|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

Chandrayaan-2 : ਚੰਨ 'ਤੇ ਜਾਣ ਵਾਲਾ ਚੌਥਾ ਮੁਲਕ ਹੋਵੇਗਾ ਭਾਰਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਚੰਦਰਯਾਨ-2 ਦੇ ਪ੍ਰੀਖਣ ਦਾ ਅਭਿਆਸ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਇਹ ਮਿਸ਼ਨ 22 ਜੁਲਾਈ (ਕਲ) ਨੂੰ ਉਡਾਣ ਭਰੇਗਾ। ਇਸਰੋ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਜਿਓਸਿੰਕ੍ਰੋਨਸ ਸੈਨੇਲਾਈਟ ਲਾਂਚ ਵਹੀਕਲ-ਮਾਰਕ ਤਿਹਰੀ (ਜੀਐੱਸਐੱਲਵੀ-ਐੱਮਕੇ ਤ੍ਰਿਤੀ-ਐੱਮ ਪ੍ਰਥਮ) ਸਫ਼ਲਤਾਪੂਰਵਕ ਪੂਰੀ ਹੋ ਗਈ ਹੈ। ਇਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਚੰਦਰਯਾਨ-2 ਦੇ ਪ੍ਰੀਖਣ ਦਾ ਅਭਿਆਸ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਇਹ ਮਿਸ਼ਨ 22 ਜੁਲਾਈ (ਕਲ) ਨੂੰ ਉਡਾਣ ਭਰੇਗਾ। ਇਸਰੋ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਜਿਓਸਿੰਕ੍ਰੋਨਸ ਸੈਨੇਲਾਈਟ ਲਾਂਚ ਵਹੀਕਲ-ਮਾਰਕ ਤਿਹਰੀ (ਜੀਐੱਸਐੱਲਵੀ-ਐੱਮਕੇ ਤ੍ਰਿਤੀ-ਐੱਮ ਪ੍ਰਥਮ) ਸਫ਼ਲਤਾਪੂਰਵਕ ਪੂਰੀ ਹੋ ਗਈ ਹੈ। ਇਸ ਦਾ ਪ੍ਰਦਰਸ਼ਨ ਠੀਕ ਰਿਹਾ। ਚੰਦਰਯਾਨ-2 ਦੀ ਉਡਾਣ 15 ਜੁਲਾਈ ਨੂੰ ਮਿੱਥੀ ਗਈ ਸੀ, ਪਰ ਰਾਕੇਟ ਵਿੱਚ ਤਕਨੀਕੀ ਖ਼ਰਾਬੀ ਕਾਰਨ ਇਸ ਨੂੰ ਉਡਾਉਣ ਤੋਂ ਕੁੱਝ ਦੇਰ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ।ਚੰਦਰਯਾਨ-2 ਦੇਸ਼ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੀਤਾ ਗਿਆ ਹੈ।

ਸੰਬੰਧਿਤ ਖ਼ਬਰਾਂ

ਚੰਦਰਯਾਨ-2 ਨੂੰ ਭਾਰਤ ਨੂੰ ਸਭ ਤੋਂ ਤਾਕਤਵਰ ਜੀਐੱਸਐੱਲਵੀ ਮਾਰਕ-III ਰਾਕੇਟ ਤੋਂ ਲਾਂਚ ਕੀਤਾ ਜਾਵੇਗਾ। ਚੰਦਰਯਾਨ-2 ਅਜਿਹੇ ਖੇਤਰਾਂ ਦਾ ਪਤਾ ਲਾਵੇਗਾ ਜਿਥੇ ਅੱਜ ਤੱਕ ਕਿਸੇ ਨੇ ਪੈਰ ਨਹੀਂ ਰੱਖਿਆ ਹੈ। ਇਸ ਦੇ ਸਪੇਸ ਕ੍ਰਾਫ਼ਟ ਬਾਡੀ ਵਿੱਚ ਲੈਂਡਰ ਅਤੇ ਰੋਵਰ ਹੈ। ਇਸ ਯਾਨ ਦਾ ਕੁੱਲ ਵਜ਼ਨ 3.8 ਟਨ ਹੈ।

ਅਨੁਮਾਨ ਹੈ ਕਿ ਯਾਨ ਇਸੇ ਸਾਲ 6 ਜਾਂ 7 ਸਤੰਬਰ ਨੂੰ ਚੰਨ ਉੱਤੇ ਪਹੁੰਚ ਜਾਵੇਗਾ। ਭਾਰਤ ਦੁਆਰਾ ਚੰਨ ਦੀ ਸਤ੍ਹਾ ਉੱਤੇ ਯਾਨ ਨੂੰ ਉਤਾਰਣ ਦੀ ਇਹ ਪਹਿਲੀ ਕੋਸ਼ਿਸ਼ ਹੈ। ਇਸ ਦੇ ਨਾਲ ਹੀ ਭਾਰਤ ਚੰਨ ਦੀ ਸਤ੍ਹਾ ਉੱਤੇ ਉਤਰਣ ਵਾਲਾ ਚੌਥਾ ਮੁਲਕ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!