|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗੋਡਸੇ ਨੂੰ ਲੈ ਕੇ ਭੱਖੀ ਸਿਆਸਤ ਵਿਚਾਲੇ ਕਾਂਗਰਸ ਨੇ ਟਵੀਵਰ ਪ੍ਰੋਫਾਈਲ 'ਤੇ ਲਾਈ ਗਾਂਧੀ ਦੀ ਫੋਟੋ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਕਾਂਗਰਸ ਵੱਲੋਂ ਟਵੀਟਰ ਅਕਾਉਂਟ ਪ੍ਰੋਫਾਈਲ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਲਗਾਉਣ ਕਰਕੇ ਭਾਜਪਾ ਅਤੇ ਕਾਂਗਰਸ ਵਿੱਚ ਸਿਆਸੀ ਜੰਗ ਮੁੜ ਸ਼ੁਰੂ ਹੋ ਗਈ ਹੈ।ਇਸ ਤੋਂ ਪਹਿਲਾਂ ਕਾਂਗਰਸ ਦੇ ਟਵੀਟਰ ਪ੍ਰੋਫਾਈਲ ਉੱਤੇ ਚੋਣ ਨਿਸ਼ਾਨ ਪੰਜੇ ਦੀ ਤਸਵੀਰ ਲਗੀ ਸੀ। ਫੋਟੋ ਬਦਲੇ ਜਾਣ ਦੇ ਨਾਲ -ਨਾਲ ਕਾਂਗਰਸ ਨੇ ਲੋਕਾਂ ਕੋਲੋਂ ਵੋਟ ਦੀ ਅਪੀਲ ਵੀ ਕੀਤੀ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਕਾਂਗਰਸ ਵੱਲੋਂ ਟਵੀਟਰ ਅਕਾਉਂਟ ਪ੍ਰੋਫਾਈਲ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਲਗਾਉਣ ਕਰਕੇ ਭਾਜਪਾ ਅਤੇ ਕਾਂਗਰਸ ਵਿੱਚ ਸਿਆਸੀ ਜੰਗ ਮੁੜ ਸ਼ੁਰੂ ਹੋ ਗਈ ਹੈ।ਇਸ ਤੋਂ ਪਹਿਲਾਂ ਕਾਂਗਰਸ ਦੇ ਟਵੀਟਰ ਪ੍ਰੋਫਾਈਲ ਉੱਤੇ ਚੋਣ ਨਿਸ਼ਾਨ ਪੰਜੇ ਦੀ ਤਸਵੀਰ ਲਗੀ ਸੀ। ਫੋਟੋ ਬਦਲੇ ਜਾਣ ਦੇ ਨਾਲ -ਨਾਲ ਕਾਂਗਰਸ ਨੇ ਲੋਕਾਂ ਕੋਲੋਂ ਵੋਟ ਦੀ ਅਪੀਲ ਵੀ ਕੀਤੀ ਹੈ। ਇਸ ਦੌਰਾਨ ਕਾਂਗਰਸ ਨੇ ਫੋਟੋ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਵਿਸ਼ਾ ਦਿੱਤਾ ਹੈ who killed Gandhi ji ? (ਗਾਂਧੀ ਜੀ ਨੂੰ ਕਿਸਨੇ ਮਾਰਿਆ) ਇਸ ਵੀਡੀਓ ਵਿੱਚ ਇੱਕ ਬਲੈਕ ਐਂਡ ਵਾਈਹਟ ਤਸਵੀਰ ਦਿਖਾਈ ਗਈ ਹੈ।

ਇਸ ਵਿੱਚ ਨਥੂਰਾਮ ਗੋਡਸੇ ਮਹਾਤਮਾ ਗਾਂਧੀ ਜੀ ਦੇ ਸਾਹਮਣੇ ਹੱਥ ਵਿੱਚ ਪਿਸਤੌਲ ਲੈ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿੱਚ ਲੋਕਾਂ ਕੋਲੋਂ ਇਹ ਪੁੱਛਿਆ ਗਿਆ ਹੈ ਕਿ ਉਹ ਗਾਂਧੀ ਜੀ ਬਾਰੇ ਕੀ ਸੋਚਦੇ ਹਨ।ਇੱਕ ਹੋਰ ਟਵੀਟ ਕਰਦਿਆਂ ਕਾਂਗਰਸ ਨੇ ਲਿੱਖਿਆ ਹੈ ਕਿ ਗਾਂਧੀ ਜੀ ਦੇ ਕਾਤਲ ਨੂੰ ਦੇਸ਼ਭਗਤ ਦੱਸਣ ਵਾਲੀ ਸਾਧਵੀ ਪ੍ਰਗਿਆ ਠਾਕੁਰ ਗਾਂਧੀ ਜੀ ਦੇ ਸਤਿਆਗ੍ਰਹਿ ਦੇ ਸਿਧਾਤਾਂ ਦੀ ਪ੍ਰਤੀਕ ਨਹੀਂ ਹੋ ਸਕਦੀ ਪਰ ਭਾਜਪਾ ਦੇ ਦੋਗਲੇ ਚਰਿੱਤਰ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ #ModiHaiTohGodseHai.

ਸੰਬੰਧਿਤ ਖ਼ਬਰਾਂ

ਕੀ ਹੈ ਮਾਮਲਾ :

ਬੀਤੇ ਦਿਨੀਂ ਭਾਜਪਾ ਦੀ ਲੋਕਸਭਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਨੇ ਨਥੂਰਾਮ ਗੋਡਸੇ ਨੂੰ ਸੱਚਾ ਦੇਸ਼ਭਗਤ ਦੱਸਦੇ ਹੋਏ ਬਿਆਨ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਬਿਆਨ ਦੀ ਨਿੰਦਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਪ੍ਰਗਿਆ ਵੱਲੋਂ ਦਿੱਤਾ ਗਿਆ ਬਿਆਨ ਬੇਹਦ ਗ਼ਲਤ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਮੁਆਫੀ ਮੰਗ ਲਈ ਹੈ ਪਰ ਮੈਂ ਉਨ੍ਹਾਂ ਨੂੰ ਦਿੱਲੋਂ ਮੁਆਫ ਨਹੀਂ ਕਰ ਸਕਾਂਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!