|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੁਪਰ ਬ੍ਰੇਨਜ ਦੇ ਟਾਇਟਲ ਲਈ ਹੋਏਗਾ 21 ਨਵੰਬਰ ਨੂੰ ਮੁਕਾਬਲਾ

ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਵਲੋਂ ਇਲਾਕੇ ਦੇ ਨੌਂਵੀ ਤੋਂ ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਸੁਪਰ ਬ੍ਰੇਨਜ ਮੁਕਾਬਲਾ ਮਿਤੀ ਨਵੰਬਰ 21 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਕਈ ਪ੍ਰਤਿਯੋਗਿਤਾਵਾਂ ਰਾਹੀਂ ਪਰਖ ਕਰ ਕੇ ਵਿਜੇਤਾਵਾਂ ਨੂੰ ਸੁਪਰ ਬ੍ਰੇਨਜ ਆਫ ਕਪੂਰਥਲਾ ਦੇ ਟਾਈਟਲ ਨਾਲ ਨਵਾਜਿਆ ਜਾਵੇਗਾ। ਹਿੰਦ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਵਲੋਂ ਇਲਾਕੇ ਦੇ ਨੌਂਵੀ ਤੋਂ ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਸੁਪਰ ਬ੍ਰੇਨਜ ਮੁਕਾਬਲਾ ਮਿਤੀ ਨਵੰਬਰ 21 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਕਈ ਪ੍ਰਤਿਯੋਗਿਤਾਵਾਂ ਰਾਹੀਂ ਪਰਖ ਕਰ ਕੇ ਵਿਜੇਤਾਵਾਂ ਨੂੰ ਸੁਪਰ ਬ੍ਰੇਨਜ ਆਫ ਕਪੂਰਥਲਾ ਦੇ ਟਾਈਟਲ ਨਾਲ ਨਵਾਜਿਆ ਜਾਵੇਗਾ। ਹਿੰਦੂ ਕੰਨਿਆ ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ 35 ਦੇ ਕਰੀਬ ਸਕੂਲ਼ਾਂ ਤੋਂ ਵਿਦਿਆਰਥੀਆਂ ਦੇ ਭਾਗ ਲੈਣ ਦੀ ਉਮੀਂਦ ਹੈ।ਹਰ ਸਕੂਲ ਵਿੱਚੋਂ ਸੁਪਰ ਬ੍ਰੇਨਜ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਵਿਦਿਆਰਥੀਆਂ ਦੀ ਚੋਣ ਇਕ ਪ੍ਰੀਲਿਮਿਨਰੀ ਟੈਸਟ ਦੇ ਰਾਹੀਂ ਕੀਤੀ ਜਾ ਰਹੀ ਹੈ।

ਸੰਬੰਧਿਤ ਖ਼ਬਰਾਂ

ਡਾ. ਗਰਗ ਨੇ ਦੱਸਿਆ ਕਿ ਇਸ ਤਰਾਂ ਦਾ ਮੁਕਾਬਲਾ ਪਹਿਲੀ ਵਾਰੀ ਕਰਵਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਵਿਦਿਆਰਥੀਆਂ ਦੀ ਪਰਖ ਲਈ ਕਈ ਤਰਾਂ ਦੇ ਮੈਂਟਲ ਐਬਿਲਿਟੀ ਅਤੇ ਟੇਲੈਂਟ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਟਾਇਟਲ ਵਿਜੇਤਾ ਨੂੰ 5100 ਰੁਪੈ, ਉਪਵਿਜੇਤਾ ਨੂੰ 3100 ਰੁਪੈ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਨੂੰ 2100 ਰੁਪੈ ਦੇ ਨਕਦ ਇਨਾਮ ਦੇ ਨਾਲ ਨਾਲ ਟ੍ਰਾਫੀ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ।

ਡਾ. ਗਰਗ ਨੇ ਦੱਸਿਆ ਕਿ ਇਸ ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਉਚਿਤ ਪਲੈਟਫਾਰਮ ਮੁਹੈਇਆ ਕਰਵਾਉਣਾ ਹੈ ਅਤੇ ਇਨ੍ਹਾਂ ਮੁਕਾਬਲਿਆਂ ਦਾ ਫਾਰਮੈਟ ਇੰਨਾਂ ਕੁ ਰੋਚਕ ਰੱਖਿਆ ਗਿਆ ਹੈ ਕਿ ਇਨ੍ਹਾਂ ਦਾ ਆਯੋਜਨ ਕਰ ਕੇ ਯਕੀਨਨ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਬਹੁਤ ਕੁਝ ਸਿਖਣ ਨੂੰ ਮਿਲੇਗਾ। ਇਸ ਪ੍ਰਤਿਯੋਗਿਤਾ ਵਿੱਚ ਹਿੰਦੂ ਕੰਨਿਆ ਕਾਲਜੀਏਟ ਸਕੂਲ ਦੇ ਵਿਦਿਆਰਥੀ ਹਿੱਸਾ ਨਹੀਂ ਲੈਣਗੇ। ਇਸ ਦਿਨ ਕਿਸੇ ਨਾਮੀ ਕਲਾਕਾਰ ਨੂੰ ਵੀ ਬੁਲਾਇਆ ਜਾਏਗਾ ਤਾਂਕਿ ਵਿਦਿਆਰਥੀਆਂ ਦਾ ਮਨੋਰੰਜਨ ਵੀ ਹੋ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!