|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਕ੍ਰਿਕੇਟਰ ਮੁਹੰਮਦ ਸ਼ਮੀ ਦੀ ਪਤਨੀ ਮੁੜ ਪੁੱਜੀ ਸੁਹਰੇ ਘਰ ਹੋਇਆ ਹਾਈ ਵੋਲਟੇਜ਼ ਡਰਾਮਾ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਅੰਤਰ ਰਾਸ਼ਟਰੀ ਕ੍ਰਿਕੇਟ ਖਿਡਾਰੀ ਮੁਹਮੰਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਵਿਚਾਲੇ ਪਿਛਲੇ 1 ਸਾਲ ਤੋਂ ਵਿਵਾਦ ਚੱਲ ਰਿਹਾ ਹੈ। ਐਤਵਾਰ ਰਾਤ ਨੂੰ ਹਸੀਨ ਜਹਾਂ ਆਪਣੀ ਬੇਟੀ ਅਤੇ ਆਇਆ ਸਮੇਤ ਆਪਣੇ ਸੁਹਰੇ ਘਰ ਪੁੱਜੀ ਜਿਸ ਕਾਰਨ ਇਥੇ ਵਿਵਾਦ ਵੱਧ ਗਿਆ ਹੈ।ਜਾਣਕਾਰੀ ਮੁਤਾਬਕ ਹਸੀਨ ਜਹਾਂ ਦੇਰ ਰਾਤ ਅਚਾਨਕ ਸ਼ਮੀ ਦੇ ਪਿੰਡ ਅਲੀਪੁਰ ਵਿਖੇ ਉਨ੍ਹਾਂ ਦੇ ਘਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਅੰਤਰ ਰਾਸ਼ਟਰੀ ਕ੍ਰਿਕੇਟ ਖਿਡਾਰੀ ਮੁਹਮੰਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਵਿਚਾਲੇ ਪਿਛਲੇ 1 ਸਾਲ ਤੋਂ ਵਿਵਾਦ ਚੱਲ ਰਿਹਾ ਹੈ। ਐਤਵਾਰ ਰਾਤ ਨੂੰ ਹਸੀਨ ਜਹਾਂ ਆਪਣੀ ਬੇਟੀ ਅਤੇ ਆਇਆ ਸਮੇਤ ਆਪਣੇ ਸੁਹਰੇ ਘਰ ਪੁੱਜੀ ਜਿਸ ਕਾਰਨ ਇਥੇ ਵਿਵਾਦ ਵੱਧ ਗਿਆ ਹੈ।ਜਾਣਕਾਰੀ ਮੁਤਾਬਕ ਹਸੀਨ ਜਹਾਂ ਦੇਰ ਰਾਤ ਅਚਾਨਕ ਸ਼ਮੀ ਦੇ ਪਿੰਡ ਅਲੀਪੁਰ ਵਿਖੇ ਉਨ੍ਹਾਂ ਦੇ ਘਰ ਆ ਪੁੱਜੀ।

ਹਸੀਨੇ ਦੇ ਨਾਲ ਉਨ੍ਹਾਂ ਦੀ ਬੇਟੀ ਬੇਬੋ ਅਤੇ ਆਇਆ ਸੀ। ਸ਼ਮੀ ਦੇ ਪਰਿਵਾਰ ਨੇ ਘਰ 'ਚ ਆਉਣ 'ਤੇ ਵਿਰੋਧ ਕਰਦੇ ਹੋਏ ਹਸੀਨ ਨੂੰ ਘਰੋਂ ਬਾਹਰ ਕੱਢ ਦਿੱਤਾ। ਪਰਿਵਾਰ ਵਾਲੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਹਸੀਨ ਘਰ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਈ।

ਸੰਬੰਧਿਤ ਖ਼ਬਰਾਂ

ਸ਼ਮੀ ਦੇ ਪਰਿਵਾਰ ਨੇ ਹਸੀਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਥਾਂ ਸ਼ਮੀ ਦੇ ਮੁਰਾਦਾਬਾਦ ਵਾਲੇ ਨਵੇਂ ਘਰ ਵਿੱਚ ਹੈ ਇਥੋਂ ਉਨ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ ਜੇਕਰ ਉਹ ਜਾਣਾ ਚਾਹੁੰਦੀ ਹੈ ਤਾਂ ਸ਼ਮੀ ਦੇ ਮੁਰਾਦਾਬਾਦ ਵਾਲੇ ਘਰ ਵਿੱਚ ਜਾਵੇ। ਪਰਿਵਾਰ ਵਾਲੀਆਂ ਸਮੇਤ ਪਿੰਡਵਾਸੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਹੰਗਾਮੇ ਦੇ ਹਾਲਾਤ ਬਣ ਗਏ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਦੋਹਾਂ ਪੱਖਾਂ ਤੋਂ ਜਾਣਕਾਰੀ ਲਈ।

ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਸ਼ਮੀ ਦੇ ਪਰਿਵਾਰ ਨੇ ਹਸੀਨ ਉੱਤੇ ਘਰ ਵਿੱਚ ਜ਼ਬਰਨ ਵੜਨ ਦਾ ਦੋਸ਼ ਲਗਾਇਆ। ਉਥੇ ਹੀ ਦੂਜੇ ਪਾਸੇ ਹਸੀਨ ਦੇ ਨਜ਼ਦੀਕੀ ਲੋਕਾਂ ਦਾ ਕਹਿਣਾ ਹੈ ਕਿ ਸ਼ਮੀ ਦਾ ਘਰ ਹਸੀਨ ਦਾ ਸੁਹਰਾ ਘਰ ਹੈ ਉਹ ਜਦ ਚਾਹੇ ਉਥੇ ਆ ਜਾ ਸਕਦੀ ਹੈ। ਐਤਵਾਰ ਨੂੰ ਬੇਟੀ ਦੀ ਜ਼ਿਦ ਮਗਰੋਂ ਹਸੀਨ ਸ਼ਮੀ ਦੇ ਘਰ ਪੁੱਜੀ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!