|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਨਿਯਮਾਂ ‘ਚ ਬਦਲਾਅ: ਟੂਰਿਸਟ ਵੀਜ਼ਾ ਧਾਰਕ ਸੜਕ ‘ਤੇ ਨਹੀਂ ਚਲਾਉਣਗੇ!

ਵੈਨਕੂਵਰ (ਪਾਇਲ): ਸੈਲਾਨੀ ਵੀਜ਼ਾ (ਟੂਰਿਸਟ ਵੀਜ਼ਾ) ਲੈ ਕੇ ਕੈਨੇਡਾ ਆਏ ਲੋਕ ਹੁਣ ਓਂਟਾਰੀਓ ਸੂਬੇ ਤੋਂ ਡਰਾਇਵਰ ਲਾਇਸੈਂਸ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਹੁਣ ਏ ਵਰਗ, ਭਾਵ ਟਰੱਕ ਬੱਸ ਆਦਿ ਚਲਾਉਣ ਦਾ ਲਾਇਸੈਂਸ ਹਾਸਲ ਕਰਨ ਲਈ ਪਹਿਲਾਂ ਜੀ ਭਾਵ ਕਾਰ ਲਾਇਸੰਸ ਲੈ ਕੇ ਕੁਝ ਸਾਲ ਦਾ ਕਲੀਨ ਰਿਕਾਰਡ ਬਣਾਉਣ ਦੀ ਸ਼ਰਤ ਹੋਵੇਗੀ।

NRI Post Desk · 401 ਦਿਨ ਪਹਿਲਾਂ · ਅੱਪਡੇਟ 401 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਨਿਯਮਾਂ ‘ਚ ਬਦਲਾਅ: ਟੂਰਿਸਟ ਵੀਜ਼ਾ ਧਾਰਕ ਸੜਕ ‘ਤੇ ਨਹੀਂ ਚਲਾਉਣਗੇ!
📷 NRI Post Desk

ਵੈਨਕੂਵਰ (ਪਾਇਲ): ਸੈਲਾਨੀ ਵੀਜ਼ਾ (ਟੂਰਿਸਟ ਵੀਜ਼ਾ) ਲੈ ਕੇ ਕੈਨੇਡਾ ਆਏ ਲੋਕ ਹੁਣ ਓਂਟਾਰੀਓ ਸੂਬੇ ਤੋਂ ਡਰਾਇਵਰ ਲਾਇਸੈਂਸ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਹੁਣ ਏ ਵਰਗ, ਭਾਵ ਟਰੱਕ ਬੱਸ ਆਦਿ ਚਲਾਉਣ ਦਾ ਲਾਇਸੈਂਸ ਹਾਸਲ ਕਰਨ ਲਈ ਪਹਿਲਾਂ ਜੀ ਭਾਵ ਕਾਰ ਲਾਇਸੰਸ ਲੈ ਕੇ ਕੁਝ ਸਾਲ ਦਾ ਕਲੀਨ ਰਿਕਾਰਡ ਬਣਾਉਣ ਦੀ ਸ਼ਰਤ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਸ. ਪ੍ਰਭਮੀਤ ਸਿੰਘ ਸਰਕਾਰੀਆ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਲੋਕਾਂ ਵਲੋਂ ਕੀਤੀ ਜਾ ਰਹੀ ਮੰਗ ਤੇ ਵਿਚਾਰ ਕਰਕੇ ਇਸ ਬਾਰੇ ਬਿੱਲ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ਦੇ ਪਾਸ ਹੋਣ ਤੇ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਜਾਏਗਾ।

ਸੰਬੰਧਿਤ ਖ਼ਬਰਾਂ

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਿਰਫ ਕੈਨੇਡੀਅਨ ਨਾਗਰਿਕ, ਪੱਕੇ ਰਿਹਾਇਸ਼ੀ ਅਤੇ ਵਰਕ ਪਰਮਿੱਟ ਵਾਲੇ ਵਿਅਕਤੀ ਹੀ ਕਿਸੇ ਕਿਸਮ ਦਾ ਡਰਾਇਵਿੰਗ ਲਾਇਸੈਂਸ ਲੈਣ ਦੇ ਯੋਗ ਮੰਨੇ ਜਾਣਗੇ। ਦੱਸਣਾ ਬਣਦਾ ਹੈ ਕਿ ਓਂਟਾਰੀਓ ਦੀ ਸੱਤਾਧਾਰੀ ਪਾਰਟੀ ਕੋਲ ਵਿਧਾਨ ਸਭਾ ਵਿੱਚ ਵੱਡਾ ਬਹੁਮਤ ਹੋਣ ਕਾਰਣ ਬਿੱਲ ਦੇ ਪਾਸ ਹੋਣ ਦੀ ਆਸ ਹੈ। ਦੇਸ਼ ਦੇ ਹੋਰ ਸੂਬਿਆਂ ਵਿੱਚ ਇਹ ਨਿਯਮ ਬਹੁਤ ਸਾਲ ਪਹਿਲਾਂ ਤੋਂ ਲਾਗੂ ਹਨ।

ਇਹ ਬਿੱਲ ਟਰੱਕ ਕੰਪਨੀਆਂ ਲਈ ਵੱਡਾ ਝਟਕਾ ਸਾਬਤ ਹੋਵੇਗਾ, ਪਰ ਤਜਰਬੇ-ਕਾਰ ਟਰੱਕ ਡਰਾਇਵਰਾਂ ਦੇ ਸੜਕਾਂ ਤੇ ਆਉਣ ਕਾਰਨ ਹਾਦਸਿਆਂ ਵਿੱਚ ਕਮੀ ਅਤੇ ਕੰਪਨੀਆਂ ਵਲੋਂ ਨਵੇਂ ਡਰਾਇਵਰਾਂ ਦੇ ਸੋਸ਼ਣ ਤੋਂ ਬਚਣ ਦੀ ਉਮੀਦ ਕੀਤੀ ਜਾ ਰਹੀ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!