|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਿੱਟੀ ਦਾ ਬਣਿਆ ਰੈਂਪ ਦਰਿਆ ਵਿਚ ਰੁੜ ਜਾਣ ਕਾਰਨ ਅੱਠ ਪਿੰਡਾਂ ਦਾ ਦੇਸ਼ ਨਾਲੋਂ ਸਿੱਧਾ ਸੰਪਰਕ ਇਕ ਵਾਰ ਫਿਰ ਟੁੱਟ ਗਿਆ

ਗੁਰਦਾਸਪੁਰ : ਮਕੌੜਾ ਪੱਤਣ 'ਤੇ ਬਣੇ ਪੈਟੂਨ ਪੁਲ਼ 'ਤੇ ਮਿੱਟੀ ਦਾ ਬਣਿਆ ਰੈਂਪ ਦਰਿਆ ਵਿਚ ਰੁੜ ਜਾਣ ਕਾਰਨ ਅੱਠ ਪਿੰਡਾਂ ਦਾ ਦੇਸ਼ ਨਾਲੋਂ ਸਿੱਧਾ ਸੰਪਰਕ ਇਕ ਵਾਰ ਫਿਰ ਟੁੱਟ ਗਿਆ। ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਕਾਰਨ ਪੁਲ਼ ਦਾ ਰੈਂਪ ਪਾਣੀ ਵਿਚ ਰੁੜ ਗਿਆ।ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਦਰਿਆ ਪਾਰ ਵਸੇ ਅੱਠ ਪਿੰਡਾ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਗੁਰਦਾਸਪੁਰ : ਮਕੌੜਾ ਪੱਤਣ 'ਤੇ ਬਣੇ ਪੈਟੂਨ ਪੁਲ਼ 'ਤੇ ਮਿੱਟੀ ਦਾ ਬਣਿਆ ਰੈਂਪ ਦਰਿਆ ਵਿਚ ਰੁੜ ਜਾਣ ਕਾਰਨ ਅੱਠ ਪਿੰਡਾਂ ਦਾ ਦੇਸ਼ ਨਾਲੋਂ ਸਿੱਧਾ ਸੰਪਰਕ ਇਕ ਵਾਰ ਫਿਰ ਟੁੱਟ ਗਿਆ। ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਕਾਰਨ ਪੁਲ਼ ਦਾ ਰੈਂਪ ਪਾਣੀ ਵਿਚ ਰੁੜ ਗਿਆ।ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਦਰਿਆ ਪਾਰ ਵਸੇ ਅੱਠ ਪਿੰਡਾਂ ਤੂਰ, ਚੇਬੇ, ਭਰਿਆਲ, ਲਸਿਆਨ, ਕੁਕਰ, ਮੰਮੀ ਚੱਕਰੰਜਾ, ਚੂੰਬਰ ਦੇ ਲੋਕਾਂ ਵੱਲੋਂ ਪੱਕਾ ਪੁਲ਼ ਬਣਾ ਕੇ ਦੇਣ ਦੀ ਸਰਕਾਰ ਦੇ ਸਾਹਮਣੇ ਮੰਗ ਰੱਖੀ ਜਾ ਚੁੱਕੀ ਹੈ। ਭਾਵੇਂ ਕਿ ਸਰਕਾਰ ਵੱਲੋਂ ਪੱਕਾ ਪੁਲ਼ ਬਣਾਉਣ ਦੇ ਪ੍ਰਾਜੈਕਟ ਨੂੰ ਮਨਜੂਰੀ ਤਾਂ ਦੇ ਦਿੱਤੀ ਗਈ ਹੈ ਪਰ ਹਾਲੇ ਤੱਕ ਇਸਦਾ ਕੰਮ ਸ਼ੁਰੂ ਨਹੀਂ ਹੋ ਪਾਇਆ।

ਸੰਬੰਧਿਤ ਖ਼ਬਰਾਂ

ਰਾਵੀ ਦਰਿਆ 'ਤੇ ਬਣੇ ਪੈਟੂਨ ਨਾਲ ਮਿੱਟੀ ਦਾ ਬਣਿਆ ਰੈਂਪ ਦਰਿਆ ਵਿਚ ਰੁੜ ਜਾਣ ਕਾਰਨ ਹੁਣ ਦਰਿਆ ਪਾਰ ਵੱਸੇ ਪਿੰਡ ਦੇ ਲੋਕਾਂ ਨੂੰ ਬੇੜੀ ਦਾ ਹੀ ਇਕੋ ਇਕ ਆਸਰਾ ਹੈ। ਦਰਿਆ ਪਾਰ ਵੱਸੇ ਅੱਠ ਪਿੰਡਾਂ ਵਿਚ 5 ਹਜ਼ਾਰਾਂ ਦੇ ਕਰੀਬ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਹੁਣ ਬੇੜੀ ਰਾਹੀਂ ਦਰਿਆ ਪਾਰ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ ਵਿਚ ਕਈ ਵਾਰ ਪੈਟੂਨ ਪੁਲ਼ ਦਰਿਆ ਵਿਚ ਵਹਿ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ ਅਤੇ ਲੋਕਾਂ ਦਾ ਕਾਫੀ ਕੰਮ ਪ੍ਰਭਾਵਿਤ ਹੁੰਦਾ ਹੈ।ਪੁਲ਼ ਵਹਿਣ ਕਾਰਨ ਸਮੱਸਿਆਵਾਂ ਵਿਚ ਘਿਰੇ ਦਰਿਆ ਪਾਰ ਵਸੇ ਪਿੰਡਾਂ ਦੇ ਲੋਕ ਡੀਸੀ ਗੁਰਦਾਸਪੁਰ ਵਿਪੁਲ ਉੱਜਵਲ ਨੂੰ ਮਿਲੇ। ਸਰਪੰਚ ਰੂਪ ਸਿੰਘ, ਸਾਬਕਾ ਸਰਪੰਚ ਗੁਰਨਾਮ, ਵਿਜੇ ਕੁਮਾਰ, ਅਮਰੀਕ ਸਿੰਘ, ਪਲਵਿੰਦਰ ਸਿੰਘ ਨੇ ਡੀਸੀ ਨੂੰ ਦੱਸਿਆ ਕਿ ਰਾਤ ਅਚਾਨਕ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਪੈਂਟੂਨ ਪੁਲ਼ 'ਤੇ ਬਣਿਆ ਮਿੱਟੀ ਦਾ ਰੈਂਪ ਟੁੱਟ ਗਿਆ। ਜਿਸ ਕਾਰਨ ਉਨ੍ਹਾਂ ਦਾ ਦੇਸ਼ ਨਾਲੋਂ ਸਿੱਧਾ ਸੰਪਰਕ ਟੁੱਟ ਗਿਆ ਹੈ।

ਉਨ੍ਹਾਂ ਨੇ ਡੀਸੀ ਤੋਂ ਮੰਗ ਕੀਤੀ ਕਿ ਪੁਲ਼ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਆਵਾਜਾਈ ਬਹਾਲ ਹੋ ਸਕੇ।ਮਾਮਲੇ ਸਬੰਧੀ ਡੀਸੀ ਵਿਪੁਲ ਉੱਜਵਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪੈਟੂਨ ਪੁਲ਼ ਤੋਂ ਪਾਰ ਰਹਿੰਦੇ ਪਿੰਡਾਂ ਦਾ ਸੰਪਰਕ ਜੋੜ ਕੇ ਉਥੋਂ ਦੇ ਬਸ਼ਿੰਦਿਆਂ ਦਾ ਮੁੜ ਸੰਪਰਕ ਜੋੜਿਆ ਜਾ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!