|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੋਲਿੰਗ ਬੂਥ 'ਤੇ ਵਿਧਾਇਕ ਦੀ ਹਾਜਰੀ 'ਚ ਕਾਂਗਰਸ ਦੇ ਏਜੰਟਾਂ ਨੇ ਚੋਣ ਸੁਪਰਵਾਈਜ਼ਰ ਨਾਲ ਕੀਤੀ ਕੁੱਟਮਾਰ

ਪੱਟੀ : ਪੱਟੀ ਸ਼ਹਿਰ 'ਚ ਇਕ ਪੋਲਿੰਗ ਬੂਥ 'ਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਹਾਜਰੀ 'ਚ ਕਾਂਗਰਸ ਦੇ ਪੋਲਿੰਗ ਏਜੰਟਾਂ ਵੱਲੋਂ ਚੋਣ ਸੁਪਰਵਾਈਜ਼ਰ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੁਝ ਲੋਕਾਂ ਦੀ ਵੋਟ ਪੋਲ ਕਰਨ ਦੇ ਦੌਰਾਨ ਵਾਪਰੀ, ਜਿਨ੍ਹਾਂ ਤੇ ਕਾਂਗਰਸੀ ਪੋਲਿੰਗ ਏਜੰਟਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ। ਘਟਨਾ ਦੇ ਤੁਰੰਤ ਬ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪੱਟੀ : ਪੱਟੀ ਸ਼ਹਿਰ 'ਚ ਇਕ ਪੋਲਿੰਗ ਬੂਥ 'ਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਹਾਜਰੀ 'ਚ ਕਾਂਗਰਸ ਦੇ ਪੋਲਿੰਗ ਏਜੰਟਾਂ ਵੱਲੋਂ ਚੋਣ ਸੁਪਰਵਾਈਜ਼ਰ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੁਝ ਲੋਕਾਂ ਦੀ ਵੋਟ ਪੋਲ ਕਰਨ ਦੇ ਦੌਰਾਨ ਵਾਪਰੀ, ਜਿਨ੍ਹਾਂ ਤੇ ਕਾਂਗਰਸੀ ਪੋਲਿੰਗ ਏਜੰਟਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ। ਘਟਨਾ ਦੇ ਤੁਰੰਤ ਬਾਅਦ ਮੌਕੇ 'ਤੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੁੱਜੇ ਤੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਚੋਣ ਸੁਪਰਵਾਈਜਰ ਉਂਕਾਰ ਸਿੰਘ ਨੇ ਦੱਸਿਆ ਕਿ ਕੁਝ ਲੋਕ ਵੋਟ ਪਾਉਣ ਲਈ ਆਏ ਸਨ। ਜਿਨ੍ਹਾਂ ਦੇ ਵੋਟ ਪਾਉਣ 'ਤੇ ਕਾਂਗਰਸ ਦੇ ਪੋਲਿੰਗ ਏਜੰਟ ਵੱਲੋਂ ਇਤਰਾਜ ਜਿਤਾਇਆ ਗਿਆ।

ਸੰਬੰਧਿਤ ਖ਼ਬਰਾਂ

ਹਾਲਾਂਕਿ ਜੋ ਵੋਟ ਪੋਲ ਹੋ ਰਹੀ ਸੀ ਉਹ ਬਿਲਕੁਲ ਸਹੀ ਸੀ। ਇਸੇ ਦੌਰਾਨ ਪੋਲਿੰਗ ਏਜੰਟ ਵੱਲੋਂ ਮੌਕੇ 'ਤੇ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਬੁਲਾ ਲਿਆ ਗਿਆ ਅਤੇ ਉਨ੍ਹਾਂ ਦੀ ਗੱਲ ਸੁਣੇ ਬਿਨਾ ਹੀ ਪੋਲਿੰਗ ਏਜੰਟਾਂ ਨੇ ਵਿਧਾਇਕ ਦੀ ਮੌਜੂਦਗੀ 'ਚ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਪੋਲਿੰਗ ਸਟੇਸ਼ਨ ਤੋਂ ਬਾਹਰ ਕਰ ਦਿੱਤਾ।

ਇਸ ਘਟਨਾ ਤੋਂ ਬਾਅਦ ਜਿਥੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਬਿਨਾ ਕੁਝ ਕਹੇ ਹੀ ਚਲੇ ਗਏ। ਉਥੇ ਹੀ ਮੌਕੇ 'ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਸਰਕਾਰੀ ਅਮਲੇ 'ਤੇ ਹਮਲਾ ਕਰਨਾ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ। ਚੋਣ ਅਮਲੇ ਨਾਲ ਜੋ ਵੀ ਵਾਪਰਿਆ ਹੈ ਉਸਤੇ ਚੋਣ ਕਮਿਸ਼ਨ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!