|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਚੀਨ ਨੇ ਆਪਣੇ ਰੱਖਿਆ ਬਜਟ 'ਚ ਕੀਤਾ 7% ਦਾ ਵਾਧਾ - ਭਾਰਤ ਤੋਂ ਤਿੰਨ ਗੁਣਾ ਹੋਇਆ ਚੀਨ ਦਾ ਬਜਟ

ਓਂਟਾਰੀਓ - ਮੀਡਿਆ ਡੈਸਕ (ਵਿਕਰਮ ਸਹਿਜਪਾਲ) : ਚੀਨ ਨੇ ਮੰਗਲਵਾਰ ਨੂੰ ਆਪਣੇ ਰੱਖਿਆ ਬਜਟ 'ਚ 7.5 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ। ਇਸ ਨਾਲ ਉਸ ਦਾ ਰੱਖਿਆ ਬਜਟ 177.61 ਅਰਬ ਡਾਲਰ (ਕਰੀਬ 12.5 ਲੱਖ ਕਰੋੜ ਰੁਪਏ) ਹੋ ਗਿਆ ਹੈ। ਇਹ ਭਾਰਤ ਦੇ ਰੱਖਿਆ ਬਜਟ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੈ। ਇਸ ਸਾਲ ਲਈ ਭਾਰਤ ਦਾ ਰੱਖਿਆ ਬਜਟ 3.18 ਲੱਖ ਕਰੋੜ ਰੁਪਏ ਹੈ।

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ - ਮੀਡਿਆ ਡੈਸਕ (ਵਿਕਰਮ ਸਹਿਜਪਾਲ) : ਚੀਨ ਨੇ ਮੰਗਲਵਾਰ ਨੂੰ ਆਪਣੇ ਰੱਖਿਆ ਬਜਟ 'ਚ 7.5 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ। ਇਸ ਨਾਲ ਉਸ ਦਾ ਰੱਖਿਆ ਬਜਟ 177.61 ਅਰਬ ਡਾਲਰ (ਕਰੀਬ 12.5 ਲੱਖ ਕਰੋੜ ਰੁਪਏ) ਹੋ ਗਿਆ ਹੈ। ਇਹ ਭਾਰਤ ਦੇ ਰੱਖਿਆ ਬਜਟ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੈ। ਇਸ ਸਾਲ ਲਈ ਭਾਰਤ ਦਾ ਰੱਖਿਆ ਬਜਟ 3.18 ਲੱਖ ਕਰੋੜ ਰੁਪਏ ਹੈ।

ਸੰਬੰਧਿਤ ਖ਼ਬਰਾਂ

ਚੀਨ ਦੀ ਸੰਸਦ ਨੈਸ਼ਨਲ ਪੀਪੁਲਸ ਕਾਂਗਰਸ (ਐੱਨਪੀਸੀ) ਦੇ ਸਾਲਾਨਾ ਸੈਸ਼ਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਲੀ ਕਛਯਾਂਗ ਨੇ ਰੱਖਿਆ ਬਜਟ ਸਬੰਧੀ ਖਰੜਾ ਪੇਸ਼ ਕੀਤਾ। ਇਸ ਮੁਤਾਬਕ, ਸਾਲ 2019 ਲਈ ਰੱਖਿਆ ਬਜਟ 177.61 ਅਰਬ ਡਾਲਰ ਹੋਵੇਗਾ। ਇਸ ਵਾਰ ਹਾਲਾਂਕਿ ਪਿਛਲੇ ਸਾਲ ਦੀ ਤੁਲਨਾ 'ਚ ਘੱਟ ਵਾਧਾ ਕੀਤਾ ਗਿਆ ਹੈ।

ਪਿਛਲੇ ਸਾਲ ਰੱਖਿਆ ਬਜਟ 8.1 ਫ਼ੀਸਦੀ ਵਧਾਇਆ ਗਿਆ ਸੀ। ਚੀਨ ਸਾਲ 2016 ਤੋਂ ਰੱਖਿਆ ਬਜਟ 'ਚ ਦਸ ਫ਼ੀਸਦੀ ਤੋਂ ਘੱਟ ਦਾ ਵਾਧਾ ਕਰ ਰਿਹਾ ਹੈ। ਉਹ 2015 ਤਕ ਦੋਹਰੇ ਅੰਕਾਂ 'ਚ ਵਾਧਾ ਕਰ ਰਿਹਾ ਸੀ। ਇਸ ਸਾਲ ਦੇ ਵਾਧੇ ਨਾਲ ਚੀਨ ਦਾ ਰੱਖਿਆ ਖੇਤਰ 'ਚ ਖ਼ਰਚ 200 ਅਰਬ ਡਾਲਰ ਦੇ ਕਰੀਬ ਪਹੁੰਚ ਗਿਆ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!