ਬਠਿੰਡਾ : ਲੋਕ ਸਭਾ ਹਲਕਾ ਬਠਿੰਡੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਹਮੇਸ਼ਾ ਹੀ ਵਿਵਾਦਾਂ ਕਾਰਨ ਚਰਚਾ 'ਚ ਰਹਿੰਦੇ ਹਨ। ਤਾਜ਼ਾ ਮਾਮਲਾ ਹੈ ਮਾਨਸਾ ਜ਼ਿਲ੍ਹੇ ਦੇ ਕਸਬਾ ਬੁਢਲਾਡਾ ਦਾ, ਜਿਥੇ ਪ੍ਰਚਾਰ ਸਮੇਂ ਬੁਢਲਾਡਾ ਵਾਸੀ ਨੇ ਰਾਜਾ ਵੜਿੰਗ 'ਤੇ 50,000 ਰੁਪਏ ਦੇਣ ਦਾ ਦੋਸ਼ ਲਾਇਆ ਹੈ ਉਧਰ ਰਾਜਾ ਵੜਿੰਗ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਆਪਣੇ ਬਿਆਨਾਂ 'ਚ ਹਮੇਸ਼ਾ ਹੀ ਚਰਚਾ 'ਚ ਰਹਿਣ ਵਾਲੇ ਕਾਂਗਰਸ ਦੇ ਬਠਿੰਡਾ ਤੋਂ ਲੋਕ ਸਭਾ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਕਦੇ ਖਾਂਸੀ ਵਾਲੀ ਦਵਾਈ ਕਦੇ ਸ਼ਮਸ਼ਾਨਘਾਟ ਨੂੰ ਲੈ ਕੇ ਵਿਵਾਦਾਂ 'ਚ ਰਹੇ ਹਨ।
ਸੰਬੰਧਿਤ ਖ਼ਬਰਾਂ
ਚੋਣ ਪ੍ਰਚਾਰ ਲਈ ਨਿਕਲੇ ਰਾਜਾ ਵੜਿੰਗ ਨੇ ਬੁਢਲਾਡਾ ਵਾਸੀ ਆਮ ਆਦਮੀ ਪਾਰਟੀ ਦੇ ਵਰਕਰ ਟਿੰਕੂ ਪੰਜਾਬ ਨੂੰ ਉਨ੍ਹਾਂ ਦੇ ਘਰ ਕਾਂਗਰਸ 'ਚ ਸ਼ਾਮਲ ਕਰਨ ਤੋਂ ਬਾਅਦ ਟਿੰਕੂ ਨੂੰ ਆਪਣੀ ਜੇਬ੍ਹ 'ਚੋਂ ਪੈਸੇ ਦਿੱਤੇ ਪਰ ਟਿੰਕੂ ਨੇ ਪੈਸੇ ਵਾਪਸ ਦੇ ਦਿੱਤੇ। ਟਿੰਕੂ ਨੇ ਦੋਸ਼ ਲਾਇਆ ਕਿ ਰਾਜਾ ਵੜਿੰਗ ਉਸ ਨੂੰ 50,000 ਰੁਪਏ ਦੇ ਕੇ ਖਰੀਦਣਾ ਚਾਹੁੰਦੇ ਹਨ।
ਇਸ ਪੂਰੇ ਮਾਮਲੇ 'ਚ ਰਾਜਾ ਵੜਿੰਗ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ ਤੇ ਕਿਹਾ ਕਿ ਨਾ ਤਾਂ ਟਿੰਕੂ ਨੂੰ ਮੈਂ ਜਾਣਦਾ ਹਾਂ ਤੇ ਨਾ ਹੀ ਉਸ ਨੂੰ ਕਾਂਗਰਸ 'ਚ ਸ਼ਾਮਲ ਕੀਤਾ ਗਿਆ ਸੀ ਤੇ ਉਹ ਆਪਣੀ ਜੇਬ੍ਹ 'ਚੋਂ ਪੈਸੇ ਦੇ ਰਹੇ ਸਨ ਮੈਨੂੰ ਲੱਗਾ ਕਿ ਸਾਨੂੰ ਚੰਦਾ ਦੇ ਰਹੇ ਹਨ ਪਰ ਅਸੀਂ ਨਹੀਂ ਲਏ। ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਮਨੋਜ ਬਾਲਾ ਵੀ ਕਹਿ ਰਹੀ ਹੈ ਕਿ ਟਿੰਕੂ ਨੂੰ ਕਿਸੇ ਨੇ ਵੀ ਪੈਸੇ ਨਹੀਂ ਦਿੱਤੇ ਹਨ।






