|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਕਾਂਗਰਸੀ ਐੱਮ. ਪੀ ਮੁਹੰਮਦ ਸਦੀਕ ਕਿਹਾ …

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 'ਚ ਜਿਥੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਪਹੁੰਚ ਰਹੇ ਹਨ, ਉਥੇ ਭਗਵੰਤ ਮਾਨ ਦੇ ਦੋਸਤ ਤੇ ਕਾਂਗਰਸੀ ਐੱਮ. ਪੀ. ਮੁਹੰਮਦ ਸਦੀਕ ਵੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ ਹਨ।ਮੁਹੰਮਦ ਸਦੀਕ ਨੇ ਇਸ ਦੌਰਾਨ ਕਿਹਾ, 'ਮੈਨੂੰ ਸੱਦਾ ਪੱਤਰ ਮਿਲਆ, ਇਸ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਕਿਉਂਕਿ ਕੋਈ ਬੰਦਾ

NRI Post Desk · 1716 ਦਿਨ ਪਹਿਲਾਂ · ਅੱਪਡੇਟ 1716 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਕਾਂਗਰਸੀ ਐੱਮ. ਪੀ ਮੁਹੰਮਦ ਸਦੀਕ ਕਿਹਾ …
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 'ਚ ਜਿਥੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਪਹੁੰਚ ਰਹੇ ਹਨ, ਉਥੇ ਭਗਵੰਤ ਮਾਨ ਦੇ ਦੋਸਤ ਤੇ ਕਾਂਗਰਸੀ ਐੱਮ. ਪੀ. ਮੁਹੰਮਦ ਸਦੀਕ ਵੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ ਹਨ।ਮੁਹੰਮਦ ਸਦੀਕ ਨੇ ਇਸ ਦੌਰਾਨ ਕਿਹਾ, 'ਮੈਨੂੰ ਸੱਦਾ ਪੱਤਰ ਮਿਲਆ, ਇਸ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਕਿਉਂਕਿ ਕੋਈ ਬੰਦਾ ਸੱਦਾ ਪੱਤਰ ਭੇਜੇ ਤੇ ਅਦਬ ਕਰੇ ਤਾਂ ਉਥੇ ਪਹੁੰਚਣਾ ਬਹੁਤ ਜ਼ਰੂਰੀ ਹੈ।

ਸੰਬੰਧਿਤ ਖ਼ਬਰਾਂ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਭੂਮੀ 'ਤੇ ਪੰਜਾਬ ਦੇ ਮੁੱਖ ਮੰਤਰੀ ਸਹੁੰ ਚੁੱਕ ਰਹੇ ਹਨ, ਇਹ ਪਹਿਲੀ ਵਾਰ ਹੋ ਰਿਹਾ ਹੈ। ਆਪਣੀ ਪਾਰਟੀ ਦੀ ਹਾਰ ਬਾਰੇ ਗੱਲ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ, 'ਮੈਂ ਸਮਝਦਾ ਹਾਂ ਕਿ ਲੋਕ ਬਦਲਾਅ ਚਾਹੁੰਦੇ ਸਨ ਤੇ ਉਨ੍ਹਾਂ ਨੇ ਬਦਲਾਅ ਲਿਆਂਦਾ ਹੈ। ਇਹ ਲੋਕ ਰਾਜ ਹੈ ਤੇ ਲੋਕ ਰਾਜ 'ਚ ਇੰਝ ਹੀ ਹੁੰਦਾ ਹੈ।”

ਉਨ੍ਹਾਂ ਅੱਗੇ ਕਿਹਾ, 'ਭਗਵੰਤ ਮਾਨ ਜਦੋਂ ਕਾਲਜ 'ਚ ਪੜ੍ਹਦੇ ਸਨ ਤਾਂ ਉਦੋਂ ਉਨ੍ਹਾਂ ਨੇ ਸਟੇਜ ਮੇਰੇ ਨਾਲ ਸ਼ੁਰੂ ਕੀਤੀ ਸੀ। ਆਪਣੇ ਪ੍ਰੋਗਰਾਮ ਤੋਂ ਬਾਅਦ ਗੱਡੀ 'ਚ ਬੈਠ ਕੇ ਅਸੀ ਦੋਵੇਂ ਇਹੀ ਗੱਲਬਾਤ ਕਰਦੇ ਸੀ ਕਿ ਮੁਲਕ ਦੀ ਗਰੀਬੀ ਕਿਵੇਂ ਦੂਰ ਹੋ ਸਕਦੀ ਹੈ। ਭਗਵੰਤ ਮਾਨ ਦੀ ਸੋਚ ਬਹੁਤ ਵਧੀਆ ਹੈ। ਉਹ ਹਮੇਸ਼ਾ ਆਮ ਗੱਲਾਂ ਕਰਦਾ ਹੈ ਤੇ ਆਮ ਲੋਕਾਂ ਬਾਰੇ ਗੱਲਾਂ ਕਰਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!