੁਲਿਸ ਨੇ ਬੇਲ 'ਤੇ ਰਿਹਾ ਕਰ ਦਿੱਤਾ।
ਦੂਰ ਤਕ ਰਹੀ ਸੀ ਮਿਊਜ਼ਿਕ ਦੀ ਆਵਾਜ਼
ਸੰਬੰਧਿਤ ਖ਼ਬਰਾਂ
ਡੀਐੱਸਪੀ ਈਸਟ ਨੇ ਆਪਣੀ ਟੀਮ ਦੇ ਨਾਲ ਦੇਰ ਰਾਤ ਡੇਢ ਵਜੇ ਸੈਕਟਰ-26 ਐੱਸਸੀਓ ਨੰਬਰ 48 'ਚ ਪਲੇਅ ਗਰਾਊਂਡ ਨਾਈਟ ਕਲੱਬ 'ਚ ਛਾਪੇਮਾਰੀ ਕੀਤੀ। ਪਲੇਅ ਗਰਾਊਂਡ ਕਲੱਬ 'ਚ ਦੇਰ ਰਾਤ ਡੇਢ ਵਜੇ ਦੇ ਬਾਅਦ ਵੀ ਹਾਈ ਸਾਊਂਡ 'ਤੇ ਡੀਜੇ ਵਜ ਰਿਹਾ ਸੀ। ਜਦੋਂ ਚੰਡੀਗੜ੍ਹ ਪੁਲਿਸ ਨੇ ਪਲੇਅ ਗਰਾਊਂਡ ਕਲੱਬ ਦੇ ਮਾਲਕ ਸੁੰਦਰ ਪਾਲ ਨਾਲ ਇਸ ਸਬੰਧੀ ਕੋਈ ਦਸਤਾਵੇਜ਼ ਦਿਖਾਉਣ ਨੂੰ ਕਿਹਾ, ਉਦੋਂ ਉਹ ਅਧਿਕਾਰੀ ਨੂੰ ਕਾਗਜ਼ ਨਾ ਦਿਖਾ ਸਕਿਆ। ਜਿਸ ਦੇ ਬਾਅਦ ਸੁੰਦਰ ਪਾਲ ਨੂੰ ਧਾਰਾ-188 ਤਹਿਤ ਕੇਸ ਰਜਿਸਟਰਡ ਕਰਕੇ ਗਿ੍ਫ਼ਤਾਰ ਕੀਤਾ ਗਿਆ। ਬਾਅਦ 'ਚ ਬੇਲ 'ਤੇ ਰਿਹਾ ਕਰ ਦਿੱਤਾ। ਪਲੇਅ ਗਰਾਊਂਡ ਕਲੱਬ 'ਚ ਮਾਲਕ ਸੁੰਦਰ ਪਾਲ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਦੇ ਸਾਹਿਬਾਬਾਦ 'ਚ ਵਸੂੰਧਰਾ ਵੈਸ਼ਾਲੀ, ਸੈਕਟਰ-3 ਦੇ ਰਹਿਣ ਵਾਲੇ ਹਨ।
ਯੂਪੀ ਦੇ ਇਖ ਹੋਰ ਸ਼ਖਸ ਨੂੰ ਮਿਲੀ ਬੇਲ
ਡੀਐੱਸਪੀ ਈਸਟ ਦੀ ਅਗਵਾਈ 'ਚ ਪੁਲਿਸ ਨੇ ਸੈਕਟਰ-26 ਐੱਸਸੀਓ ਨੰਬਰ-1 ਸਥਿਤ ਕਲਚਰ ਬਾਰ 'ਚ ਦੇਰ ਰਾਤ ਤਕ ਹਾਈ ਸਾਊਂਡ 'ਤੇ ਡੀਜੇ ਵਜ ਰਿਹਾ ਸੀ ਤੇ ਕਲੱਬ 'ਚ ਗੈਸਟ ਦੀ ਐਂਟਰੀ ਕੀਤੀ ਜਾ ਰਹੀ ਸੀ। ਪੁਲਿਸ ਨੇ ਕਲੱਬ ਦੇ ਸਟਾਫ ਦੇ ਮੈਂਬਰ ਦੀਪਾਂਸ਼ੂ ਡਾਵਰ ਨੂੰ ਧਾਰਾ-188 ਤਹਿਤ ਕੇਸ ਰਜਿਸਟਰਡ ਕਰਕੇ ਗਿ੍ਫ਼ਤਾਰ ਕੀਤਾ ਹੈ। ਜਿਸ ਦੇ ਬਾਅਦ ਬੇਲ ਦਿੱਤੀ ਗਈ। ਦੀਪਾਂਸ਼ੂ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਆਗਰਾ ਦੇ ਕਮਲਾ ਨਗਰ ਦਾ ਰਹਿਣ ਵਾਲਾ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






