|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਹਾਂਗਕਾਂਗ ਦੀ ਰਾਜਨੀਤੀ 'ਤੇ ਪਕੜ ਵਧਾਉਣ ਦੇ ਪ੍ਰਸਤਾਵ 'ਤੇ ਚੀਨੀ ਸੰਸਦ ਦੀ ਮੋਹਰ

ਬੀਜਿੰਗ (ਦੇਵ ਇੰਦਰਜੀਤ) : ਚੀਨ ਦੀ ਸੰਸਦ ਨੇ ਹਾਂਗਕਾਂਗ ਦੀ ਰਾਜਨੀਤੀ 'ਤੇ ਪਕੜ ਮਜ਼ਬੂਤ ਕਰਨ ਵਾਲੇ ਪ੍ਰਸਤਾਵ 'ਤੇ ਵੀਰਵਾਰ ਨੂੰ ਮੋਹਰ ਲਗਾ ਦਿੱਤੀ। ਇਸ ਕਦਮ ਰਾਹੀਂ ਨਾ ਸਿਰਫ਼ ਹਾਂਗਕਾਂਗ ਦੀ ਚੋਣ ਵਿਵਸਥਾ ਵਿਚ ਵੱਡੇ ਪੈਮਾਨੇ 'ਤੇ ਬਦਲਾਅ ਕੀਤੇ ਗਏ ਸਨ ਸਗੋਂ ਇਸ ਖੇਤਰ 'ਤੇ ਆਪਣਾ ਕੰਟਰੋਲ ਵਧਾਉਣ ਲਈ ਇੱਥੋਂ ਦੀਆਂ ਚੋਣਾਂ ਵਿਚ ਜਨਤਾ ਦੀ ਭੂਮਿਕਾ ਵੀ ਸੀਮਤ ਕਰ ਦਿੱਤੀ ਗਈ ਹੈ। ਇ

NRI Post Desk · 2085 ਦਿਨ ਪਹਿਲਾਂ · ਅੱਪਡੇਟ 2085 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਾਂਗਕਾਂਗ ਦੀ ਰਾਜਨੀਤੀ 'ਤੇ ਪਕੜ ਵਧਾਉਣ ਦੇ ਪ੍ਰਸਤਾਵ 'ਤੇ ਚੀਨੀ ਸੰਸਦ ਦੀ ਮੋਹਰ
📷 NRI Post Desk

ਬੀਜਿੰਗ (ਦੇਵ ਇੰਦਰਜੀਤ) : ਚੀਨ ਦੀ ਸੰਸਦ ਨੇ ਹਾਂਗਕਾਂਗ ਦੀ ਰਾਜਨੀਤੀ 'ਤੇ ਪਕੜ ਮਜ਼ਬੂਤ ਕਰਨ ਵਾਲੇ ਪ੍ਰਸਤਾਵ 'ਤੇ ਵੀਰਵਾਰ ਨੂੰ ਮੋਹਰ ਲਗਾ ਦਿੱਤੀ। ਇਸ ਕਦਮ ਰਾਹੀਂ ਨਾ ਸਿਰਫ਼ ਹਾਂਗਕਾਂਗ ਦੀ ਚੋਣ ਵਿਵਸਥਾ ਵਿਚ ਵੱਡੇ ਪੈਮਾਨੇ 'ਤੇ ਬਦਲਾਅ ਕੀਤੇ ਗਏ ਸਨ ਸਗੋਂ ਇਸ ਖੇਤਰ 'ਤੇ ਆਪਣਾ ਕੰਟਰੋਲ ਵਧਾਉਣ ਲਈ ਇੱਥੋਂ ਦੀਆਂ ਚੋਣਾਂ ਵਿਚ ਜਨਤਾ ਦੀ ਭੂਮਿਕਾ ਵੀ ਸੀਮਤ ਕਰ ਦਿੱਤੀ ਗਈ ਹੈ। ਇਸ ਨਾਲ ਹਾਂਗਕਾਂਗ ਦੀ ਅਸੈਂਬਲੀ ਵਿਚ ਲੋਕਤੰਤਿ੍ਕ ਤਰੀਕੇ ਨਾਲ ਚੁਣੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਸੀਮਤ ਹੋ ਜਾਵੇਗੀ।

ਸੰਬੰਧਿਤ ਖ਼ਬਰਾਂ

ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਵਿਚ ਹਾਂਗਕਾਂਗ ਦੀ ਚੋਣ ਵਿਵਸਥਾ ਵਿਚ ਬਦਲਾਅ ਕਰਨ ਸਬੰਧੀ ਪ੍ਰਸਤਾਵ ਨੂੰ ਸਿਫ਼ਰ ਦੇ ਮੁਕਾਬਲੇ 2,895 ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਪ੍ਰਸਤਾਵ ਦੇ ਪਾਸ ਹੋਣ ਨਾਲ ਬੀਜਿੰਗ ਸਮਰਥਿਤ ਹਾਂਗਕਾਂਗ ਦੀ ਚੋਣ ਕਮੇਟੀ ਦੇ ਅਧਿਕਾਰ ਵੱਧ ਗਏ ਹਨ। ਇਸ ਕਮੇਟੀ ਨੂੰ ਹਾਂਗਕਾਂਗ ਦੀ ਅਸੈਂਬਲੀ ਲਈ ਜ਼ਿਆਦਾ ਗਿਣਤੀ ਵਿਚ ਮੈਂਬਰਾਂ ਦੀ ਚੋਣ ਦਾ ਅਧਿਕਾਰ ਵੀ ਮਿਲ ਗਿਆ ਹੈ ਜਦਕਿ ਸਿੱਧੇ ਜਨਤਾ ਵੱਲੋਂ ਚੁਣੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਹੈ। ਮੀਡੀਆ ਵਿਚ ਆਈਆਂ ਖ਼ਬਰਾਂ ਅਨੁਸਾਰ ਇਹ ਕਮੇਟੀ 70 ਮੈਂਬਰੀ ਅਸੈਂਬਲੀ ਦੇ ਇਕ-ਤਿਹਾਈ ਮੈਂਬਰਾਂ ਦੀ ਚੋਣ ਕਰ ਸਕਦੀ ਹੈ।

ਚੀਨ ਦੇ ਇਸ ਕਦਮ 'ਤੇ ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਸੰਘ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਬੀਜਿੰਗ ਨੇ ਹਾਂਗਕਾਂਗ ਦੀ ਖ਼ੁਦਮੁਖਤਿਆਰੀ ਨੂੰ ਖ਼ਤਮ ਕਰਨ ਦੇ ਦੋਸ਼ਾਂ ਨੂੰ ਅਣਗੌਲਿਆਂ ਕਰਦੇ ਹੋਏ ਦਾਅਵਾ ਕੀਤਾ ਕਿ ਇਸ ਖੇਤਰ ਦੀ ਸਥਿਰਤਾ ਦੀ ਸੁਰੱਖਿਆ ਲਈ ਬਦਲਾਅ ਜ਼ਰੂਰੀ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!