|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Coronavirus - ਵਾਈ ਅੱਡੇ 'ਤੇ ਬੱਚਿਆਂ ਨੂੰ ਛੱਡ ਜਹਾਜ਼ ਵਿੱਚ ਚੜ੍ਹੇ ਮਾਂ-ਪਿਓ

ਵੈੱਬ ਡੈਸਕ (Nri Media) : ਚੀਨ ਵਿੱਚ ਏਅਰ ਲਾਈਨ ਕੰਪਨੀਆਂ ਵੀ ਵਾਇਰਸ ਕਾਰਨ ਡਰ ਗਈਆਂ ਹਨ ਅਤੇ ਬਿਮਾਰ ਲੋਕਾਂ ਨੂੰ ਉਡਾਣਾਂ 'ਚ ਸਵਾਰ ਨਹੀਂ ਹੋਣ ਦੇ ਰਹੀਆਂ। ਅਜਿਹਾ ਹੀ ਇੱਕ ਮਾਮਲਾ ਚੀਨ ਦੇ ਸ਼ਹਿਰ ਨਾਜਿੰਗ ਦੇ ਇਕ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ। ਜਿਥੇ ਏਅਰ ਲਾਈਨ ਨੇ ਬਿਮਾਰ ਬੱਚਿਆਂ ਨੂੰ ਮਾਪਿਆਂ ਨਾਲ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ। ਮਜਬੂਰੀ ਵਿੱਚ, ਪਰਿਵਾਰ ਨੂ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Nri Media) : ਚੀਨ ਵਿੱਚ ਏਅਰ ਲਾਈਨ ਕੰਪਨੀਆਂ ਵੀ ਵਾਇਰਸ ਕਾਰਨ ਡਰ ਗਈਆਂ ਹਨ ਅਤੇ ਬਿਮਾਰ ਲੋਕਾਂ ਨੂੰ ਉਡਾਣਾਂ 'ਚ ਸਵਾਰ ਨਹੀਂ ਹੋਣ ਦੇ ਰਹੀਆਂ। ਅਜਿਹਾ ਹੀ ਇੱਕ ਮਾਮਲਾ ਚੀਨ ਦੇ ਸ਼ਹਿਰ ਨਾਜਿੰਗ ਦੇ ਇਕ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ। ਜਿਥੇ ਏਅਰ ਲਾਈਨ ਨੇ ਬਿਮਾਰ ਬੱਚਿਆਂ ਨੂੰ ਮਾਪਿਆਂ ਨਾਲ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ। ਮਜਬੂਰੀ ਵਿੱਚ, ਪਰਿਵਾਰ ਨੂੰ ਬੱਚਿਆਂ ਨੂੰ ਏਅਰਪੋਰਟ 'ਤੇ ਛੱਡਣਾ ਪਿਆ।

ਸੰਬੰਧਿਤ ਖ਼ਬਰਾਂ

ਬੱਚਿਆਂ ਨੂੰ ਏਅਰਪੋਰਟ 'ਤੇ ਛੱਡ ਮਾਪੇ ਇਕੱਲੇ ਜਹਾਜ਼ ਵਿੱਚ ਸਵਾਰ ਹੋ ਗਏ। ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਦਰਅਸਲ, ਇਹ ਜੋੜਾ ਦੋ ਬੱਚਿਆਂ ਨਾਲ ਚਾਂਗਸਾ ਸ਼ਹਿਰ ਜਾਣ ਲਈ ਨਾਜ਼ਿੰਗ ਏਅਰਪੋਰਟ 'ਤੇ ਪਹੁੰਚਿਆ ਸੀ। ਬੁਖਾਰ ਕਾਰਨ ਉਨ੍ਹਾਂ ਦੇ ਬੇਟੇ ਨੂੰ ਜਹਾਜ਼ ਵਿੱਚ ਸਵਾਰ ਹੋਣ ਦੀ ਆਗਿਆ ਨਹੀਂ ਦੀਤੀ ਗਈ।

ਪਰਿਵਾਰਕ ਮੈਂਬਰਾਂ ਨੇ ਰਵਾਨਗੀ ਗੇਟ ਜਾਮ ਕਰ ਦਿੱਤਾ ਅਤੇ ਬੱਚਿਆਂ ਨੂੰ ਨਾਲ ਲਿਜਾਣ 'ਤੇ ਅੜੇ ਰਹੇ। ਇਸ ਦੌਰਾਨ, ਪੁਲਿਸ ਆ ਗਈ ਅਤੇ ਮਾਪੇ ਬੱਚਿਆਂ ਨੂੰ ਉਥੇ ਛੱਡ ਕੇ ਜਹਾਜ਼ ਵਿੱਚ ਬੈਠ ਗਏ, ਜਿਸਨੇ ਹਵਾਈ ਅੱਡੇ 'ਤੇ ਮੌਜੂਦ ਸਟਾਫ ਅਤੇ ਯਾਤਰੀਆਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ, ਕੁਝ ਸਮੇਂ ਬਾਅਦ ਏਅਰ ਲਾਈਨ ਕੰਪਨੀ ਸਹਿਮਤ ਹੋ ਗਈ ਅਤੇ ਬੱਚਿਆਂ ਨੂੰ ਜਹਾਜ਼ ਦੇ ਕੈਬਿਨ ਵਿੱਚ ਬੈਠਣ ਦੀ ਆਗਿਆ ਦਿੱਤੀ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!