|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਾਕਿ ਨੂੰ ਚੀਨ ਨੇ 44 ਹਜ਼ਾਰ ਕਰੋੜ ਦਾ ਕਰਜ਼ਾ ਦੇਣ ਤੋਂ ਪਹਿਲਾਂ ਮੰਗੀ ਵਾਧੂ ਗਾਰੰਟੀ

ਇਸਲਾਮਾਬਾਦ (ਐਨ.ਆਰ.ਆਈ. ਮੀਡਿਆ) : ਪਾਕਿਸਤਾਨ ਵਿੱਚ ਰੇਲ ਲਾਈਨ ਪ੍ਰਾਜੈਕਟ ਲਈ 6 ਅਰਬ ਡਾਲਰ ਦਾ ਕਰਜ਼ਾ ਦੇਣ ਤੋਂ ਪਹਿਲਾਂ ਚੀਨ ਨੇ ਵਾਧੂ ਗਾਰੰਟੀ ਮੰਗੀ ਹੈ। ਬੀਜਿੰਗ ਨੇ ਪਾਕਿਸਤਾਨ ਦੀ ਖ਼ਰਾਬ ਆਰਥਿਕ ਹਾਲਤ ਦੇ ਮਧੇਨਜ਼ਰ ਇਹ ਕਦਮ ਚੁੱਕਿਆ ਹੈ। ਚੀਨ ਨੇ ਪ੍ਰਾਜੈਕਟ ਨੂੰ ਵਿੱਤੀ ਮਦਦ ਦੇਣ ਲਈ ਕਾਰੋਬਾਰੀ ਅਤੇ ਰਿਆਇਤੀ ਕਰਜ਼ਿਆਂ ਨੂੰ ਮਿਲਾਉਣ ਦਾ ਪ੍ਰਸਤਾਵ ਦਿੱਤਾ ਹੈ ਜੋ ਕਿ ਇਸ

NRI Post Desk · 2163 ਦਿਨ ਪਹਿਲਾਂ · ਅੱਪਡੇਟ 2163 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਾਕਿ ਨੂੰ ਚੀਨ ਨੇ 44 ਹਜ਼ਾਰ ਕਰੋੜ ਦਾ ਕਰਜ਼ਾ ਦੇਣ ਤੋਂ ਪਹਿਲਾਂ ਮੰਗੀ ਵਾਧੂ ਗਾਰੰਟੀ
📷 NRI Post Desk

ਇਸਲਾਮਾਬਾਦ (ਐਨ.ਆਰ.ਆਈ. ਮੀਡਿਆ) : ਪਾਕਿਸਤਾਨ ਵਿੱਚ ਰੇਲ ਲਾਈਨ ਪ੍ਰਾਜੈਕਟ ਲਈ 6 ਅਰਬ ਡਾਲਰ ਦਾ ਕਰਜ਼ਾ ਦੇਣ ਤੋਂ ਪਹਿਲਾਂ ਚੀਨ ਨੇ ਵਾਧੂ ਗਾਰੰਟੀ ਮੰਗੀ ਹੈ। ਬੀਜਿੰਗ ਨੇ ਪਾਕਿਸਤਾਨ ਦੀ ਖ਼ਰਾਬ ਆਰਥਿਕ ਹਾਲਤ ਦੇ ਮਧੇਨਜ਼ਰ ਇਹ ਕਦਮ ਚੁੱਕਿਆ ਹੈ। ਚੀਨ ਨੇ ਪ੍ਰਾਜੈਕਟ ਨੂੰ ਵਿੱਤੀ ਮਦਦ ਦੇਣ ਲਈ ਕਾਰੋਬਾਰੀ ਅਤੇ ਰਿਆਇਤੀ ਕਰਜ਼ਿਆਂ ਨੂੰ ਮਿਲਾਉਣ ਦਾ ਪ੍ਰਸਤਾਵ ਦਿੱਤਾ ਹੈ ਜੋ ਕਿ ਇਸਲਾਮਾਬਾਦ ਦੇ ਸਸਤੇ ਕਰਜ਼ੇ ਦੀ ਇੱਛਾ ਵਿਰੁੱਧ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਮੁਤਾਬਕ ਚੀਨ ਵੱਲੋਂ ਮੰਗੀ ਗਈ ਵਾਧੂ ਗਾਰੰਟੀ ਦਾ ਮੁੱਦਾ 10 ਦਿਨ ਪਹਿਲਾਂ ਹੋਈ ਤੀਜੀ ਸੰਯੁਕਤ ਐਮਐਲ-1 ਫਾਇਨਾਂਸਿੰਗ ਕਮੇਟੀ ਦੀ ਬੈਠਕ ਦੌਰਾਨ ਚੁੱਕਿਆ ਗਿਆ ਸੀ। ਹਾਲਾਕਿ ਪਾਕਿਸਤਾਨ ਨਾਲ ਸਾਂਝਾ ਕੀਤੇ ਗਏ ਡਰਾਫਟ ਮਿਨਟਸ ਵਿੱਚ ਇਸ ਦਾ ਜ਼ਿਕਰ ਨਹੀਂ ਸੀ। ਜ਼ਿਕਰਯੋਗ ਹੈ ਕਿ ਡਰਾਫਟ ਮਿਨਟਸ ਉੱਤੇ ਅਜੇ ਤੱਕ ਦੋਨਾਂ ਦੇਸ਼ਾਂ ਨੇ ਦਸਤਖ਼ਤ ਨਹੀਂ ਕੀਤੇ। ਐਮਐਲ-1 ਪ੍ਰਾਜੈਕਟ ਤਹਿਤ ਪੇਸ਼ਾਵਰ ਤੋਂ ਕਰਾਚੀ ਤੱਕ 1872 ਕਿਲੋਮੀਟਰ ਰੇਲਵੇ ਟਰੈਕ ਦਾ ਦੋਹਰੀਕਰਨ ਅਤੇ ਅਪਗ੍ਰੇਡੇਸ਼ਨ ਸ਼ਾਮਲ ਹੈ। ਇਹ ਰੇਲ ਟਰੈਕ ਚੀਨ-ਪਾਕਿ ਆਰਥਿਕ ਗਲਿਆਰੇ ਦੇ ਦੂਜੇ ਪੜਾਅ ਦਾ ਮੀਲ ਪੱਥਰ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!