|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਿੱਲੀ ਨਗਰ ਨਿਗਮ ਹਾਊਸ ਦੀ ਬੈਠਕ 'ਚ ਭਾਜਪਾ ਤੇ ‘ਆਪ’ ਦੇ ਆਗੂਆਂ ਵਿਚਾਲੇ ਚੱਲੇ ਘਸੁੰਨ-ਮੁੱਕੇ

ਨਿਊਜ਼ ਡੈਸਕ : ਪੂਰਬੀ ਦਿੱਲੀ ਨਗਰ ਨਿਗਮ ’ਚ ਬੁੱਧਵਾਰ ਹਾਊਸ ਦੀ ਸ਼ਾਨ ਉਸ ਸਮੇਂ ਤਾਰ-ਤਾਰ ਹੋ ਗਈ ਜਦੋਂ ਸੱਤਾ ਧਿਰ ਤੇ ਵਿਰੋਧੀ ਧਿਰ ਦੇ ਕੌਂਸਲਰਾਂ ਦਰਮਿਆਨ ਹੱਥੋਪਾਈ ਤੱਕ ਦੀ ਨੌਬਤ ਆ ਗਈ ਤੇ ਇਕ-ਦੂਜੇ ਨੂੰ ਘਸੰਨ ਮਾਰੇ ਗਏ। ਕੁੱਟਮਾਰ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਹਾਊਸ ਦੇ ਨੇਤਾ ਸਤਪਾਲ ਸਿੰਘ ਤੇ ਸਥਾਈ ਕਮੇਟੀ ਦੇ ਚੇਅਰਮੈਨ ਵੀਐੱਸ ਪਵਾਰ ਨੂੰ ਵੀ ਕੁੱਟਿਆ। ਸੱਤਾ

NRI Post Desk · 1701 ਦਿਨ ਪਹਿਲਾਂ · ਅੱਪਡੇਟ 1701 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿੱਲੀ ਨਗਰ ਨਿਗਮ ਹਾਊਸ ਦੀ ਬੈਠਕ 'ਚ ਭਾਜਪਾ ਤੇ ‘ਆਪ’ ਦੇ ਆਗੂਆਂ ਵਿਚਾਲੇ ਚੱਲੇ ਘਸੁੰਨ-ਮੁੱਕੇ
📷 NRI Post Desk

ਨਿਊਜ਼ ਡੈਸਕ : ਪੂਰਬੀ ਦਿੱਲੀ ਨਗਰ ਨਿਗਮ ’ਚ ਬੁੱਧਵਾਰ ਹਾਊਸ ਦੀ ਸ਼ਾਨ ਉਸ ਸਮੇਂ ਤਾਰ-ਤਾਰ ਹੋ ਗਈ ਜਦੋਂ ਸੱਤਾ ਧਿਰ ਤੇ ਵਿਰੋਧੀ ਧਿਰ ਦੇ ਕੌਂਸਲਰਾਂ ਦਰਮਿਆਨ ਹੱਥੋਪਾਈ ਤੱਕ ਦੀ ਨੌਬਤ ਆ ਗਈ ਤੇ ਇਕ-ਦੂਜੇ ਨੂੰ ਘਸੰਨ ਮਾਰੇ ਗਏ। ਕੁੱਟਮਾਰ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਹਾਊਸ ਦੇ ਨੇਤਾ ਸਤਪਾਲ ਸਿੰਘ ਤੇ ਸਥਾਈ ਕਮੇਟੀ ਦੇ ਚੇਅਰਮੈਨ ਵੀਐੱਸ ਪਵਾਰ ਨੂੰ ਵੀ ਕੁੱਟਿਆ। ਸੱਤਾ ਧਿਰ ਦੇ ਕੌਂਸਲਰਾਂ ਨੇ ਵਿਰੋਧੀ ਧਿਰ ਦੇ ਆਗੂ ਮਨੋਜ ਤਿਆਗੀ ਤੇ ਹੋਰਨਾਂ ਕੌਂਸਲਰਾਂ ਨੂੰ ਕੁੱਟਿਆ। ਇਸ ਦੌਰਾਨ "ਆਪ" ਦੇ ਇਕ ਕੌਂਸਲਰ ਦੇ ਕਪੜੇ ਪਾੜ ਦਿੱਤੇ ਗਏ।

ਸੰਬੰਧਿਤ ਖ਼ਬਰਾਂ

ਨਿਗਮ ਹਾਊਸ ’ਚ ਵਾਪਰੇ ਇਸ ਹੰਗਾਮੇ ਨੂੰ ਵੇਖ ਕੇ ਮੇਅਰ ਸ਼ਾਮ ਸੁੰਦਰ ਅਗਰਵਾਲ ਦੇ ਹੁਕਮ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਵਿਰੋਧੀ ਧਿਰ ਦੇ ਆਗੂ ਨੂੰ ਹਾਊਸ ’ਚੋਂ ਬਾਹਰ ਕੱਢ ਦਿੱਤਾ। ਹਾਊਸ ਦੀ ਬੈਠਕ ਸ਼ੁਰੂ ਹੋਣ ’ਤੇ ਹਾਊਸ ਦੇ ਨੇਤਾ ਸਤਪਾਲ ਸਿੰਘ ਨੇ ਮਹਾਨਗਰ ਦੇ ਕੌਂਸਲਰ ਰਹੇ ਈਸ਼ਵਰ ਦਾਸ ਮਹਾਜਨ ਦੇ ਸ਼ੋਕ ਪ੍ਰਸਤਾਵ ਨੂੰ ਪੜ੍ਹਿਆ। ਉਸ ਦੇ ਤੁਰੰਤ ਪਿੱਛੋਂ ਵਿਰੋਧੀ ਧਿਰ ਦੇ ਨੇਤਾ ਮਨੋਜ ਤਿਆਗੀ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਆਦੇਸ਼ ਗੁਪਤਾ ਕੋਲੋਂ ਮੁਆਫੀ ਮੰਗਣ ਦਾ ਨਿੰਦਾ ਪ੍ਰਸਤਾਵ ਪੜ੍ਹਨਾ ਸ਼ੁਰੂ ਕਰ ਦਿੱਤਾ। ਇਕ ਮੈਂਬਰ ਪ੍ਰਵੇਸ਼ ਸ਼ਰਮਾ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਤੇ ਹਿੰਦੂਆਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਸ਼ਬਦ ਕਹੇ ਹਨ। ਸਾਬਕਾ ਮੇਅਰ ਨੀਮਾ ਭਗਤ ਅਤੇ ਇਕ ਹੋਰ ਕੌਂਸਲਰ ਹਿਮਾਂਸ਼ੀ ਪਾਂਡੇ ਨੇ ਕਿਹਾ ਕਿ ਕੇਜਰੀਵਾਲ ਨੇ ਕਸ਼ਮੀਰੀ ਪੰਡਤਾਂ ਦਾ ਮਜ਼ਾਕ ਉਡਾਇਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!