|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਕ੍ਰਿਸ ਗੇਲ ਨੇ ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ..!

ਵੈੱਬ ਡੈਸਕ (ਵਿਕਰਮ ਸਹਿਜਪਾਲ) : ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਅਗਸਤ-ਸਤੰਬਰ ਵਿਚ ਭਾਰਤ ਖਿਲਾਫ ਹੋਣ ਵਾਲੀ ਘਰੇਲੂ ਵਨ ਡੇ ਸੀਰੀਜ਼ ਅਤੇ ਟੈਸਟ ਸੀਰੀਜ਼ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਗੇਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਮੌਜੂਦਾ ਵਰਲਡ ਕੱਪ ਤੋਂ ਬਾਅਦ ਸੰਨਿਆਸ ਲੈ ਲਵੇਗਾ ਪਰ ਭਾਰਤ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਅਗਸਤ-ਸਤੰਬਰ ਵਿਚ ਭਾਰਤ ਖਿਲਾਫ ਹੋਣ ਵਾਲੀ ਘਰੇਲੂ ਵਨ ਡੇ ਸੀਰੀਜ਼ ਅਤੇ ਟੈਸਟ ਸੀਰੀਜ਼ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਗੇਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਮੌਜੂਦਾ ਵਰਲਡ ਕੱਪ ਤੋਂ ਬਾਅਦ ਸੰਨਿਆਸ ਲੈ ਲਵੇਗਾ ਪਰ ਭਾਰਤ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਖੱਬੇ ਹੱਥ ਦੇ ਧਾਕੜ ਬੱਲੇਬਾਜ਼ ਨੇ ਕਿਹਾ ਕਿ ਉਸਨੇ ਮਨ ਬਦਲ ਲਿਆ ਹੈ। ਗੇਲ ਨੇ ਕਿਹਾ, ''ਅਜੇ ਇਹ ਖਤਮ ਨਹੀਂ ਹੋਇਆ ਹੈ।

ਸੰਬੰਧਿਤ ਖ਼ਬਰਾਂ

ਅਜੇ ਮੈਨੂੰ ਕੁਝ ਹੋਰ ਮੈਚ ਖੇਡਣੇ ਹਨ। ਸ਼ਾਇਦ ਇਕ ਸੀਰੀਜ਼ ਹੋਰ ਖੇਡ ਸਕਦਾ ਹਾਂ। ਕੌਣ ਜਾਣਦਾ ਹੈ ਕਿ, ਕੀ ਪਤਾ ਅਜਿਹਾ ਹੋ ਜਾਵੇ। ਮੇਰੀ ਇਰਾਦਾ ਵਰਲਡ ਕੱਪ ਦੇ ਬਾਅਦ ਦਾ ਸੀ। ਮੈਂ ਭਾਰਤ ਖਿਲਾਫ ਇਕ ਟੈਸਟ ਮੈਚ ਵੀ ਖੇਡ ਸਕਦਾ ਹਾਂ ਅਤੇ ਸ਼ਾਇਦ ਮੈਂ ਯਕੀਨੀ ਤੌਰ 'ਤੇ ਭਾਰਤ ਖਿਲਾਫ ਵਨ ਡੇ ਵੀ ਖੇਡਾਂਗਾ। ਮੈਂ ਟੀ-20 ਨਹੀਂ ਖੇਡਾਂਗਾ।

ਵਰਲਡ ਕੱਪ ਤੋਂ ਬਾਅਦ ਮੇਰੀ ਇਹੀ ਯੋਜਨਾ ਹੈ।'' ਦੱਸ ਦਈਏ ਕਿ ਗੇਲ 103 ਟੈਸਟ ਮੈਚਾਂ ਵਿਚ 42.19 ਦੀ ਔਸਤ ਨਾਲ 7215 ਦੌੜਾਂ ਜਦਕਿ 294 ਵਨ ਡੇ ਵਿਚ 10345 ਦੌੜਾਂ ਬਣਾ ਚੁੱਕਾ ਹੈ। ਟੀ-20 ਵਿਚ ਉਸ ਨੇ 58 ਮੈਚ ਖੇਡ ਕੇ 1527 ਦੌੜਾਂ ਬਣਾਈਆਂ ਹਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!