|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਸੀ.ਡੀ.ਸੀ. ਦੀ ਰਿਪੋਰਟ ਨੇ ਕੋਰੋਨਾ 'ਤੇ ਚੀਨ ਦੇ ਝੂਠ ਦੇ ਸ਼ੱਕ ਨੂੰ ਕੀਤਾ ਹੋਰ ਡੂੰਘਾ

ਬੀਜਿੰਗ (ਦੇਵ ਇੰਦਰਜੀਤ) - ਚੀਨ ਦੇ ਵੁਹਾਨ ਸ਼ਹਿਰ ’ਚ ਪਿਛਲੇ ਸਾਲ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਦੁਨੀਆ ’ਚ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੋਵੇਗਾ ਕਿ ਇਹ ਵਾਇਰਸ ਸਮੁੱਚੀ ਦੁਨੀਆ ਦੇ ਤਕਰੀਬਨ ਸਾਰੇ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਲਵੇਗਾ ਅਤੇ ਕਾਫੀ ਤਬਾਹੀ ਮਚਾਵੇਗਾ। ਕੋਰੋਨਾ ਨਾਲ ਜੁੜੇ ਅੰਕੜਿਆਂ ਨੂੰ ਲੁਕਾਉਣ ਲਈ ਚੀਨ ਲਗਾਤਾਰ ਅਮਰੀਕਾ

NRI Post Desk · 2157 ਦਿਨ ਪਹਿਲਾਂ · ਅੱਪਡੇਟ 2157 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੀ.ਡੀ.ਸੀ. ਦੀ ਰਿਪੋਰਟ ਨੇ ਕੋਰੋਨਾ 'ਤੇ ਚੀਨ ਦੇ ਝੂਠ ਦੇ ਸ਼ੱਕ ਨੂੰ ਕੀਤਾ ਹੋਰ ਡੂੰਘਾ
📷 NRI Post Desk

ਬੀਜਿੰਗ (ਦੇਵ ਇੰਦਰਜੀਤ) - ਚੀਨ ਦੇ ਵੁਹਾਨ ਸ਼ਹਿਰ ’ਚ ਪਿਛਲੇ ਸਾਲ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਦੁਨੀਆ ’ਚ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੋਵੇਗਾ ਕਿ ਇਹ ਵਾਇਰਸ ਸਮੁੱਚੀ ਦੁਨੀਆ ਦੇ ਤਕਰੀਬਨ ਸਾਰੇ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਲਵੇਗਾ ਅਤੇ ਕਾਫੀ ਤਬਾਹੀ ਮਚਾਵੇਗਾ। ਕੋਰੋਨਾ ਨਾਲ ਜੁੜੇ ਅੰਕੜਿਆਂ ਨੂੰ ਲੁਕਾਉਣ ਲਈ ਚੀਨ ਲਗਾਤਾਰ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਨਿਸ਼ਾਨੇ ’ਤੇ ਰਿਹਾ ਹੈ। ਉਸ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ।

ਸੰਬੰਧਿਤ ਖ਼ਬਰਾਂ

ਹੁਣ ਹਾਲ ਹੀ ’ਚ ਵੁਹਾਨ ’ਚ ਕੋਰੋਨਾ ਨਾਲ ਜੁੜੀ ਇਕ ਅਜਿਹੀ ਸਟੱਡੀ ਸਾਹਮਣੇ ਆਈ ਹੈ ਜਿਸ ਨੇ ਚੀਨ ਦੇ ਝੂਠ ਨੂੰ ਦੇ ਸ਼ੱਕ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਦਰਅਸਲ, ਚੀਨੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਸਟੱਡੀ ’ਚ ਪਾਇਆ ਗਿਆ ਹੈ ਕਿ ਵੁਹਾਨ ਦੇ ਕੋਰੋਨਾ ਨੇ ਜਾਰੀ ਆਧਿਕਾਰਿਤ ਅੰਕੜਿਆਂ ਨਾਲ ਅਸਲ ਅੰਕੜੇ 10 ਗੁਣਾ ਵਧੇਰੇ ਹੋ ਸਕਦੇ ਹਨ।

ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀ.ਡੀ.ਸੀ.) ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਪ੍ਰੈਲ ਤੱਕ ਸ਼ਹਿਰ ਦੇ 11 ਮਿਲੀਅਨ (ਇਕ ਕਰੋੜ ਦੱਸ ਲੱਖ) ਲੋਕਾਂ ’ਚੋਂ ਲਗਭਗ 4.4 ਫੀਸਦੀ ਲੋਕਾਂ ’ਚ ਕੋਵਿਡ-19 ਪੈਦਾ ਕਰਨ ਵਾਲੇ ਪੈਥੋਗਨ ਵਿਰੁੱਧ ਐਂਟੀਬਾਡੀ ਵਿਕਸਿਤ ਹੋਈ ਸੀ। ਇਸ ਹਿਸਾਬ ਨਾਲ ਅਪ੍ਰੈਲ ਤੱਕ ਵੁਹਾਨ ਦੇ 4,80,000 ਲੋਕ ਇਨਫੈਕਟਿਡ ਹੋ ਚੁੱਕੇ ਸਨ ਜਦਕਿ ਅਧਿਕਾਰਿਤ ਅੰਕੜਾ 50 ਹਜ਼ਾਰ ਮਾਮਲਿਆਂ ਦਾ ਹੀ ਹੈ। ਇਹ 10 ਗੁਣਾ ਵਧੇਰੇ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!