|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਅਦਾਲਤ ਦਾ ਸਖ਼ਤ ਫ਼ੈਸਲਾ: MBA ਵਿਦਿਆਰਥਣ ਨਾਲ ਜਬਰ-ਜ਼ਨਾਹ ਮਗਰੋਂ ਮੁਲਜ਼ਮ ਨੂੰ ਸੁਣਾਈ ਸਜ਼ਾ

ਚੰਡੀਗੜ੍ਹ (ਪਾਇਲ): ਚੰਡੀਗੜ੍ਹ 'ਚ 15 ਸਾਲ ਪਹਿਲਾਂ ਐੱਮ. ਬੀ. ਏ. ਵਿਦਿਆਰਥਣ ਨਾਲ ਜਬਰ-ਜ਼ਨਾਹ ਮਗਰੋਂ ਕਤਲ ਕੇਸ 'ਚ ਅਦਾਲਤ ਨੇ ਸੀਰੀਅਲ ਕਿਲਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਨੂੰ ਹੁਣ ਮਿਸਾਲੀ ਸਜ਼ਾ ਸੁਣਾਉਂਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਥੇ ਦੱਸ ਦੇਈਏ ਕਿ ਅਦਾਲਤ ਨੇ ਜਿਸ ਵੇਲ

NRI Post Desk · 366 ਦਿਨ ਪਹਿਲਾਂ · ਅੱਪਡੇਟ 366 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਦਾਲਤ ਦਾ ਸਖ਼ਤ ਫ਼ੈਸਲਾ: MBA ਵਿਦਿਆਰਥਣ ਨਾਲ ਜਬਰ-ਜ਼ਨਾਹ ਮਗਰੋਂ ਮੁਲਜ਼ਮ ਨੂੰ ਸੁਣਾਈ ਸਜ਼ਾ
📷 NRI Post Desk

ਚੰਡੀਗੜ੍ਹ (ਪਾਇਲ): ਚੰਡੀਗੜ੍ਹ 'ਚ 15 ਸਾਲ ਪਹਿਲਾਂ ਐੱਮ. ਬੀ. ਏ. ਵਿਦਿਆਰਥਣ ਨਾਲ ਜਬਰ-ਜ਼ਨਾਹ ਮਗਰੋਂ ਕਤਲ ਕੇਸ 'ਚ ਅਦਾਲਤ ਨੇ ਸੀਰੀਅਲ ਕਿਲਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਨੂੰ ਹੁਣ ਮਿਸਾਲੀ ਸਜ਼ਾ ਸੁਣਾਉਂਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਥੇ ਦੱਸ ਦੇਈਏ ਕਿ ਅਦਾਲਤ ਨੇ ਜਿਸ ਵੇਲੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਸੀ, ਉਸ ਵੇਲੇ ਮ੍ਰਿਤਕ ਵਿਦਿਆਰਥਣ ਦੇ ਮਾਤਾ-ਪਿਤਾ ਵੀ ਅਦਾਲਤ 'ਚ ਮੌਜੂਦ ਸਨ, ਜਿਨ੍ਹਾਂ ਨੂੰ 15 ਸਾਲ ਬਾਅਦ ਇਨਸਾਫ਼ ਮਿਲਣ ਦੀ ਆਸ ਸੀ।

ਸੰਬੰਧਿਤ ਖ਼ਬਰਾਂ

ਸੈਕਟਰ-38 ’ਚ ਕਰੀਬ 15 ਸਾਲ ਪਹਿਲਾਂ 2010 ’ਚ ਪੁਲਿਸ ਨੇ 21 ਸਾਲਾ ਐੱਮ. ਬੀ. ਏ. ਵਿਦਿਆਰਥਣ ਦੀ ਲਾਸ਼ ਬਰਾਮਦ ਕੀਤੀ ਸੀ। ਪੋਸਟਮਾਰਟਮ ਰਿਪੋਰਟ ’ਚ ਖ਼ੁਲਾਸਾ ਹੋਇਆ ਕਿ ਵਿਦਿਆਰਥਣ ਦਾ ਕਤਲ ਅਤੇ ਜਬਰ-ਜ਼ਨਾਹ ਵੀ ਕੀਤਾ ਸੀ। ਕਈ ਸਾਲਾਂ ਦੀ ਜਾਂਚ ਮਗਰੋਂ ਜਦੋਂ ਪੁਲਿਸ ਨੂੰ ਮੁਲਜ਼ਮ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਅਦਾਲਤ ’ਚ ਮਾਮਲੇ ਸਬੰਧੀ ਅਨਟਰੇਸ ਰਿਪੋਰਟ ਦਾਇਰ ਕੀਤੀ। ਹਾਲਾਂਕਿ ਪੁਲਿਸ ਨੇ ਗੁਪਤ ਤਰੀਕੇ ਨਾਲ ਮਾਮਲੇ ਦੀ ਜਾਂਚ ਜਾਰੀ ਰੱਖੀ।

ਪੁਲਿਸ ਨੇ ਵਿਦਿਆਰਥਣ ਦੀ ਲਾਸ਼ ਤੋਂ ਡੀ. ਐੱਨ. ਏ. ਸੈਂਪਲ ਲਿਆ ਅਤੇ ਇਸ ਨੂੰ ਕਰੀਬ 100 ਲੋਕਾਂ ਨਾਲ ਮਿਲਾਇਆ ਗਿਆ ਪਰ ਨਤੀਜਾ ਜ਼ੀਰੋ ਰਿਹਾ। ਜਿਸ ਦੌਰਾਨ ਪਿਛਲੇ ਸਾਲ ਪੁਲਿਸ ਨੂੰ ਇਸ ਮਾਮਲੇ ’ਚ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਡੱਡੂਮਾਜਰਾ ਨੇੜੇ ਸ਼ਾਹਪੁਰ ਕਾਲੋਨੀ ਦੇ ਮੋਨੂੰ ਕੁਮਾਰ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ’ਚ ਲਿਆ ਅਤੇ ਪੁੱਛਗਿੱਛ ਕਰਕੇ ਉਸਦੇ ਡੀ. ਐੱਨ. ਏ. ਸੈਂਪਲ ਇਕੱਠੇ ਕੀਤੇ। ਜਦੋਂ ਪੁਲਿਸ ਨੇ ਡੀ. ਐੱਨ. ਏ. ਟੈਸਟ ਕੀਤਾ ਤਾਂ ਰਿਪੋਰਟ ’ਚ ਪਤਾ ਲੱਗਾ ਕਿ ਮੁਲਜ਼ਮ ਮੋਨੂੰ ਕੁਮਾਰ ਅਤੇ ਮ੍ਰਿਤਕਾ ਐੱਮ. ਬੀ. ਏ. ਵਿਦਿਆਰਥਣ ਦੇ ਡੀ. ਐੱਨ. ਏ. ਮੇਲ ਖਾ ਗਏ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!