|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੰਤਰਰਾਸ਼ਟਰੀ ਡਰੱਗ ਕਿੰਗਪਿਨ ਮਾਮਲੇ 'ਚ ਪੰਜਾਬੀ ਮੂਲ ਦਾ ਕ੍ਰਾਈਮ ਬਲੌਗਰ ਗ੍ਰਿਫਤਾਰ!

ਚੰਡੀਗੜ੍ਹ (ਪਾਇਲ): ਅਮਰੀਕਾ ਤੇ ਕੈਨੇਡਾ ਵੱਲੋਂ ਸਾਬਕਾ ਓਲੰਪਿਕ ਸਨੋਬੋਰਡਰ ਰਿਆਨ ਜੇਮਜ਼ ਵੈਡਿੰਗ ਦੀ ਅਗਵਾਈ ਵਾਲੇ ਡਰੱਗ ਸਾਮਰਾਜ ਵਿਰੁੱਧ ਕੀਤੀ ਕਾਰਵਾਈ ਦੌਰਾਨ ਮਿਸੀਸਾਗਾ-ਅਧਾਰਤ ਪੰਜਾਬੀ ਮੂਲ ਦੇ ਅਪਰਾਧ-ਬਲੌਗਰ ਗੁਰਸੇਵਕ ਸਿੰਘ ਬੱਲ (31) ਨੂੰ ਗ੍ਰਿਫਤਾਰ ਕੀਤਾ ਗਿਆ ਹੈ। 19 ਨਵੰਬਰ ਨੂੰ ਪੁਲਿਸ ਵੱਲੋਂ ਕੋਡਨੇਮ ‘ਆਪ੍ਰੇਸ਼ਨ ਜਾਇੰਟ Slalom’ ਤਹਿਤ ਮਾਰੇ ਛਾਪਿਆਂ ਦੌਰਾਨ ਹ

NRI Post Desk · 372 ਦਿਨ ਪਹਿਲਾਂ · ਅੱਪਡੇਟ 373 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅੰਤਰਰਾਸ਼ਟਰੀ ਡਰੱਗ ਕਿੰਗਪਿਨ ਮਾਮਲੇ 'ਚ ਪੰਜਾਬੀ ਮੂਲ ਦਾ ਕ੍ਰਾਈਮ ਬਲੌਗਰ ਗ੍ਰਿਫਤਾਰ!
📷 NRI Post Desk

ਚੰਡੀਗੜ੍ਹ (ਪਾਇਲ): ਅਮਰੀਕਾ ਤੇ ਕੈਨੇਡਾ ਵੱਲੋਂ ਸਾਬਕਾ ਓਲੰਪਿਕ ਸਨੋਬੋਰਡਰ ਰਿਆਨ ਜੇਮਜ਼ ਵੈਡਿੰਗ ਦੀ ਅਗਵਾਈ ਵਾਲੇ ਡਰੱਗ ਸਾਮਰਾਜ ਵਿਰੁੱਧ ਕੀਤੀ ਕਾਰਵਾਈ ਦੌਰਾਨ ਮਿਸੀਸਾਗਾ-ਅਧਾਰਤ ਪੰਜਾਬੀ ਮੂਲ ਦੇ ਅਪਰਾਧ-ਬਲੌਗਰ ਗੁਰਸੇਵਕ ਸਿੰਘ ਬੱਲ (31) ਨੂੰ ਗ੍ਰਿਫਤਾਰ ਕੀਤਾ ਗਿਆ ਹੈ। 19 ਨਵੰਬਰ ਨੂੰ ਪੁਲਿਸ ਵੱਲੋਂ ਕੋਡਨੇਮ ‘ਆਪ੍ਰੇਸ਼ਨ ਜਾਇੰਟ Slalom’ ਤਹਿਤ ਮਾਰੇ ਛਾਪਿਆਂ ਦੌਰਾਨ ਹਿਰਾਸਤ ਵਿੱਚ ਲਏ ਗਏ ਸੱਤ ਕੈਨੇਡੀਅਨਾਂ ਵਿੱਚੋਂ ਇੱਕ ਸੀ। ਅਮਰੀਕਾ ਤੇ ਕੈਨੇਡਾ ਨੇ ਅੰਤਰਰਾਸ਼ਟਰੀ ਨਾਰਕੋ-ਅੱਤਵਾਦ ’ਤੇ ਸ਼ਿਕੰਜਾ ਕੱਸਣ ਦੇ ਇਰਾਦੇ ਨਾਲ ਛਾਪੇ ਮਾਰੇ ਸਨ।

ਸੰਬੰਧਿਤ ਖ਼ਬਰਾਂ

ਕੈਨੇਡਾ ਤੇ ਅਮਰੀਕਾ ਦੀਆਂ ਵੱਖ ਵੱਖ ਮੀਡੀਆ ਰਿਪੋਰਟਾਂ ਵਿਚ ਫੈਡਰਲ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਬੱਲ ਦੇ ਕੰਮਾਂ ਕਰਕੇ ਸਿੱਧੇ ਤੌਰ ’ਤੇ ਮੁੱਖ ਗਵਾਹ ਜੌਨਾਥਨ ਐਸਬੇਡੋ ਗਾਰਸੀਆ ਦਾ ਕਤਲ ਹੋਇਆ, ਜਿਸ ਨੂੰ ਜਨਵਰੀ 2025 ਵਿਚ ਕੋਲੰਬੀਆ ਦੇ ਮੈਡੇਲਿਨ ਵਿਚ ਇਕ ਰੈਸਟੋਰੈਂਟ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚਾਰਜਸ਼ੀਟ ਵਿਚ ਅੱਗੇ ਕਿਹਾ ਗਿਆ ਕਿ, ‘‘31 ਜਨਵਰੀ 2025 ਨੂੰ ਇੰਸਟਾਗ੍ਰਾਮ ਜ਼ਰੀਏ ਮੁਲਜ਼ਮ ਬੱਲ ਨੇ ਇਕ ਸਟੋਰੀ ਪੋਸਟ ਕੀਤੀ ਜਿਸ ਵਿਚ ਰੈਸਟੋਰੈਂਟ ਵਿਚ ਇਕ ਫੋਟੋ ਤੇ ਜ਼ਮੀਨ ’ਤੇ ਪਈ ਲਾਸ਼ ਦਾ ਹੇਠਲਾ ਹਿੱਸਾ ਦਿਖਾਇਆ ਗਿਆ ਸੀ ਤੇ ਹੇਠਾਂ ਲਿਖਿਆ ਸੀ, ‘ਵਿਕਟਮ A ਹੇਠਾਂ…ਅਤੇ ਬੂਮ! ਹੈੱਡਸ਼ਾਟ’’।

ਅਧਿਕਾਰੀਆਂ ਨੇ ਐਲਾਨ ਕੀਤਾ, "ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੈਡਿੰਗ ਦੇ ਕੋਕੀਨ ਤਸਕਰੀ ਕਾਰਜ ਨਾਲ ਜੁੜੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਉਸ ਦਾ ਵਕੀਲ, ਦੀਪਕ ਪਰਾਡਕਰ ਵੀ ਸ਼ਾਮਲ ਹੈ… ਕੈਨੇਡਾ ਵਿੱਚ ਓਂਟਾਰੀਓ ਦੇ 31 ਸਾਲਾ ਗੁਰਸੇਵਕ ਸਿੰਘ ਬੱਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ 'ਦ ਡਰਟੀ ਨਿਊਜ਼' ਵਜੋਂ ਜਾਣੀ ਜਾਂਦੀ ਇੱਕ ਵੈੱਬਸਾਈਟ ਦਾ ਸੰਸਥਾਪਕ ਹੈ।’’ ਜਾਣਕਾਰੀ ਅਨੁਸਾਰ ਅਮਰੀਕਾ ਹੁਣ ਬੱਲ ਅਤੇ ਉਸ ਦੇ ਸਹਿ-ਦੋਸ਼ੀ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ ਤਾਂ ਜੋ ਉਨ੍ਹਾਂ ’ਤੇ ਕਤਲ ਦੀ ਸਾਜ਼ਿਸ਼, ਰੈਕੇਟੀਅਰਿੰਗ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਜਾ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!