|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੀਨ ਦੀ ਭਾਰਤ ਨੂੰ ਬੇਨਤੀ ਕਿਹਾ - ਛੱਡ ਦੋ ਸਾਡਾ ਫੌਜੀ

ਬੀਜਿੰਗ (ਐੱਨ.ਆਰ.ਆਈ. ਮੀਡਿਆ) - ਚੀਨ ਨੇ ਆਪਣਾ ਫ਼ੌਜੀ ਛੇਤੀ ਛੱਡਣ ਲਈ ਭਾਰਤੀ ਫ਼ੌਜ ਨੂੰ ਬੇਨਤੀ ਕੀਤੀ ਹੈ। ਭਾਰਤੀ ਫ਼ੌਜ ਨੇ ਇਸ ਚੀਨੀ ਫ਼ੌਜੀ ਨੂੰ ਪੂਰਬੀ ਲੱਦਾਖ ਦੇ ਡੈਮਚੋਕ ਤੋਂ ਸੋਮਵਾਰ ਨੂੰ ਫੜਿਆ ਸੀ। ਭਾਰਤੀ ਫ਼ੌਜ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਫੜੇ ਗਏ ਫ਼ੌਜੀ ਦੀ ਪਛਾਣ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਕਾਰਪੋਰਲ ਵਾਂਗ ਯਾ ਲਾਂਗ ਦੇ ਰੂਪ ਵਿਚ ਹੋ

NRI Post Desk · 2228 ਦਿਨ ਪਹਿਲਾਂ · ਅੱਪਡੇਟ 2228 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੀਨ ਦੀ ਭਾਰਤ ਨੂੰ ਬੇਨਤੀ ਕਿਹਾ - ਛੱਡ ਦੋ ਸਾਡਾ ਫੌਜੀ
📷 NRI Post Desk

ਬੀਜਿੰਗ (ਐੱਨ.ਆਰ.ਆਈ. ਮੀਡਿਆ) - ਚੀਨ ਨੇ ਆਪਣਾ ਫ਼ੌਜੀ ਛੇਤੀ ਛੱਡਣ ਲਈ ਭਾਰਤੀ ਫ਼ੌਜ ਨੂੰ ਬੇਨਤੀ ਕੀਤੀ ਹੈ। ਭਾਰਤੀ ਫ਼ੌਜ ਨੇ ਇਸ ਚੀਨੀ ਫ਼ੌਜੀ ਨੂੰ ਪੂਰਬੀ ਲੱਦਾਖ ਦੇ ਡੈਮਚੋਕ ਤੋਂ ਸੋਮਵਾਰ ਨੂੰ ਫੜਿਆ ਸੀ। ਭਾਰਤੀ ਫ਼ੌਜ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਫੜੇ ਗਏ ਫ਼ੌਜੀ ਦੀ ਪਛਾਣ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਕਾਰਪੋਰਲ ਵਾਂਗ ਯਾ ਲਾਂਗ ਦੇ ਰੂਪ ਵਿਚ ਹੋਈ ਹੈ। ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ ਚੁਸ਼ੂਲ-ਮੋਲਡੋ ਸਰਹੱਦ ਪੁਆਇੰਟ 'ਤੇ ਚੀਨੀ ਫ਼ੌਜ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਸੰਬੰਧਿਤ ਖ਼ਬਰਾਂ

ਪੀ.ਐੱਲ.ਏ. ਦੀ ਵੈਸਟਰਨ ਥੀਏਟਰ ਕਮਾਂਡ ਦੇ ਬੁਲਾਰੇ ਸੀਨੀਅਰ ਕਰਨਲ ਝਾਂਗ ਸ਼ੁਇਲੀ ਨੇ ਦਾਅਵਾ ਕੀਤਾ ਕਿ ਚੀਨੀ ਫ਼ੌਜੀ 18 ਅਕਤੂਬਰ ਦੀ ਸ਼ਾਮ ਭਾਰਤ-ਚੀਨ ਸਰਹੱਦ 'ਤੇ ਉਸ ਵੇਲੇ ਲਾਪਤਾ ਹੋ ਗਿਆ ਸੀ ਜਦੋਂ ਉਹ ਸਥਾਨਕ ਲੋਕਾਂ ਦੀ ਬੇਨਤੀ 'ਤੇ ਉਨ੍ਹਾਂ ਦੇ ਯਾਕ ਨੂੰ ਲੱਭਣ ਵਿਚ ਮਦਦ ਕਰ ਰਿਹਾ ਸੀ।

ਇਸ ਘਟਨਾ ਤੋਂ ਤੁਰੰਤ ਬਾਅਦ ਪੀਐੱਲਏ ਦੇ ਸਰਹੱਦ 'ਤੇ ਤਾਇਨਾਤ ਸੈਨਿਕਾਂ ਨੇ ਇਸ ਦੀ ਜਾਣਕਾਰੀ ਭਾਰਤੀ ਫ਼ੌਜ ਨੂੰ ਦਿੱਤੀ ਤੇ ਉਮੀਦ ਪ੍ਰਗਟਾਈ ਕਿ ਭਾਰਤ ਉਸ ਦੇ ਲਾਪਤਾ ਫ਼ੌਜੀ ਨੂੰ ਲੱਭ ਕੇ ਉਸ ਦੀ ਮਦਦ ਕਰੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!