|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਰਲਿਨ 'ਚ ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ, ਪਾਕਿਸਤਾਨੀ ਝੰਡੇ ਲਹਿਰਾਏ

ਬਰਲਿਨ (ਦੇਵ ਇੰਦਰਜੀਤ) (ਏਐੱਨਆਈ) : ਭਾਰਤ 'ਚ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਰਮਨੀ ਦੇ ਬਰਲਿਨ 'ਚ ਕਾਂਗਰਸ ਦੇ ਇਕ ਪ੍ਰਦਰਸ਼ਨ 'ਚ ਪਾਕਿਸਤਾਨੀ ਝੰਡੇ ਲਹਿਰਾਏ ਗਏ। ਪਾਕਿਸਤਾਨ ਦਾ ਝੰਡਾ ਲਹਿਰਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਉੱਥੋਂ ਦੇ ਕਾਂਗਰਸ ਦਫ਼ਤਰ ਦਾ ਇਕ ਅਹੁਦੇਦਾਰ ਹੀ ਦੱਸਿਆ ਗਿਆ ਹੈ। ਝੰਡੇ ਨਾਲ ਕਾਂਗਰਸ ਦੇ ਇਸ ਅਹੁਦੇਦਾਰ ਦੀ ਫੋਟੋ ਟਵਿੱਟਰ 'ਤੇ ਵੀ

NRI Post Desk · 2099 ਦਿਨ ਪਹਿਲਾਂ · ਅੱਪਡੇਟ 2099 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਰਲਿਨ 'ਚ ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ, ਪਾਕਿਸਤਾਨੀ ਝੰਡੇ ਲਹਿਰਾਏ
📷 NRI Post Desk

ਬਰਲਿਨ (ਦੇਵ ਇੰਦਰਜੀਤ) (ਏਐੱਨਆਈ) : ਭਾਰਤ 'ਚ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਰਮਨੀ ਦੇ ਬਰਲਿਨ 'ਚ ਕਾਂਗਰਸ ਦੇ ਇਕ ਪ੍ਰਦਰਸ਼ਨ 'ਚ ਪਾਕਿਸਤਾਨੀ ਝੰਡੇ ਲਹਿਰਾਏ ਗਏ। ਪਾਕਿਸਤਾਨ ਦਾ ਝੰਡਾ ਲਹਿਰਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਉੱਥੋਂ ਦੇ ਕਾਂਗਰਸ ਦਫ਼ਤਰ ਦਾ ਇਕ ਅਹੁਦੇਦਾਰ ਹੀ ਦੱਸਿਆ ਗਿਆ ਹੈ। ਝੰਡੇ ਨਾਲ ਕਾਂਗਰਸ ਦੇ ਇਸ ਅਹੁਦੇਦਾਰ ਦੀ ਫੋਟੋ ਟਵਿੱਟਰ 'ਤੇ ਵੀ ਸ਼ੇਅਰ ਕੀਤੀ ਗਈ ਹੈ।

ਸੰਬੰਧਿਤ ਖ਼ਬਰਾਂ

ਭਾਜਪਾ ਨੇ ਨੇਤਾ ਸੁਰੇਸ਼ ਨਾਕਹੂਆ ਨੇ ਟਵਿੱਟਰ 'ਤੇ ਫੋਟੋ ਨਾਲ ਪੂਰਾ ਵੇਰਵਾ ਮੁਹੱਈਆ ਕਰਵਾਇਆ ਹੈ। ਉਨ੍ਹਾਂ ਮੁਤਾਬਕ ਇੰਡੀਅਨ ਓਵਰਸੀਜ਼ ਕਾਂਗਰਸ ਨੇ ਬਰਲਿਨ 'ਚ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕੀਤੇ ਸਨ। ਇਨ੍ਹਾਂ 'ਚ ਪਾਕਿਸਤਾਨੀ ਝੰਡੇ ਲਹਿਰਾਏ ਗਏ। ਸੁਰੇਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਪ੍ਰਦਰਸ਼ਨ ਦੀ ਫੋਟੋ ਵੀ ਸ਼ੇਅਰ ਕੀਤੀ ਹੈ ਤੇ ਦੱਸਿਆ ਕਿ ਇਕ ਨੌਜਵਾਨ ਕਾਂਗਰਸੀ ਵਰਕਰ ਚਰਨ ਕੁਮਾਰ ਹੈ, ਦੂਸਰਾ ਦਫ਼ਤਰ ਦਾ ਅਹੁਦੇਦਾਰ ਰਾਜ ਸ਼ਰਮਾ ਹੈ। ਇਨ੍ਹਾਂ ਦੇ ਹੱਥਾਂ 'ਚ ਪਾਕਿਸਤਾਨੀ ਝੰਡਾ ਸੀ।

ਉਧਰ, ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਦੇ ਪ੍ਰਧਾਨ ਪ੍ਰਮੋਦ ਕੁਮਾਰ ਨੇ ਇਕ ਬਿਆਨ ਜਾਰੀ ਕਰਦੇ ਹੋਏ ਭਾਜਪਾ ਨੇਤਾ ਦੇ ਬਿਆਨ ਨੂੰ ਗਲਤ ਦੱਸਿਆ ਹੈ ਬਿਆਨ 'ਚ ਕਿਹਾ ਗਿਆ ਹੈ ਕਿ ਰਾਜ ਸ਼ਰਮਾ ਨੌਜਵਾਨ ਨਹੀਂ ਬਲਕਿ 65 ਸਾਲ ਦਾ ਬਜ਼ੁਰਗ ਹੈ। ਉਨ੍ਹਾਂ ਕਿਹਾ ਕਿ ਆਈਓਸੀ ਨੇ ਅਜਿਹਾ ਕੋਈ ਪ੍ਰਰੋਗਰਾਮ ਨਹੀਂ ਕਰਵਾਇਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!