ਬੁਢਲਾਡਾ (ਕਰਨ) - ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਅੰਦੋਲਨ ਨੂੰ ਢਾਹ ਲਾਉਣ ਵਿੱਚ ਕੋਈ ਵੀ ਮੋਦੀ ਅਤੇ ਸਾਮਰਾਜ ਪੱਖੀ ਤਾਕਤ ਸਫ਼ਲ ਨਹੀਂ ਹੋ ਸਕੇਗੀ। ਇਹ ਅੰਦੋਲਨ ਸਫਲਤਾ ਤੱਕ ਜਾਰੀ ਰਹੇਗਾ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਰਿਲਾਇੰਸ ਪੈਟਰੋਲ ਪੰਪ 'ਤੇ ਆਰੰਭ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਦੀ ਕੀਤਾ।
ਸੰਬੰਧਿਤ ਖ਼ਬਰਾਂ
ਲੜੀਵਾਰ ਧਰਨੇ ਦੇ 208 ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ , ਪੰਜਾਬ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਗੁਰਨੇ ਖੁਰਦ ਅਤੇ ਹਰਿੰਦਰ ਸਿੰਘ ਸੋਢੀ ਨੇ ਮੁੱਖ ਤੌਰ 'ਤੇ ਸੰਬੋਧਨ ਕੀਤਾ । ਬੁਲਾਰਿਆਂ ਦੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੇਸ਼ ਅਤੇ ਸੰਸਾਰ ਵਿੱਚ ਆਪਣਾ ਸੁਨੇਹਾ ਪਹੁੰਚਾਉਣ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਹੈ ਅਤੇ ਦੇਸ਼ ਹਾਕਮ ਧਿਰ ਭਾਜਪਾ ਦਾ ਸਿਆਸੀ ਧਰਾਤਲ ਦਿਨ ਬ ਦਿਨ ਖੁਰਦਾ ਜਾ ਰਿਹਾ ਹੈ । ਜਿਸ ਕਾਰਨ ਮੋਦੀ ਸਰਕਾਰ ਅਤੇ ਸਾਮਰਾਜੀ ਖੇਮੇ ਘੋਰ ਨਿਰਾਸਤਾ ਅਤੇ ਬੁਖਲਾਹਟ ਹੈ ਇਨਾਂ ਪ੍ਰਸਥਿਤੀਆਂ ਵਿੱਚ ਅੰਦੋਲਨ ਦਾ ਢਾਹ ਲਾਉਣ ਲਈ ਅਨੇਕਾਂ ਗੋਦਾਂ ਗੁੰਦੀਆਂ ਜਾ ਰਹੀਆਂ ਹਨ। ਜਿਸਦੇ ਟਾਕਰੇ ਲਈ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਇੱਕਮੁੱਠ ਹੈ। ਕਿਸਾਨ ਆਗੂਆਂ ਨੇ ਪੰਜਾਬ ਸਮੇਤ ਦੇਸ਼ ਦੀ ਸਮੁੱਚੀ ਕਿਸਾਨੀ ਨੂੰ ਕਿਸਾਨ ਅੰਦੋਲਨ ਦੋਖੀ ਅਤੇ ਫੁੱਟਪਾਊ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ।
ਧਰਨੇ ਨੂੰ ਹੋਰਨਾਂ ਤੋਂ ਬਿਨਾਂ ਭੂਰਾ ਸਿੰਘ ਅਹਿਮਦਪੁਰ , ਦਰਸ਼ਨ ਸਿੰਘ ਗੁਰਨੇ ਕਲਾਂ , ਜਵਾਲਾ ਸਿੰਘ ਗੁਰਨੇ ਖੁਰਦ , ਬਹਾਦਰ ਸਿੰਘ ਪ੍ਰਧਾਨ , ਮਿੱਠੂ ਸਿੰਘ ਅਹਿਮਦਪੁਰ , ਧਰਮਜੀਤ ਸਿੰਘ ਗੁਰਨੇ ਕਲਾਂ , ਗੁਰਚਰਨ ਸਿੰਘ , ਬਲਦੇਵ ਸਿੰਘ ਗੁਰਨੇ ਖੁਰਦ , ਨਾਜਰ ਸਿੰਘ ਅਤੇ ਰੂਪ ਸਿੰਘ ਔਲਖ ਨੇ ਵੀ ਸੰਬੋਧਨ ਕੀਤਾ ।







