|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਸਿਵਲ ਲਾਈਨ ਕਲੱਬ 'ਚ ਹੁਣ ਸ਼ਰਾਬ ਤੇ ਕਬਾਬ ਦਾ ਦੌਰ ਖ਼ਤਮ ਹੋਣ ਜਾ ਰਿਹਾ

ਬਠਿੰਡਾ : ਸ਼ਹਿਰ ਦੇ ਸਭ ਤੋਂ ਮਹਿੰਗੇ ਸਿਵਲ ਲਾਈਨ ਕਲੱਬ 'ਚ ਹੁਣ ਸ਼ਰਾਬ ਤੇ ਕਬਾਬ ਦਾ ਦੌਰ ਖ਼ਤਮ ਹੋਣ ਜਾ ਰਿਹਾ ਹੈ। ਪ੍ਰਬੰਧਕਾਂ ਨੇ ਮਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਲਿਖਤੀ ਤੌਰ 'ਤੇ ਇਹ ਭਰੋਸਾ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਚੱਲ ਰਹੇ ਸਿਵਲ ਲਾਈਨ ਕਲੱਬ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਪਾਵਨ ਸਰੂਪ ਲਿਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਦਾ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਠਿੰਡਾ : ਸ਼ਹਿਰ ਦੇ ਸਭ ਤੋਂ ਮਹਿੰਗੇ ਸਿਵਲ ਲਾਈਨ ਕਲੱਬ 'ਚ ਹੁਣ ਸ਼ਰਾਬ ਤੇ ਕਬਾਬ ਦਾ ਦੌਰ ਖ਼ਤਮ ਹੋਣ ਜਾ ਰਿਹਾ ਹੈ। ਪ੍ਰਬੰਧਕਾਂ ਨੇ ਮਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਲਿਖਤੀ ਤੌਰ 'ਤੇ ਇਹ ਭਰੋਸਾ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਚੱਲ ਰਹੇ ਸਿਵਲ ਲਾਈਨ ਕਲੱਬ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਪਾਵਨ ਸਰੂਪ ਲਿਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਨ ਦਾ ਪਤਾ ਲੱਗਦਿਆਂ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਕਲੱਬ ਪੁੱਜੇ। ਉਨ੍ਹਾਂ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕਲੱਬ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦਾ ਉਲੰਘਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਲਾਈਨ ਕਲੱਬ ਤੇ ਸ੍ਰੀ ਗੁਰੂ ਨਾਨਕ ਲਾਇਬ੍ਰੇਰੀ ਦੇ ਪ੍ਰਬੰਧਕਾਂ ਨੇ ਇਸ ਮਾਮਲੇ 'ਚ ਹੋਈ ਗ਼ਲਤੀ ਦੀ ਲਿਖਤੀ ਤੌਰ 'ਤੇ ਮਾਫ਼ੀ ਮੰਗ ਲਈ ਹੈ।ਉਨ੍ਹਾਂ ਦੱਸਿਆ ਕਿ ਕਲੱਬ 'ਚ ਬਕਾਇਦਾ ਬੀਅਰ ਬਾਰ ਚੱਲ ਰਹੀ ਹੈ ਤੇ ਮੀਟ ਦੀ ਵਰਤੋਂ ਹੁੰਦੀ ਹੈ।

ਦਾਦੂਵਾਲ ਨੇ ਕਿਹਾ ਕਿ ਅਸਲ 'ਚ ਇਹ ਲਾਇਬ੍ਰੇਰੀ ਹੈ ਪਰ ਬਾਅਦ 'ਚ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਇੱਥੇ ਕਲੱਬ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਨੇ ਲਿਖਤੀ ਭਰੋਸਾ ਦਿੱਤਾ ਹੈ ਕਿ ਉਹ ਬੀਅਰ ਬਾਰ ਦਾ ਲਾਈਸੈਂਸ ਰੱਦ ਕਰਵਾ ਦੇਣਗੇ ਅਤੇ ਕਿਸੇ ਨੂੰ ਨਸ਼ਾ ਕਰ ਕੇ ਕਲੱਬ 'ਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਮੌਕੇ ਜਥੇਦਾਰ ਦਾਦੂਵਾਲ ਨੇ ਕਲੱਬ ਦੇ ਮੁਖੀਆਂ ਜਗਜੀਤ ਸਿੰਘ ਤੇ ਸੁਖਦੇਵ ਸਿੰਘ ਸਮੇਤ ਹੋਰਨਾਂ ਨੂੰ ਤਾਕੀਦ ਕੀਤੀ ਕਿ ਉਹ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਗੁਰ ਮਰਿਆਦਾ ਅਨੁਸਾਰ ਗੁਰੂ ਘਰ ਪਹੁੰਚਾ ਕੇ ਆਉਣ।

ਸੰਬੰਧਿਤ ਖ਼ਬਰਾਂ

ਉਨ੍ਹਾਂ ਪ੍ਰਬੰਧਕੀ ਕਮੇਟੀ ਨੂੰ ਕਿਹਾ ਕਿ ਉਹ ਇਸ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਜਾ ਕੇ ਹੋਈ ਭੁੱਲ ਲਈ ਅਰਦਾਸ ਕਰਵਾਉਣ ਤੇ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ। ਜਥੇਦਾਰ ਨੇ ਪ੍ਰਬੰਧਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਉਨ੍ਹਾਂ ਕਲੱਬ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਪਾਵਨ ਸਰੂਪ ਲਿਆਉਣੇ ਹੋਣ ਤਾਂ ਉਹ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਜਾ ਕੇ ਪੰਜ ਪਿਆਰਿਆਂ ਤੋਂ ਲਿਖਤੀ ਮਨਜ਼ੂਰੀ ਲੈ ਕੇ ਆਉਣ। ਦਾਦੂਵਾਲ ਨੇ ਕਿਹਾ ਕਿ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਹੈ ਕਿ ਕਲੱਬ 'ਚ ਹੁਣ ਕੋਈ ਸ਼ਰਾਬ ਜਾਂ ਮੀਟ ਦੀ ਵਰਤੋਂ ਨਹੀਂ ਕਰੇਗਾ।ਕਲੱਬ ਤੇ ਲਾਇਬ੍ਰੇਰੀ ਦੇ ਪ੍ਰਬੰਧਕਾਂ ਜਗਜੀਤ ਸਿੰਘ ਤੇ ਸੁਖਦੇਵ ਸਿੰਘ ਨੇ ਕਿਹਾ ਕਿ ਪਿਛਲੇ 22 ਸਾਲ ਤੋਂ ਹਰ ਵਾਰ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਰਹੇ ਹਨ। ਉਨ੍ਹਾਂ ਆਪਣੀ ਭੁੱਲ ਦੀ ਗ਼ਲਤੀ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਹੁਣ ਕਲੱਬ 'ਚ ਮੀਟ ਤੇ ਸ਼ਰਾਬ ਦਾ ਸੇਵਨ ਨਹੀਂ ਹੋਵੇਗਾ। ਉਹ ਕਲੱਬ ਦੇ ਗੇਟ 'ਤੇ ਲਿਖ ਕੇ ਲਗਾ ਰਹੇ ਹਨ ਕਿ ਕੋਈ ਵਿਅਕਤੀ ਨਸ਼ਾ ਕਰ ਕੇ ਅੰਦਰ ਨਾ ਆਵੇ।ਸਿਵਲ ਲਾਈਨ ਖੇਤਰ ਵਿਚ ਸਾਲ 1972 'ਚ ਸ੍ਰੀ ਗੁਰੂ ਨਾਨਕ ਦੇਵ ਦੇ ਨਾਂ 'ਤੇ ਇਕ ਲਾਈਬ੍ਰੇਰੀ ਬਣਾਈ ਗਈ ਸੀ।

ਇਸ ਤੋਂ ਬਾਅਦ ਇਸੇ ਇਮਾਰਤ 'ਚ ਸਿਵਲ ਲਾਈਨ ਕਲੱਬ ਬਣਾ ਦਿੱਤਾ ਗਿਆ ਤੇ ਇਸ 'ਤੇ ਕੁਝ ਅਮੀਰ ਲੋਕਾਂ ਦਾ ਕਬਜ਼ਾ ਹੋ ਗਿਆ। ਉਕਤ ਕਲੱਬ ਕੁਝ ਸਮੇਂ 'ਚ ਸਭ ਤੋਂ ਮਹਿੰਗਾ ਕਲੱਬ ਬਣ ਗਿਆ। ਕਲੱਬ ਦੀ ਮੈਂਬਰਸ਼ਿਪ ਦੋ ਲੱਖ ਰੁਪਏ ਹੈ। ਸਿਵਲ ਲਾਈਨ ਕਲੱਬ ਦੇ ਕਰੀਬ 1260 ਮੈਂਬਰ ਦੱਸੇ ਜਾਂਦੇ ਹਨ।ਸਿਵਲ ਲਾਈਨ ਕਲੱਬ ਦੇ ਪ੍ਰਬੰਧਕਾਂ ਵੱਲੋਂ ਮਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਲੱਬ 'ਚੋਂ ਸ਼ਰਾਬ ਤੇ ਮੀਟ ਬੰਦ ਕਰਨ ਦਾ ਲਿਖਤੀ ਭਰੋਸਾ ਦੇਣ ਮਗਰੋਂ ਮੈਂਬਰਾਂ ਵਿਚ ਰੋਸ ਫੈਲ ਗਿਆ। ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੋ-ਦੋ ਲੱਖ ਰੁਪਏ ਇਸੇ ਕਾਰਨ ਦਿੱਤੇ ਸੀ ਕਿ ਉਹ ਸ਼ਾਮ ਵੇਲੇ ਕੁਝ ਸਮਾਂ ਅਨੰਦ ਮਾਣ ਸਕਣ। ਉਨ੍ਹਾਂ ਦਾ ਕਹਿਣਾ ਸੀ ਕਿ ਕਲੱਬ ਪ੍ਰਬੰਧਕ ਮੈਂਬਰਸ਼ਿਪ ਵਜੋਂ ਲਏ ਉਨ੍ਹਾਂ ਦੇ ਪੈਸੇ ਵਾਪਸ ਕਰਨ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!