|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੀਨੀ ਜਹਾਜ਼ਾਂ ਨੇ ਜਲ ਖੇਤਰ 'ਚ ਕੀਤੀ ਘੁਸਪੈਠ - ਜਪਾਨ

ਵੈੱਬ ਡੈਸਕ (NRI MEDIA) : ਜਾਪਾਨ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਸਵੇਰੇ ਦੋ ਚੀਨੀ ਜਹਾਜ਼ਾਂ ਨੇ ਉਸ ਦੇ ਜਲ ਖੇਤਰ ਵਿਚ ਘੁਸਪੈਠ ਕੀਤੀ ਅਤੇ ਮੱਛੀਆਂ ਫੜਨ ਵਾਲੀ ਕਿਸ਼ਤੀ ਨੂੰ ਫੜਨ ਦਾ ਯਤਨ ਕੀਤਾ। ਲਗਾਤਾਰ ਚਿਤਾਵਨੀ ਦਿੱਤੇ ਜਾਣ ਦੇ ਬਾਅਦ ਵੀ ਚੀਨੀ ਜਹਾਜ਼ਾਂ ਦੀ ਮੌਜੂਦਗੀ ਬਣੀ ਹੋਈ ਹੈ। ਡ੍ਰੈਗਨ ਜਾਪਾਨੀ ਅਧਿਕਾਰ ਖੇਤਰ ਵਾਲੇ ਸੇਨਕਾਕੂ 'ਤੇ ਅਧਿਕਾਰ ਜਮਾਉਣਾ ਚਾਹੁੰਦਾ ਹੈ। ਇਸ

NRI Post Desk · 2235 ਦਿਨ ਪਹਿਲਾਂ · ਅੱਪਡੇਟ 2235 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੀਨੀ ਜਹਾਜ਼ਾਂ ਨੇ ਜਲ ਖੇਤਰ 'ਚ ਕੀਤੀ ਘੁਸਪੈਠ - ਜਪਾਨ
📷 NRI Post Desk

ਵੈੱਬ ਡੈਸਕ (NRI MEDIA) : ਜਾਪਾਨ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਸਵੇਰੇ ਦੋ ਚੀਨੀ ਜਹਾਜ਼ਾਂ ਨੇ ਉਸ ਦੇ ਜਲ ਖੇਤਰ ਵਿਚ ਘੁਸਪੈਠ ਕੀਤੀ ਅਤੇ ਮੱਛੀਆਂ ਫੜਨ ਵਾਲੀ ਕਿਸ਼ਤੀ ਨੂੰ ਫੜਨ ਦਾ ਯਤਨ ਕੀਤਾ। ਲਗਾਤਾਰ ਚਿਤਾਵਨੀ ਦਿੱਤੇ ਜਾਣ ਦੇ ਬਾਅਦ ਵੀ ਚੀਨੀ ਜਹਾਜ਼ਾਂ ਦੀ ਮੌਜੂਦਗੀ ਬਣੀ ਹੋਈ ਹੈ। ਡ੍ਰੈਗਨ ਜਾਪਾਨੀ ਅਧਿਕਾਰ ਖੇਤਰ ਵਾਲੇ ਸੇਨਕਾਕੂ 'ਤੇ ਅਧਿਕਾਰ ਜਮਾਉਣਾ ਚਾਹੁੰਦਾ ਹੈ। ਇਸ ਖੇਤਰ ਨੂੰ ਡਿਆਓਯੂ ਦੱਸਦੇ ਹੋਏ ਆਪਣਾ ਹੱਕ ਪ੍ਰਗਟਾ ਰਿਹਾ ਹੈ।

ਸੰਬੰਧਿਤ ਖ਼ਬਰਾਂ

ਜਾਪਾਨੀ ਸਰਕਾਰ ਨੇ ਸਖ਼ਤ ਇਤਰਾਜ਼ ਦਰਜ ਕਰਵਾਉਂਦੇ ਹੋਏ ਕਿਹਾ ਹੈ ਕਿ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਉਨ੍ਹਾਂ ਦਾ 1890 ਤੋਂ ਇੱਥੇ ਕਬਜ਼ਾ ਹੈ। 1970 ਤੋਂ ਚੀਨ ਇੱਥੇ ਕਬਜ਼ਾ ਕਰਨਾ ਚਾਹੁੰਦਾ ਹੈ, ਉਸ ਨੂੰ ਸੰਭਾਵਿਤ ਤੇਲ ਖੇਤਰ ਦਿਖਾਈ ਦੇ ਰਹੇ ਹਨ। ਜਾਪਾਨ ਦਾ ਮੰਨਣਾ ਹੈ ਕਿ ਚੀਨ ਦੀਆਂ ਫ਼ੌਜੀ ਸਰਗਰਮੀਆਂ ਅਤੇ ਵਿਕਾਸ ਉਸ ਲਈ ਇਸ ਖੇਤਰ ਵਿਚ ਖ਼ਤਰਾ ਹੈ। 1930 ਅਤੇ 1940 ਦੇ ਦਹਾਕੇ ਵਿਚ ਜਾਪਾਨੀ ਫ਼ੌਜੀ ਹਮਲੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਬਣਿਆ ਹੋਇਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!