|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਹਿੰਦੂ ਕੰਨਿਆ ਕਾਲਜੀਏਟ ਸਕੂਲ ਦੇ ਚੇਤਨਾ ਹਾਉਸ ਨੇ ਆਨ ਸਟੇਜ ਮੁਕਾਬਲਿਆਂ ਵਿੱਚ ਮਾਰੀ ਬਾਜੀ

ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਦੇ ਵਿੱਚ ਆਨ-ਸਟੇਜ ਅਤੇ ਆਫ-ਸਟੇਜ ਇੰਟਰ-ਹਾਉਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ੧੫੦ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਆਨ ਸਟੇਜ ਮੁਕਾਬਲਿਆਂ ਵਿੱਚ ਡਿਬੇਟ ਅਤੇ ਕਵਿਤਾ ਗਾਇਨ ਅਤੇ ਆਫ ਸਟੇਜ ਮੁਕਾਬਲਿਆਂ ਵਿੱਚ ਫੋਟੋ ਕੈਪਸ਼ਨ ਰਾਇਟਿੰਗ ਅਤੇ ਗਰੀਟਿੰਗ ਕਾਰਡ ਬਨਾਉਣ ਦੇ ਮੁਕਾਬਲੇ ਕਰਵਾਏ ਗਏ।ਮੁਕਾਬਲਿਆਂ ਦੀ ਸ਼ੁਰੂਆਤ ਕਾਰਗਿ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਦੇ ਵਿੱਚ ਆਨ-ਸਟੇਜ ਅਤੇ ਆਫ-ਸਟੇਜ ਇੰਟਰ-ਹਾਉਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ੧੫੦ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਆਨ ਸਟੇਜ ਮੁਕਾਬਲਿਆਂ ਵਿੱਚ ਡਿਬੇਟ ਅਤੇ ਕਵਿਤਾ ਗਾਇਨ ਅਤੇ ਆਫ ਸਟੇਜ ਮੁਕਾਬਲਿਆਂ ਵਿੱਚ ਫੋਟੋ ਕੈਪਸ਼ਨ ਰਾਇਟਿੰਗ ਅਤੇ ਗਰੀਟਿੰਗ ਕਾਰਡ ਬਨਾਉਣ ਦੇ ਮੁਕਾਬਲੇ ਕਰਵਾਏ ਗਏ।ਮੁਕਾਬਲਿਆਂ ਦੀ ਸ਼ੁਰੂਆਤ ਕਾਰਗਿਲ ਦੇ ਸ਼ਹੀਦਾਂ ਨੂੰ ਨਮਨ ਦੇ ਨਾਲ ਕੀਤੀ ਗਈ ਅਤੇ ਉਸ ਤੋਂ ਬਾਅਦ ਅੰਗਰੇਜੀ ਵਿਭਾਗ ਦੇ ਪ੍ਰੋ ਰੀਨਾ ਮੱਲੀ ਨੇ ਬੱਚਿਆਂ ਨੂੰ ਵਿਜੈ ਦਿਵਸ ਦੇ ਇਤਿਹਾਸ ਬਾਰੇ ਦੱਸਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦਾ ਗੀਤ ਵੀ ਪੇਸ਼ ਕੀਤਾ ਗਿਆ।ਡਿਬੇਟ ਦੇ ਮੁਕਾਬਲਿਆਂ ਵਿੱਚ ਗਗਨਦੀਪ ਕੌਰ ਅਤੇ ਖੁਸ਼ਪ੍ਰੀਤ ਕੌਰ ਦੀ ਟੀਮ (ਚੇਤਨਾ ਹਾਉਸ) ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਅੰਜਲੀ ਅਤੇ ਮਨਪ੍ਰੀਤ ਕੌਰ ਦੀ ਟੀਮ (ਕੀਰਤੀ ਹਾਉਸ) ਨੇ ਦੂਜਾ ਸਥਾਨ ਹਾਸਲ ਕੀਤਾ।

ਸੰਬੰਧਿਤ ਖ਼ਬਰਾਂ

ਕਵਿਤਾ ਗਾਇਨ ਮੁਕਾਬਲੇ ਵਿੱਚ ਚੇਤਨਾ ਹਾਉਸ ਦੀ ਸੰਜੀਵਨੀ ਨੇ ਪਹਿਲਾ ਅਤੇ ਜਾਗਰਿਤੀ ਹਾਉਸ ਦੀ ਅਨੁਗ੍ਰਹਿ ਮਰੰਡੀ ਨੇ ਦੂਜਾ ਸਥਾਨ ਹਾਸਲ ਕੀਤਾ। ਤੀਜਾ ਸਥਾਨ ਕੀਰਤੀ ਹਾਉਸ ਦੀ ਮਧੂ ਕੁਮਾਰੀ ਅਤੇ ਪਰੀ ਨੇ ਹਾਸਲ ਕੀਤਾ।ਗ੍ਰੀਟਿੰਗ ਕਾਰਡ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਜਾਗਰਿਤੀ ਹਾਉਸ ਦੀ ਰਮਨਦੀਪ ਕੌਰ ਨੇ ਹਾਸਲ ਕੀਤਾ ਅਤੇ ਦੂਜਾ ਸਥਾਨ ਪ੍ਰਗਤੀ ਹਾaੁਸ ਦੀ ਕਰਨਪ੍ਰੀਤ ਕੌਰ ਨੇ ਹਾਸਲ ਕੀਤਾ। ਤੀਜਾ ਸਥਾਨ ਜਾਗਰਿਤੀ ਹਾਉਸ ਦੀ ਯਸ਼ਪ੍ਰੀਤ ਕੌਰ ਅਤੇ ਕੀਰਤੀ ਹਾਉਸ ਦੀ ਕਿਰਨਜੋਤ ਕੌਰ ਨੇ ਹਾਸਲ ਕੀਤਾ।ਕੈਪਸ਼ਨ ਰਾਇਟਿੰਗ ਮੁਕਾਬਲਾ ਕੀਰਤੀ ਹਾਉਸ ਦੀ ਅੰਜਲੀ ਨੇ ਜਿੱਤਿਆ ਅਤੇ ਪਰਗਤੀ ਹਾਉਸ ਦੀ ਰਮਨ ਨੇ ਦੂਜਾ ਸਥਾਨ ਹਾਸਲ ਕੀਤਾ।

ਤੀਜਾ ਸਥਾਨ ਪਰਗਤੀ ਹਾਉਸ ਦੀ ਨੈਂਸੀ ਅਤੇ ਚੇਤਨਾ ਹਾਉਸ ਦੀ ਆਰਤੀ ਕੁਮਾਰੀ ਨੇ ਹਾਸਲ ਕੀਤਾ।ਮੁਕਾਬਲਿਆਂ ਤੋਂ ਬਾਅਦ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਬੱਚਿਆਂ ਦੇ ਟੇਲੈਂਟ ਦੀ ਤਾਰੀਫ ਕੀਤੀ ਅਤੇ ਉਹਨਾਂ ਨੂੰ ਹੋਰ ਵੱਧ ਚੱੜ ਕੇ ਇੰਨਾ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਉਹਨਾਂ ਬੱਚਿਆਂ ਨੂੰ ਚੰਗੇ ਆਚਰਣ ਬਣਾਈ ਰੱਖਣ ਅਤੇ ਪੜਾਈ ਦੇ ਨਾਲ ਨਾਲ ਐਕਸਟਰਾ ਕਰਿਕੁਲਰ ਗਤੀਵਿਧਿਆਂ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਆ।ਜਜਮੈਂਟ ਕਰਨ ਦੀ ਜਿੰਮੇਵਾਰੀ ਪ੍ਰੋ ਰਿਤੂ ਗੁਪਤਾ, ਡਾ. ਭੁਪਿੰਦਰ ਕੌਰ ਅਤੇ ਪ੍ਰੋ ਜਸਦੀਪ ਕੌਰ ਨੇ ਨਿਭਾਈ। ਮੰਚ ਸੰਚਾਲਨ ਪ੍ਰੋ ਮੁਕਤੀ ਨੇ ਕੀਤਾ। ਇਸ ਮੌਕੇ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ, ਮਮਤਾ ਭਸੀਨ, ਗੀਤਾ ਚੋਪੜਾ, ਜਸਪ੍ਰੀਤ ਕੌਰ ਅਤੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!