|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਬਲੈਕ ਫਿਲਮ ਲੱਗੀ DGP ਦੀ ਗੱਡੀ ਦਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਕੱਟਿਆ ਚਲਾਨ

ਚੰਡੀਗੜ : ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪੰਜਾਬ ਦੇ ਡੀਜੀਪੀ ਦੇ ਨਾਂ 'ਤੇ ਰਜਿਸਟਰਡ ਇਨੋਵਾ ਗੱਡੀ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਲਾਉਣ 'ਤੇ ਇਕ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਗੱਡੀ 'ਤੇ ਬਲੈਕ ਫਿਲਮ ਤੋਂ ਇਲਾਵਾ ਸ਼ੀਸ਼ਾ ਢਕਣ 'ਤੇ ਵੀ ਚਲਾਨ ਕੀਤਾ ਜਾਂਦਾ ਹੈ। ਹਾਲਾਂਕਿ ਡੀਜੀਪੀ ਗੱਡੀ 'ਚ ਨਹੀਂ ਸਨ। ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ਰਾਹੀਂ ਟ੍ਰੈਫਿਕ ਪੁਲਿਸ ਨੂੰ ਇਸ ਬਾਰੇ ਸ਼

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ : ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪੰਜਾਬ ਦੇ ਡੀਜੀਪੀ ਦੇ ਨਾਂ 'ਤੇ ਰਜਿਸਟਰਡ ਇਨੋਵਾ ਗੱਡੀ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਲਾਉਣ 'ਤੇ ਇਕ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਗੱਡੀ 'ਤੇ ਬਲੈਕ ਫਿਲਮ ਤੋਂ ਇਲਾਵਾ ਸ਼ੀਸ਼ਾ ਢਕਣ 'ਤੇ ਵੀ ਚਲਾਨ ਕੀਤਾ ਜਾਂਦਾ ਹੈ। ਹਾਲਾਂਕਿ ਡੀਜੀਪੀ ਗੱਡੀ 'ਚ ਨਹੀਂ ਸਨ। ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ਰਾਹੀਂ ਟ੍ਰੈਫਿਕ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਸੀ। ਟ੍ਰੈਫਿਕ ਪੁਲਿਸ ਨੇ ਤੁਰੰਤ ਟੀਵੀਆਈਐੱਸ ਚਲਾਨ ਕੱਟ ਦਿੱਤਾ।

ਸੰਬੰਧਿਤ ਖ਼ਬਰਾਂ

ਇਸ ਤੋਂ ਬਾਅਦ ਵਿਭਾਗ ਨੇ ਸ਼ਿਕਾਇਤਕਰਤਾ ਨੂੰ ਬਕਾਇਦਾ ਦੁਬਾਰਾ ਤੋਂ ਮੈਸੇਜ ਕਰ ਕੇ ਕਾਰਵਾਈ ਦੀ ਜਾਣਕਾਰੀ ਦਿੱਤੀ।ਇਨੋਵਾ ਗੱਡੀ ਪੰਜਾਬ ਦੇ ਡੀਜੀਪੀ ਦੇ ਨਾਂ 'ਤੇ ਰਜਿਸਟਰਡ ਹੈ ਪਰ ਪਤਾ ਨਹੀਂ ਲੱਗ ਸਕਿਆ ਕਿ ਗੱਡੀ ਪੰਜਾਬ ਪੁਲਿਸ ਦਾ ਕਿਹੜਾ ਅਧਿਕਾਰੀ ਵਰਤਦਾ ਹੈ। ਚੰਡੀਗੜ੍ਹ 'ਚ ਟ੍ਰੈਫਿਕ ਨਿਯਮ ਆਮ ਤੇ ਖ਼ਾਸ ਦੋਵਾਂ ਲਈ ਬਰਾਬਰ ਹੈ।

ਇਸ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਦੀ ਗਲ਼ਤ ਪਾਰਕਿੰਗ ਗੱਡੀ, ਐਂਟੀ ਟੈਰੇਰਿਸਟ ਫਰੰਟ ਦੇ ਪ੍ਰਧਾਨ ਐੱਮਐੱਸ ਬਿੱਟਾ ਦੀ ਗ਼ਲਤ ਪਾਰਕਿੰਗ ਗੱਡੀ ਤੇ ਵਿਧਾਇਕ ਵਿਜੈਇੰਦਰ ਸਿੰਗਲਾ ਦੀ ਗੱਡੀ ਦਾ ਚਲਾਨ ਕਰ ਚੁੱਕੀ ਹੈ। ਟ੍ਰੈਫਿਕ ਪੁਲਿਸ ਯੂਟੀ ਦੇ ਸਬ ਇੰਸਪੈਕਟਰ ਤੇ ਆਪਣੀ ਟੋਇੰਗ ਵੈਨ ਦੀ ਰੈੱਡ ਲਾਈਟ ਜੰਪ ਕਰਨ 'ਤੇ ਚਲਾਨ ਕਰ ਚੁੱਕੀ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!