|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੈਰ ਕਰਕੇ ਘਰ ਪਰਤਦੇ ਸਮੇ ਕੋਰਟ ਮੁਲਾਜਮ ਦੀ ਮੋਟਰਸਾਇਕਲ ਦੀ ਟੱਕਰ ਨਾਲ ਮੌਤ

ਬੁਢਲਾਡਾ (ਕਰਨ) : ਪਿਛਲੀ ਰਾਤ ਸੈਰ ਕਰਕੇ ਆਪਣੇ ਘਰ ਪਰਤ ਰਹੇ ਸਿਵਲ ਕੋਰਟ ਕੰਪਲੈਕਸ ਦੇ ਮੁਲਾਜਮ ਅਜੀਤਪਾਲ ਸਿੰਘ ਦੀ ਪਿੰਡ ਦਾਤੇਵਾਸ ਵਿਖੇ ਮੋਟਰ ਸਾਇਕਲ ਦੀ ਟੱਕਰ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੁਢਲਾਡਾ ਸਿਵਲ ਕੋਰਟ ਕੰਪਲੈਕਸ ਦਾ ਮੁਲਾਜ਼ਮ ਅਜੀਤਪਾਲ ਸਿੰਘ (42) ਪੁੱਤਰ ਡਾ: ਬਲਵੀਰ ਸਿੰਘ ਵਾਸੀ ਦਾਤੇਵਾਸ ਸੈਰ ਕਰਕੇ ਪੈਦਲ ਆਪਣੇ ਘਰ ਵਾ

NRI Post Desk · 2058 ਦਿਨ ਪਹਿਲਾਂ · ਅੱਪਡੇਟ 2058 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੈਰ ਕਰਕੇ ਘਰ ਪਰਤਦੇ ਸਮੇ ਕੋਰਟ ਮੁਲਾਜਮ ਦੀ ਮੋਟਰਸਾਇਕਲ ਦੀ ਟੱਕਰ ਨਾਲ ਮੌਤ
📷 NRI Post Desk

ਬੁਢਲਾਡਾ (ਕਰਨ) : ਪਿਛਲੀ ਰਾਤ ਸੈਰ ਕਰਕੇ ਆਪਣੇ ਘਰ ਪਰਤ ਰਹੇ ਸਿਵਲ ਕੋਰਟ ਕੰਪਲੈਕਸ ਦੇ ਮੁਲਾਜਮ ਅਜੀਤਪਾਲ ਸਿੰਘ ਦੀ ਪਿੰਡ ਦਾਤੇਵਾਸ ਵਿਖੇ ਮੋਟਰ ਸਾਇਕਲ ਦੀ ਟੱਕਰ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੁਢਲਾਡਾ ਸਿਵਲ ਕੋਰਟ ਕੰਪਲੈਕਸ ਦਾ ਮੁਲਾਜ਼ਮ ਅਜੀਤਪਾਲ ਸਿੰਘ (42) ਪੁੱਤਰ ਡਾ: ਬਲਵੀਰ ਸਿੰਘ ਵਾਸੀ ਦਾਤੇਵਾਸ ਸੈਰ ਕਰਕੇ ਪੈਦਲ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਬੁਢਲਾਡਾ–ਜਾਖਲ ਮੁੱਖ ਸੜਕ ਤੇ ਬੁਢਲਾਡਾ ਵਾਲੇ ਪਾਸਿਓ ਮਨਪ੍ਰੀਤ ਸਿੰਘ ਪੁੱਤਰ ਮੱਘਰ ਸਿੰਘ ਅਤੇ ਨਾਦੀ ਪੁੱਤਰ ਲੀਲਾ ਸਿੰਘ ਵਾਸੀ ਕਾਹਨਗੜ੍ਹ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਕਾਹਨਗੜ ਨੂੰ ਜਾ ਰਹੇ ਸਨ ਤਾਂ ਉਨਾਂ ਦਾ ਮੋਟਰਸਾਇਕਲ ਅਜੀਤਪਾਲ ਸਿੰਘ ਵਿਚ ਜਾ ਵੱਜਾ ਜਿਸਦੀ ਡਿੱਗਦਿਆ ਸਾਰ ਹੀ ਮੌਤ ਹੋ ਗਈ ਅਤੇ ਜਖਮੀ ਹੋਏ ਇੰਨ੍ਹਾਂ ਮੋਟਰਸਾਇਕਲ ਸਵਾਰਾਂ ਚੋਂ ਵੀ ਮਨਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਮਾਨਸਾ ਲਈ ਰੈਫਰ ਕਰ ਦਿੱਤਾ ਗਿਆ।

ਸੰਬੰਧਿਤ ਖ਼ਬਰਾਂ

ਮ੍ਰਿਤਕ ਆਪਣੇ ਪਿਛੇ ਪਤਨੀ, ਇੱਕ ਲੜਕਾ ਤੇ ਇੱਕ ਲੜਕੀ ਛੱਡ ਗਿਆ ਹੈ। ਸਿਵਲ ਹਸਪਾਲ ਵਿਖੇ ਪੁੱਜੇ ਪਿੰਡ ਦਾਤੇਵਾਸ ਦੇ ਲੋਕਾਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਲਾਸ਼ ਪੋਸਟ ਮਾਰਟਮ ਕਰਨ ਤੋਂ ਬਾਅਦ ਵਾਰਸਾਂ ਨੂੰ ਸੋਪ ਦਿੱਤੀ ਗਈ ਹੈ। ਜਿਸ ਤੋਂ ਬਾਅਦ ਅੱਜ ਦੁਪਿਹਰ ਪਿੰਡ ਦਾਤੇਵਾਸ ਵਿਖੇ ਕੀਤੇ ਗਏ ਮ੍ਰਿਤਕ ਦੇਹ ਦੇ ਸਸਕਾਰ ਕੀਤਾ ਗਿਆ ਹੈ। ਮ੍ਰਿਤਕ ਅਜੀਤਪਾਲ ਸਿੰਘ ਦੀ ਹੋਈ ਅਚਨਚੇਤ ਮੋਤ ਦੇ ਹਲਕੇ ਦੇ ਰਾਜਨੀਤਕ, ਸਮਾਜਿਕ, ਸੰਸਥਾਵਾਂ ਅਤੇ ਬਾਰ ਐਸ਼ੋਸ਼ੀਏਸ਼ਨ ਦੇ ਮੈਬਰਾਂ ਸਮੇਤ ਕੋਰਟ ਦੇ ਮੁਲਾਜਮਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!