|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤਾਇਵਾਨ ਦੇ ਅਸਮਾਨ 'ਤੇ ਚੀਨ ਦਾ ਭਾਰੀ ਦਬਦਬਾ!

ਤਾਇਪੇ (ਪਾਇਲ): ਤਾਇਵਾਨ ’ਤੇ ਫ਼ੌਜੀ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਚੀਨ ਦੀਆਂ ਉਕਸਾਊ ਸਰਗਰਮੀਆਂ ਲਗਾਤਾਰ ਜਾਰੀ ਹਨ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਸਵੇਰੇ 6 ਵਜੇ ਤੱਕ ਚੀਨ ਦੇ 8 ਫ਼ੌਜੀ ਜਹਾਜ਼ ਅਤੇ 3 ਜੰਗੀ ਬੇੜੇ ਸਰਗਰਮੀਆਂ ਕਰਦੇ ਦੇਖੇ ਗਏ ਹਨ। ਜਿਸ ਸੰਬੰਧ 'ਚ ਮੰਤਰਾਲੇ ਨੇ ਐਕਸ ’ਤੇ ਕਿਹਾ ਕਿ ਇਨ੍ਹਾਂ ’ਚੋਂ ਇੱਕ ਜਹਾਜ਼ ਨੇ ਤਾਇਵਾਨ ਜਲਡਮਰੂ

NRI Post Desk · 381 ਦਿਨ ਪਹਿਲਾਂ · ਅੱਪਡੇਟ 382 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤਾਇਵਾਨ ਦੇ ਅਸਮਾਨ 'ਤੇ ਚੀਨ ਦਾ ਭਾਰੀ ਦਬਦਬਾ!
📷 NRI Post Desk

ਤਾਇਪੇ (ਪਾਇਲ): ਤਾਇਵਾਨ ’ਤੇ ਫ਼ੌਜੀ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਚੀਨ ਦੀਆਂ ਉਕਸਾਊ ਸਰਗਰਮੀਆਂ ਲਗਾਤਾਰ ਜਾਰੀ ਹਨ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਸਵੇਰੇ 6 ਵਜੇ ਤੱਕ ਚੀਨ ਦੇ 8 ਫ਼ੌਜੀ ਜਹਾਜ਼ ਅਤੇ 3 ਜੰਗੀ ਬੇੜੇ ਸਰਗਰਮੀਆਂ ਕਰਦੇ ਦੇਖੇ ਗਏ ਹਨ। ਜਿਸ ਸੰਬੰਧ 'ਚ ਮੰਤਰਾਲੇ ਨੇ ਐਕਸ ’ਤੇ ਕਿਹਾ ਕਿ ਇਨ੍ਹਾਂ ’ਚੋਂ ਇੱਕ ਜਹਾਜ਼ ਨੇ ਤਾਇਵਾਨ ਜਲਡਮਰੂ ਦੀ ਮੱਧ ਰੇਖਾ ਨੂੰ ਪਾਰ ਕੀਤਾ ਅਤੇ ਟਾਪੂ ਦੇ ਉੱਤਰੀ ਹਵਾਈ ਰੱਖਿਆ ਪਛਾਣ ਖੇਤਰ ਵਿੱਚ ਦਾਖ਼ਲ ਹੋਇਆ।

ਸੰਬੰਧਿਤ ਖ਼ਬਰਾਂ

ਦੱਸ ਦਇਏ ਕਿ ਬੀਤੇ ਦਿਨ ਵੀ ਚੀਨ ਦੇ 6 ਜਹਾਜ਼ ਅਤੇ 7 ਬੇੜੇ ਨਜ਼ਰ ਆਏ ਸਨ ਜਿਨ੍ਹਾਂ ’ਚੋਂ ਦੋ ਨੇ ਮੱਧ ਰੇਖਾ ਦੀ ਉਲੰਘਣਾ ਕੀਤੀ ਸੀ। ਤਾਇਵਾਨ ਜਲਡਮਰੂ ਵਿੱਚ ਸਥਿਤ ਇਹ ਮੱਧ ਰੇਖਾ ਚੀਨ ਅਤੇ ਤਾਇਵਾਨ ਵਿਚਾਲੇ ਗ਼ੈਰ-ਰਸਮੀ ਸਰਹੱਦ ਦਾ ਕੰਮ ਕਰਦੀ ਹੈ ਪਰ ਪੇਈਚਿੰਗ ਹਾਲੀਆ ਸਾਲਾਂ ਵਿੱਚ ਇਸ ਦੀ ਲਗਾਤਾਰ ਉਲੰਘਣਾ ਕਰ ਰਿਹਾ ਹੈ। ਇਹ ਕਾਰਵਾਈਆਂ ਪੇਈਚਿੰਗ ਵੱਲੋਂ ਸਵੈ-ਸ਼ਾਸਿਤ ਟਾਪੂ ’ਤੇ ਦਬਾਅ ਬਣਾਉਣ ਦੀ ਮੁਹਿੰਮ ਦਾ ਹਿੱਸਾ ਹਨ।

ਜਿਸ ਦੌਰਾਨ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਸਥਿਤੀ ’ਤੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਤਾਇਵਾਨ ਨੇ ਵਾਰ-ਵਾਰ ਕਿਹਾ ਹੈ ਕਿ ਅਜਿਹੀਆਂ ਫ਼ੌਜੀ ਕਾਰਵਾਈਆਂ ਖੇਤਰੀ ਸਥਿਰਤਾ ਲਈ ਖ਼ਤਰਾ ਹਨ ਅਤੇ ਇਹ ਚੀਨ ਦੇ ਵਧਦੇ ਹਮਲਾਵਰ ਰੁਖ਼ ਨੂੰ ਦਰਸਾਉਂਦੀਆਂ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!