ਪਾਇਆਂਗਯਾਂਗ / ਬੀਜਿੰਗ , 20 ਜੂਨ ( NRI MEDIA )
ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿਗ ਨੇ ਵੀਰਵਾਰ ਨੂੰ ਉੱਤਰੀ ਕੋਰੀਆ ਦੀ ਰਾਜਧਾਨੀ ਪਾਇਆਂਗਯਾਂਗ ਦੀ ਇਤਿਹਾਸਕ ਯਾਤਰਾ 'ਤੇ ਪਹੁੰਚੇ ਹਨ , ਪਿਛਲੇ 14 ਸਾਲਾਂ ਵਿਚ ਉੱਤਰੀ ਕੋਰੀਆ ਵਿਚ ਪਹੁੰਚਣ ਵਾਲੇ ਉਹ ਪਹਿਲੇ ਚੀਨੀ ਰਾਸ਼ਟਰਪਤੀ ਹਨ , ਇਹ ਕਿਹਾ ਜਾ ਰਿਹਾ ਹੈ ਕਿ ਪਰਮਾਣੂ ਮੁੱਦਿਆਂ ਅਤੇ ਬੰਦਸ਼ਾਂ 'ਤੇ ਜ਼ਿਨਪਿਗ ਅਤੇ ਉੱਤਰੀ ਕੋਰੀਆਈ ਤਾਨਾਸ਼ਾਹ ਵਿਚਕਾਰ ਗੱਲਬਾਤ ਹੋਵੇਗੀ , ਜਿੰਗਪਿਗ ਦੇ ਨਾਲ ਪਤਨੀ ਪੇਂਗ ਲੀਆਨ ਅਤੇ ਵਿਦੇਸ਼ ਮੰਤਰੀ ਵੈਂਗ ਯੀ ਵੀ ਸ਼ਾਮਲ ਹਨ , ਜੀ 20 ਸਮਿੱਟ ਤੋਂ ਪਹਿਲਾ ਚੀਨੀ ਰਾਸ਼ਟਰਪਤੀ ਦਾ ਉੱਤਰ ਕੋਰੀਆ ਪਹੁੰਚਣਾ ਅਮਰੀਕਾ ਨੂੰ ਸਿੱਧਾ ਸੰਦੇਸ਼ ਹੈ ਕਿ ਉੱਤਰ ਕੋਰੀਆ ਨੂੰ ਚੀਨੀ ਮਦਦ ਜਾਰੀ ਰਹੇਗੀ |
ਸੰਬੰਧਿਤ ਖ਼ਬਰਾਂ
ਪਿਛਲੇ ਕੁਝ ਸਾਲਾਂ ਵਿਚ ਚੀਨ ਅਤੇ ਉੱਤਰੀ ਕੋਰੀਆ ਆਪਣੇ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ , ਚੀਨ ਨੇ ਉੱਤਰੀ ਕੋਰੀਆ 'ਤੇ ਲਗਾਏ ਗਏ ਪਾਬੰਦੀਆਂ ਨੂੰ ਹਟਾਉਣ ਦੀ ਵਕਾਲਤ ਵੀ ਕੀਤੀ ਹੈ ,ਪਿਛਲੇ ਸਾਲ, ਕਿਮ ਜੋਗ ਚਾਰ ਵਾਰ ਚੀਨ ਦੀ ਯਾਤਰਾ ਤੇ ਗਏ ਸਨ , ਉਸੇ ਸਮੇਂ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਿਨਪਿੰਗ ਨੇ ਇਸ ਦੌਰੇ ਨੂੰ ਬਹੁਤ ਸੋਚ ਸਮਝਿਆ ਕੇ ਰੱਖਿਆ ਹੈ ਕਿਉਂਕਿ ਉਹ ਕਿਮ ਅਤੇ ਟਰੰਪ ਦੀਆਂ ਮੁਲਾਕਾਤਾਂ 'ਤੇ ਨਜ਼ਰ ਰੱਖ ਰਹੇ ਹਨ |
ਜ਼ਿੰਗਪਿਗ ਦਾ ਉੱਤਰੀ ਕੋਰੀਆ ਦਾ ਦੌਰਾ ਬਹੁਤ ਮਹੱਤਵਪੂਰਨ ਹੈ , ਉੱਤਰ ਕੋਰੀਆ ਸਰਕਾਰ ਦੇ ਮੁਖ ਅਖਬਾਰ ਰੋਡੋਂਗ ਸਿਨਾਮੂਨ, ਨੇ ਅੱਧ-ਫਰੰਟ ਪੇਜ ਤੇ ਜੀਨਪਿਗ ਦੀ ਉੱਤਰ ਕੋਰੀਆ ਫੇਰੀ ਨੂੰ ਜਗ੍ਹਾ ਦਿੱਤੀ ਹੈ , ਸੰਪਾਦਕੀ ਵਿੱਚ ਲਿਖਿਆ ਗਿਆ ਹੈ ਕਿ ਉੱਤਰੀ ਕੋਰੀਆ ਦੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਭਾਵੇਂ ਕਈ ਗੁੰਝਲਾਂ ਹਨ ਪਰ ਚੀਨ ਦੇ ਰਾਸ਼ਟਰਪਤੀ ਦੇ ਦੌਰੇ ਤੋਂ ਪਤਾ ਲੱਗਦਾ ਹੈ ਕਿ ਚੀਨ ਅਤੇ ਉੱਤਰੀ ਕੋਰੀਆ ਵਿਚਕਾਰ ਸਬੰਧ ਬਹੁਤ ਮਹੱਤਵ ਰੱਖਦੇ ਹਨ , ਸਾਡੇ ਦੇਸ਼ ਨੂੰ ਚੀਨ ਦੇ ਲੋਕਾਂ ਦੇ ਇਸ ਵਿਸ਼ਵਾਸ 'ਤੇ ਮਾਣ ਹੈ |






