|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤਕਨੀਕੀ ਖਰਾਬੀ ਕਾਰਨ ਚੇਨਈ ਮੈਟਰੋ ਟ੍ਰੇਨ ਸੁਰੰਗ ‘ਚ ਫਸੀ

ਚੇਨੱਈ (ਨੇਹਾ): ਚੇਨਈ ਮੈਟਰੋ ਟਰੇਨ ਮੰਗਲਵਾਰ ਸਵੇਰੇ ਤਕਨੀਕੀ ਖਰਾਬੀ ਕਰਕੇ ਦੋ ਸਟੇਸ਼ਨਾਂ ਦਰਮਿਆਨ ਖੜ੍ਹ ਗਈ, ਜਿਸ ਮਗਰੋਂ ਮੈਟਰੋ ਵਿਚ ਫਸੇ 20 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅਥਾਰਿਟੀਜ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਈ ਕੋਰਟ ਤੇ ਸੈਂਟਰਲ ਸਟੇਸ਼ਨ ਵਿਚਾਲੇ ਵਾਪਰੀ ਇਸ ਘਟਨਾ ਕਰਕੇ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ। ਮਗਰੋਂ ਉਨ੍ਹਾਂ ਨੂੰ ਟਰੇਨ ’ਚੋਂ ਬਾਹਰ ਕੱ

NRI Post Desk · 360 ਦਿਨ ਪਹਿਲਾਂ · ਅੱਪਡੇਟ 361 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤਕਨੀਕੀ ਖਰਾਬੀ ਕਾਰਨ ਚੇਨਈ ਮੈਟਰੋ ਟ੍ਰੇਨ ਸੁਰੰਗ ‘ਚ ਫਸੀ
📷 NRI Post Desk

ਚੇਨੱਈ (ਨੇਹਾ): ਚੇਨਈ ਮੈਟਰੋ ਟਰੇਨ ਮੰਗਲਵਾਰ ਸਵੇਰੇ ਤਕਨੀਕੀ ਖਰਾਬੀ ਕਰਕੇ ਦੋ ਸਟੇਸ਼ਨਾਂ ਦਰਮਿਆਨ ਖੜ੍ਹ ਗਈ, ਜਿਸ ਮਗਰੋਂ ਮੈਟਰੋ ਵਿਚ ਫਸੇ 20 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅਥਾਰਿਟੀਜ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਈ ਕੋਰਟ ਤੇ ਸੈਂਟਰਲ ਸਟੇਸ਼ਨ ਵਿਚਾਲੇ ਵਾਪਰੀ ਇਸ ਘਟਨਾ ਕਰਕੇ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ। ਮਗਰੋਂ ਉਨ੍ਹਾਂ ਨੂੰ ਟਰੇਨ ’ਚੋਂ ਬਾਹਰ ਕੱਢਿਆ ਗਿਆ ਤੇ ਸਵੇਰੇ ਸਾਢੇ ਛੇ ਵਜੇ ਟਰੇਨ ਸੇਵਾਵਾਂ ਮੁੜ ਚਾਲੂ ਕਰ ਦਿੱਤੀਆਂ ਗਈਆਂ।

ਸੰਬੰਧਿਤ ਖ਼ਬਰਾਂ

ਚੇਨਈ ਮੈਟਰੋ ਰੇਲ ਨੇ ਇਕ ਬਿਆਨ ਵਿਚ ਕਿਹਾ, ‘‘ਤਕਨੀਕੀ ਖਰਾਬੀ ਕਾਰਨ ਮੈਟਰੋ ਟਰੇਨ ਹਾਈ ਕੋਰਟ ਸਟੇਸ਼ਨ ਅਤੇ ਪੁਰਾਚੀ ਥਲਾਈਵਰ ਡਾ. ਐਮ.ਜੀ. ਰਾਮਚੰਦਰਨ ਸੈਂਟਰਲ ਮੈਟਰੋ ਸਟੇਸ਼ਨ ਵਿਚਕਾਰ ਰੁਕ ਗਈ। ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਅਤੇ ਟਰੇਨ ਨੂੰ ਲਾਈਨ ਤੋਂ ਉਤਾਰ ਦਿੱਤਾ ਗਿਆ। ਚੇਨਈ ਮੈਟਰੋ ਰੇਲ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਜਤਾਇਆ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸੇਵਾ ਸਵੇਰੇ 6.20 ਵਜੇ ਬਹਾਲ ਕਰ ਦਿੱਤੀ ਗਈ। ਚੇਨਈ ਮੈਟਰੋ ਰੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਬਲੂ ਲਾਈਨ ’ਤੇ ਏਅਰਪੋਰਟ ਅਤੇ ਵਿਮਕੋ ਨਗਰ ਡਿਪੂ ਵਿਚਕਾਰ ਮੈਟਰੋ ਟਰੇਨ ਸੇਵਾਵਾਂ ਆਮ ਵਾਂਗ ਮੁੜ ਸ਼ੁਰੂ ਹੋ ਗਈਆਂ ਹਨ। ਗ੍ਰੀਨ ਲਾਈਨ ’ਤੇ ਸੈਂਟਰਲ ਮੈਟਰੋ ਤੋਂ ਸੇਂਟ ਥਾਮਸ ਮਾਊਂਟ ਤੱਕ ਮੈਟਰੋ ਸੇਵਾਵਾਂ ਵੀ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ।’’

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਤਕਨੀਕੀ ਖਰਾਬੀ ਕਾਰਨ ਚੇਨਈ ਮੈਟਰੋ ਟ੍ਰੇਨ ਸੁਰੰਗ ‘ਚ ਫਸੀ — NRI Post