|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਨੂੰ ਚੀਨ ਦੀ ਧਮਕੀ, ਜਲਦ ਮੇਂਗ ਵਾਨਜ਼ੋ ਨੂੰ ਰਿਹਾਅ ਕਰੇ ਕੈਨੇਡਾ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਚੀਨ ਨੇ ਕੈਨੇਡਾ ਨੂੰ ਧਮਕੀ ਦਿਤੀ ਤੇ ਕਿਹਾ ਕਿ ਕੈਨੇਡਾ ਤੋਂ ਆਪਣੀ ਗਲਤੀ ਠੀਕ ਕਰ ਜਲਦ ਹੀ ਮੇਂਗ ਵਾਨਜ਼ੋ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕੰਗ ਸ਼ਵਾਂਤ ਨੇ 12 ਜੁਲਾਈ ਨੂੰ ਆਯੋਜਿਤ ਨਿਯਮਤ ਪੱਤਰਕਾਰ ਸੰਮੇਲਨ 'ਚ ਇਹ ਗੱਲ ਕਹੀ। ਰਿਪੋਰਟ ਮੁਤਾਬਕ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਚੀਨ ਨੇ ਕੈਨੇਡਾ ਨੂੰ ਧਮਕੀ ਦਿਤੀ ਤੇ ਕਿਹਾ ਕਿ ਕੈਨੇਡਾ ਤੋਂ ਆਪਣੀ ਗਲਤੀ ਠੀਕ ਕਰ ਜਲਦ ਹੀ ਮੇਂਗ ਵਾਨਜ਼ੋ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕੰਗ ਸ਼ਵਾਂਤ ਨੇ 12 ਜੁਲਾਈ ਨੂੰ ਆਯੋਜਿਤ ਨਿਯਮਤ ਪੱਤਰਕਾਰ ਸੰਮੇਲਨ 'ਚ ਇਹ ਗੱਲ ਕਹੀ। ਰਿਪੋਰਟ ਮੁਤਾਬਕ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਹਾਲ ਹੀ 'ਚ ਆਖਿਆ ਕਿ ਕੈਨੇਡਾ ਨੇ ਕਾਨੂੰਨੀ ਨਿਯਮਾਂ ਦਾ ਪਾਲਣ ਕਰਦੇ ਹੋਏ ਅਮਰੀਕਾ ਦੇ ਨਾਲ ਸੰਪੰਨ ਹਵਾਲਗੀ ਸਮਝੌਤੇ ਮੁਤਾਬਕ ਮੰਗ ਵਾਨਚੋ ਨੂੰ ਗ੍ਰਿਫਤਾਰ ਕੀਤਾ ਹੈ। ਇਸ 'ਚ ਕਿਸੇ ਵੀ ਪ੍ਰਕਾਰ ਦੀ ਸਿਆਸੀ ਦਖਲਅੰਦਾਜ਼ੀ ਨਹੀਂ ਹੈ।

ਸੰਬੰਧਿਤ ਖ਼ਬਰਾਂ

ਇਸ 'ਤੇ ਕੰਗ ਸ਼ਵਾਂਗ ਨੇ ਆਖਿਆ ਕਿ ਚੀਨ ਹਾਲ ਹੀ 'ਚ ਮੇਂਗ ਵਾਨਜ਼ੋ ਦੇ ਮਾਮਲੇ ਅਤੇ ਚੀਨ-ਕੈਨੇਡਾ ਸਬੰਧਾਂ 'ਤੇ ਕੈਨੇਡਾ ਦੇ ਅਧਿਕਾਰੀਆਂ ਦੀ ਗਲਤ ਗੱਲਾਂ ਨੂੰ ਲੈ ਕੇ ਅਸੰਤੁਸ਼ਟ ਹੈ। ਮੇਂਗ ਵਾਨਜ਼ੋ ਦੇ ਮਾਮਲੇ 'ਤੇ ਚੀਨ ਦਾ ਰੁਖ ਸਪੱਸ਼ਟ ਹੈ। ਅਮਰੀਕਾ ਅਤੇ ਕੈਨੇਡਾ ਨੇ ਦੋ-ਪੱਖੀ ਹਵਾਲਗੀ ਸਮਝੌਤੇ ਮੁਤਾਬਕ ਚੀਨੀ ਨਾਗਰਿਕ 'ਤੇ ਮਜ਼ਬੂਰਨ ਇਹ ਕਦਮ ਚੁੱਕਿਆ ਗਿਆ।

ਇਹ ਚੀਨੀ ਨਾਗਰਿਕ ਦੇ ਕਾਨੂੰਨੀ ਹਿੱਤਾਂ ਦਾ ਗੰਭੀਰ ਉਲੰਘਣ ਹੈ ਅਤੇ ਗੰਭੀਰ ਸਿਆਸੀ ਮਾਮਲਾ ਵੀ ਹੈ। ਚੀਨ ਕੈਨੇਡਾ ਤੋਂ ਚੀਨ ਦੇ ਰੁਖ ਨੂੰ ਧਿਆਨ 'ਚ ਰੱਖਦੇ ਹੋਏ ਗਲਤੀ ਠੀਕ ਕਰ ਜਲਦ ਹੀ ਮੇਂਗ ਵਾਨਜ਼ੋ ਨੂੰ ਰਿਹਾਅ ਕਰਨ ਦਾ ਜ਼ਿਕਰ ਕਰਦਾ ਹੈ ਤਾਂ ਜੋ ਉਹ ਸੁਰੱਖਿਅਤ ਨਾਲ ਚੀਨ ਵਾਪਸ ਜਾ ਸਕਣ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!