|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਛੱਤੀਸਗੜ੍ਹ ਨਕਸਲਵਾਦ ਦੇ ਚਲਦਿਆ ਜਵਾਨਾਂ ਦੀ ਬੱਸ ਨੂੰ ਉਡਾਇਆ,3 ਜਵਾਨ ਸ਼ਹੀਦ

ਛੱਤੀਸਗੜ੍ਹ,ਨਾਰਾਇਣਪੁਰ,(ਦੇਵ ਇੰਦਰਜੀਤ) :ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕਰ ਕੇ ਮੰਗਲਵਾਰ ਯਾਨੀ ਕਿ ਅੱਜ ਇਕ ਬੱਸ ਨੂੰ ਉਡਾ ਦਿੱਤਾ, ਜਿਸ ’ਚ 3 ਜਵਾਨ ਸ਼ਹੀਦ ਹੋ ਗਏ।ਕਈ ਹੋਰ ਜਵਾਨ ਜ਼ਖਮੀ ਹੋਏ ਹਨ। ਸੂਬੇ ਦੇ ਪੁਲਸ ਜਨਰਲ ਡਾਇਰੈਕਟਰ ਡੀ. ਐੱਮ. ਅਵਸਥੀ ਨੇ ਦੱਸਿਆ ਕਿ ਨਾਰਾਇਣਪੁਰ ਜ਼ਿਲ੍ਹੇ ਦੇ ਕੜੇਮੇਟਾ ਅਤੇ ਕਨਹਰਗਾਂਵ ਵਿਚਾਲੇ ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ

NRI Post Desk · 2074 ਦਿਨ ਪਹਿਲਾਂ · ਅੱਪਡੇਟ 2074 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਛੱਤੀਸਗੜ੍ਹ ਨਕਸਲਵਾਦ ਦੇ ਚਲਦਿਆ ਜਵਾਨਾਂ ਦੀ ਬੱਸ ਨੂੰ ਉਡਾਇਆ,3 ਜਵਾਨ ਸ਼ਹੀਦ
📷 NRI Post Desk

ਛੱਤੀਸਗੜ੍ਹ,ਨਾਰਾਇਣਪੁਰ,(ਦੇਵ ਇੰਦਰਜੀਤ) :ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕਰ ਕੇ ਮੰਗਲਵਾਰ ਯਾਨੀ ਕਿ ਅੱਜ ਇਕ ਬੱਸ ਨੂੰ ਉਡਾ ਦਿੱਤਾ, ਜਿਸ ’ਚ 3 ਜਵਾਨ ਸ਼ਹੀਦ ਹੋ ਗਏ।ਕਈ ਹੋਰ ਜਵਾਨ ਜ਼ਖਮੀ ਹੋਏ ਹਨ। ਸੂਬੇ ਦੇ ਪੁਲਸ ਜਨਰਲ ਡਾਇਰੈਕਟਰ ਡੀ. ਐੱਮ. ਅਵਸਥੀ ਨੇ ਦੱਸਿਆ ਕਿ ਨਾਰਾਇਣਪੁਰ ਜ਼ਿਲ੍ਹੇ ਦੇ ਕੜੇਮੇਟਾ ਅਤੇ ਕਨਹਰਗਾਂਵ ਵਿਚਾਲੇ ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕਰ ਕੇ ਸੁਰੱਖਿਆ ਫੋਰਸ ਦੀ ਬੱਸ ਨੂੰ ਉਡਾ ਦਿੱਤਾ। ਘਟਨਾ ਵਿਚ 3 ਜਵਾਨ ਸ਼ਹੀਦ ਹੋ ਗਏ ਹਨ।

ਸੰਬੰਧਿਤ ਖ਼ਬਰਾਂ

ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਨਕਸਲ ਵਿਰੋਧੀ ਮੁਹਿੰਮ ਵਿਚ ਰਵਾਨਾ ਕੀਤਾ ਗਿਆ ਸੀ। ਮੁਹਿੰਮ ਤੋਂ ਵਾਪਸੀ ਦੌਰਾਨ ਉਹ ਇਕ ਬੱਸ ’ਚ ਸਵਾਰ ਸਨ। ਬੱਸ ਜਦੋਂ ਕੜੇਮੇਟਾ ਅਤੇ ਕਨਹਰਗਾਂਵ ਪਿੰਡ ਦੇ ਮੱਧ ’ਚ ਪੁੱਜੀ ਤਾਂ ਨਕਸਲੀਆਂ ਨੇ ਬਾਰੂਦੀ ਸੁਰੰਗ ਵਿਚ ਧਮਾਕਾ ਕਰ ਦਿੱਤਾ। ਪੁਲਸ ਜਨਰਲ ਡਾਇਰੈਕਟਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਵਾਧੂ ਸੁਰੱਖਿਆ ਫੋਰਸ ਨੂੰ ਘਟਨਾ ਵਾਲੀ ਥਾਂ ਵੱਲ ਰਵਾਨਾ ਕੀਤਾ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!