|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਹੁਣ ਪੂਰੀ ਦੁਨੀਆਂ 'ਚ ਫੈਲ ਗਿਆ ਹੈ ਕੋਰੋਨਾ, ਅੰਟਾਰਕਟਿਕਾ ਵੀ ਨਹੀਂ ਰਿਹਾ ਅਛੂਤ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਕੋਰੋਨਾ ਵਾਇਰਸ ਅੰਟਾਰਕਟਿਕਾ ਤਕ ਪਹੁੰਚ ਗਿਆ ਹੈ। ਹੁਣ ਤਕ ਧਰਤੀ ਦੇ ਦੱਖਣੀ ਸਿਰੇ ’ਤੇ ਸਥਿਤ ਇਹ ਮਹਾਦੀਪ ਇਸ ਮਹਾਮਾਰੀ ਦੀ ਲਪੇਟ ’ਚ ਆਉਣ ਤੋਂ ਬਚਿਆ ਸੀ। Chilean Army ਨੇ ਇਹ ਜਾਣਕਾਰੀ ਦਿੱਤੀ ਹੈ। Chilean Army ਨੇ ਕਿਹਾ ਕਿ ਅੰਟਾਰਕਟਿਕਾ ’ਤੇ ਸਥਿਤ Research Station Bernardo O Higgins Base ਦੀ ਦੇਖ-ਰੇਖ ਕਰਨ ਵਾਲੀ ਕੰਪ

NRI Post Desk · 2164 ਦਿਨ ਪਹਿਲਾਂ · ਅੱਪਡੇਟ 2164 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਣ ਪੂਰੀ ਦੁਨੀਆਂ 'ਚ ਫੈਲ ਗਿਆ ਹੈ ਕੋਰੋਨਾ, ਅੰਟਾਰਕਟਿਕਾ ਵੀ ਨਹੀਂ ਰਿਹਾ ਅਛੂਤ
📷 NRI Post Desk

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਕੋਰੋਨਾ ਵਾਇਰਸ ਅੰਟਾਰਕਟਿਕਾ ਤਕ ਪਹੁੰਚ ਗਿਆ ਹੈ। ਹੁਣ ਤਕ ਧਰਤੀ ਦੇ ਦੱਖਣੀ ਸਿਰੇ ’ਤੇ ਸਥਿਤ ਇਹ ਮਹਾਦੀਪ ਇਸ ਮਹਾਮਾਰੀ ਦੀ ਲਪੇਟ ’ਚ ਆਉਣ ਤੋਂ ਬਚਿਆ ਸੀ। Chilean Army ਨੇ ਇਹ ਜਾਣਕਾਰੀ ਦਿੱਤੀ ਹੈ। Chilean Army ਨੇ ਕਿਹਾ ਕਿ ਅੰਟਾਰਕਟਿਕਾ ’ਤੇ ਸਥਿਤ Research Station Bernardo O Higgins Base ਦੀ ਦੇਖ-ਰੇਖ ਕਰਨ ਵਾਲੀ ਕੰਪਨੀ ਦੇ 10 ਕਰਮਚਾਰੀ ਤੇ ਫ਼ੌਜ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਇਆ ਗਿਆ ਹੈ। ਉਨ੍ਹਾਂ ਨੂੰ ਉੱਥੋਂ ਹਟਾ ਕੇ ਚਿਲੀ ’ਚ Quarantine ਕੀਤਾ ਗਿਆ ਹੈ।

ਚਿਲੀ ਦੀ ਫ਼ੌਜ ਇਸ ਰਿਸਰਚ ਸਟੈਸ਼ਨ ਨੂੰ ਸੰਚਾਲਿਤ ਕਰਦੀ ਹੈ। ਫ਼ੌਜ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਨਿਗਰਾਨੀ ’ਚ ਰੱਖਿਆ ਗਿਆ ਹੈ ਤੇ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਚਾਰੇ ਪਾਸੇ ਦੱਖਣੀ ਮਹਾਸਾਗਰ ਨਾਲ ਘਿਰੇ ਅੰਟਾਰਕਟਿਕਾ ਦਾ ਜ਼ਿਆਦਾਤਰ ਹਿੱਸਾ ਬਰਫ਼ ਦੇ ਪਹਾੜਾਂ ਨਾਲ ਢੱਕਿਆ ਹੋਇਆ ਹੈ। ਪੂਰੇ ਮਹਾਦੀਪ ’ਤੇ 38 ਰਿਸਰਚ ਸਟੇਸ਼ਨ ਫੈਲੇ ਹੋਏ ਹਨ, ਜਿੱਥੇ ਲਗਪਗ ਇਕ ਹਜ਼ਾਰ ਤੋਂ ਵਧ ਲੋਕ ਰਹਿੰਦੇ ਹਨ।

ਸੰਬੰਧਿਤ ਖ਼ਬਰਾਂ

ਕੋਰੋਨਾ ਸੰ¬ਕ੍ਰਮਣ ਤੋਂ ਇਸ ਨੂੰ ਬਚਾਉਣ ਲਈ ਕਈ ਉਪਾਅ ਕੀਤੇ ਗਏ ਸਨ। ਅੰਟਾਰਤਟਿਕਾ ਨੇ ਇਸ ਤੋਂ ਪਹਿਲਾ Tourism ’ਤੇ ਰੋਕ ਲਾ ਦਿੱਤੀ ਗਈ ਸੀ ਤੇ ਹੋਰ ਸਰਗਰਮੀਆਂ ’ਚ ਕਟੌਤੀ ਕਰ ਦਿੱਤੀ ਗਈ ਸੀ। ਦੱਸ ਦਈਏ ਕਿ ਮੰਨਾਇਆ ਜਾ ਰਿਹਾ ਹੈ ਕਿ 27 ਨਵੰਬਰ ਨੂੰ ਚਿਲੀ ਤੋਂ ਚੁੱਕ ਸਾਮਾਨ ਅੰਟਾਰਕਟਿਕਾ ਪਹੁੰਚਾਇਆ ਸੀ ਤੇ ਇਸ ਤੋਂ ਲੋਕ ਸੰ¬ਕ੍ਰਮਿਤ ਹੋ ਗਏ। ਚਿਲੀ ਦੀ ਜਲ ਸੈਨਾ ਦਾ ਦਾਅਵਾ ਹੈ ਕਿ ਅੰਟਾਰਕਟਿਕਾ ਦੇ ਦੌਰੇ ’ਤੇ ਜਿੰਨੇ ਵੀ ਲੋਕ ਗਏ ਸਨ ਉਨ੍ਹਾਂ ਦਾ ਪੀਸੀਆਰ ਟੈਸਟ ਕਰਵਾਇਆ ਗਿਆ ਹੈ ਤੇ ਸਾਰੇ ਨੈਗੇਟਿਵ ਹਨ।

Bernardo O Higgins Research Station Chile ਦੇ ਅੰਟਾਰਕਟਿਕ ’ਚ ਚਾਰ ਸਥਾਈ ਬੇਸਾਂ ’ਚੋਂ ਇਕ ਹੈ ਤੇ ਇਸ ਨੂੰ ਉਸ ਦੀ ਫ਼ੌਜ ਸੰਚਾਲਿਤ ਕਰਦੀ ਹੈ। ਕਾਉਂਸਿਲ ਆਫ ਮੈਨੇਜ਼ਰ ਆਫ ਨੈਸ਼ਨਲ ਅੰਟਾਰਕਟਿਕ ਪ੍ਰੋਗਰਾਮ ਦੇ ਦਸਤਾਵੇਜ ਮੁਤਾਬਕ ਬਹੁਤ ਜ਼ਿਆਦਾ ਸੰਕ੍ਰਾਮਕ ਕੋਰੋਨਾ ਵਾਇਰਸ ਅੰਟਾਰਕਟਿਕਾ ਦੇ ਸਖ਼ਤ ਵਾਤਾਵਰਨ ’ਚ ਜ਼ਿਆਦਾ ਜਾਨਲੇਵਾ ਤੇ ਤੇਜ਼ੀ ਨਾਲ ਫੈਲ ਸਕਦਾ ਹੈ ਤੇ ਮੈਡੀਕਲ ਸਹੂਲਤਾਂ ਦੇ ਸੀਮਿਤ ਹੋਣ ਦੇ ਸੰਭਾਵਿਤ ਤੌਰ ’ਤੇ ਖ਼ਤਰਨਾਕ ਨਤੀਜੇ ਹੋ ਸਕਦੇ ਹਨ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!