|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਅੰਪਾਇਰ ਦੇ ਸਿਰ 'ਤੇ ਲੱਗਾ ਬੱਲੇਬਾਜ਼ ਦਾ ਤੇਜ਼ਤਰਾਰ ਸ਼ੌਟ, ਅੰਪਾਇਰ ਦੀ ਹੋਈ ਦਰਦਨਾਕ ਮੌਤ

ਸਪੋਰਟਸ ਡੈਕਸ: ਕ੍ਰਿਕਟ ਮੈਚ 'ਚ ਫ਼ੈਸਲਾ ਲੈਣ ਲਈ ਅੰਪਾਇਰਾਂ ਦਾ ਸਹਾਰਾ ਲਿਆ ਜਾਂਦਾ ਹੈ। ਹਾਲਾਂਕਿ, ਇਹ ਕੰਮ ਬਹੁਤ ਹੀ ਖਤਰੇ ਵਾਲਾ ਹੁੰਦਾ ਹੈ, ਕਿਉਂਕਿ ਕਈ ਵਾਰ ਗੇਂਦ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇੱਥੇ ਤਕ ਕਿ ਤੁਹਾਡੀ ਜਾਨ ਵੀ ਜਾ ਸਕਦੀ ਹੈ। ਅਜਿਹਾ ਹੀ ਕੁਝ ਇਕ ਦਿੱਗਜ ਅੰਪਾਇਰ ਜੌਨ ਵਿਲਿਮਅਸ ਨਾਲ ਹੋਇਆ ਹੈ, ਜਿਨ੍ਹਾਂ ਦੀ ਮੈਚ ਦੌਰਾਨ ਸਿਰ 'ਚ ਸੱਟ ਲੱਗਣ ਕਾਰਨ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਕਸ: ਕ੍ਰਿਕਟ ਮੈਚ 'ਚ ਫ਼ੈਸਲਾ ਲੈਣ ਲਈ ਅੰਪਾਇਰਾਂ ਦਾ ਸਹਾਰਾ ਲਿਆ ਜਾਂਦਾ ਹੈ। ਹਾਲਾਂਕਿ, ਇਹ ਕੰਮ ਬਹੁਤ ਹੀ ਖਤਰੇ ਵਾਲਾ ਹੁੰਦਾ ਹੈ, ਕਿਉਂਕਿ ਕਈ ਵਾਰ ਗੇਂਦ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇੱਥੇ ਤਕ ਕਿ ਤੁਹਾਡੀ ਜਾਨ ਵੀ ਜਾ ਸਕਦੀ ਹੈ। ਅਜਿਹਾ ਹੀ ਕੁਝ ਇਕ ਦਿੱਗਜ ਅੰਪਾਇਰ ਜੌਨ ਵਿਲਿਮਅਸ ਨਾਲ ਹੋਇਆ ਹੈ, ਜਿਨ੍ਹਾਂ ਦੀ ਮੈਚ ਦੌਰਾਨ ਸਿਰ 'ਚ ਸੱਟ ਲੱਗਣ ਕਾਰਨ ਮੌਤ ਹੋ ਗਈ।

ਸੰਬੰਧਿਤ ਖ਼ਬਰਾਂ

ਦਰਅਸਲ, ਇਕ ਬੱਲੇਬਾਜ਼ੀ ਨੇ ਤੇਜ਼ੀ ਨਾਲ ਸ਼ੌਟ ਖੇਡਿਆ, ਜੋ ਸਿੱਧੇ ਅੰਪਾਇਰ ਦੇ ਸਿਰ 'ਤੇ ਜਾ ਲੱਗਾ। ਇਸ ਤੋਂ ਬਾਅਦ ਅੰਪਾਇਰ ਬੇਹੋਸ਼ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਮਾਮਲਾ ਇੰਗਲੈਂਡ ਦੇ ਇਕ ਕ੍ਰਿਕਟ ਕਲੱਬ ਦਾ ਹੈ, ਜਿੱਥੇ 80 ਸਾਲ ਦੇ ਅੰਪਾਇਰ ਜੌਨ ਵਿਲਿਮਅਸ ਨੂੰ ਆਪਣੀ ਜਾਨ ਗਵਾਣੀ ਪਈ। ਘਰੇਲੂ ਪੱਧਰ 'ਤੇ ਖੇਡੇ ਜਾ ਰਹੇ ਇਕ ਲੀਗ ਮੈਚ 'ਚ ਜੌਨ ਅੰਪਾਰਿਇੰਗ ਕਰ ਰਹੇ ਸਨ, ਜਿੱਥੇ ਇਕ ਗੇਂਦ ਉਨ੍ਹਾਂ ਦੇ ਸਿਰ 'ਤੇ ਜਾ ਲੱਗੀ। ਗੇਂਦ ਲੱਗਣ ਕਾਰਨ ਉਹ ਬੇਹੋਸ਼ ਹੋ ਕੇ ਕੌਮਾ 'ਚ ਚੱਲੇ ਗਏ ਤੇ ਫਿਰ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!