|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੰਨੀ ਦੇ ਹੈਲੀਕਾਪਟਰ ਨੂੰ ਲੱਗੀ ਮੋਦੀ ਦੀ "ਬ੍ਰੇਕ"! ਫਰੀਦਕੋਟ 'ਚ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ, ਜਾਣੋ ਕਾਰਨ

ਨਿਊਜ਼ ਡੈਸਕ (ਜਸਕਮਲ) : ਅੱਜ ਫਰੀਦਕੋਟ ਵਿਖੇ ਰੱਖਿਆ ਮੰਤਰੀ ਪਹੁੰਚ ਰਹੇ ਹਨ। ਉਹ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਦੇ ਹੱਕ ਵਿਚ ਇਥੇ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ। ਫਰੀਦਕੋਟ ਦੇ ਵਿਚ ਹੀ ਅੱਜ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਵੀ ਰੈਲੀ ਤੇ ਰੋਡ ਸ਼ੋਏ ਹੋਣਾ ਸੀ ਪਰ ਚੰਨੀ ਦੇ ਇਸ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾ

NRI Post Desk · 1745 ਦਿਨ ਪਹਿਲਾਂ · ਅੱਪਡੇਟ 1745 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੰਨੀ ਦੇ ਹੈਲੀਕਾਪਟਰ ਨੂੰ ਲੱਗੀ ਮੋਦੀ ਦੀ "ਬ੍ਰੇਕ"! ਫਰੀਦਕੋਟ 'ਚ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ, ਜਾਣੋ ਕਾਰਨ
📷 NRI Post Desk

ਨਿਊਜ਼ ਡੈਸਕ (ਜਸਕਮਲ) : ਅੱਜ ਫਰੀਦਕੋਟ ਵਿਖੇ ਰੱਖਿਆ ਮੰਤਰੀ ਪਹੁੰਚ ਰਹੇ ਹਨ। ਉਹ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਦੇ ਹੱਕ ਵਿਚ ਇਥੇ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ। ਫਰੀਦਕੋਟ ਦੇ ਵਿਚ ਹੀ ਅੱਜ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਵੀ ਰੈਲੀ ਤੇ ਰੋਡ ਸ਼ੋਏ ਹੋਣਾ ਸੀ ਪਰ ਚੰਨੀ ਦੇ ਇਸ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹੈਲੀਕਾਪਟਰ ਰਾਹੀਂ ਫਰੀਦਕੋਟ ਪਹੁੰਚ ਰਹੇ ਹਨ ਤੇ ਹੈਲੀਕਾਪਟਰ ਰਾਹੀਂ ਹੀ ਸੀਐੱਮ ਚੰਨੀ ਇਥੇ ਆ ਰਹੇ ਸਨ, ਇਸੇ ਕਰ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਸੰਬੰਧਿਤ ਖ਼ਬਰਾਂ

ਦੱਸਿਆ ਜਾ ਰਿਹਾ ਹੈ ਕਿ ਹੁਣ 16 ਫਰਵਰੀ ਨੂੰ ਮੁੱਖ ਮੰਤਰੀ ਚੰਨੀ ਫਰੀਦਕੋਟ ਪਹੁੰਚਣਗੇ ਤੇ ਆਪਣੀ ਰੈਲੀ ਕਰਨਗੇ। ਇਹ ਦੂਸਰੀ ਵਾਰ ਹੋ ਰਿਹਾ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬੀਤੇ ਦਿਨ ਵੀ ਜਦੋਂ ਪੰਜਾਬ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸੀ ਤਾਂ ਮੁੱਖ ਮੰਤਰੀ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਜਿਸ ਕਰ ਕੇ ਹੁਸ਼ਿਆਰਪੁਰ ਵਿਖੇ ਰਾਹੁਲ ਗਾਂਧੀ ਦੀ ਰੈਲੀ ਵਿਚ ਵੀ ਚੰਨੀ ਨਹੀਂ ਪਹੁੰਚ ਸਕੇ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!