|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਹਿਲਾਂ ਨਾਬਾਲਗ ਲੜਕੀ ਨੂੰ ਬੇਹੋਸ਼ ਕਰ ਕੇ ਜਬਰ ਜਨਾਹ ਕਰਵਾਇਆ, ਫਿਰ Video ਬਣਾ ਕੇ ਕਰਵਾਉਣ ਲੱਗੀ ਜਿਸਮਫਰੋਸ਼ੀ

ਕਪੂਰਥਲਾ: ਇਕ ਔਰਤ ਨੇ ਹੀ ਉਸ ਦੇ ਘਰ 'ਚ ਕੰਮ ਕਰਨ ਵਾਲੀ ਨਾਬਾਲਗ ਲੜਕੀ ਨੂੰ ਜਿਸਮਫਰੋਸੀ ਦੀ ਦਲਦਲ 'ਚ ਧਕੇਲ ਦਿੱਤਾ। ਲੜਕੀ ਉਸ ਦੇ ਘਰ ਕੰਮ ਕਰਦੀ ਸੀ। ਇਸ ਦੌਰਾਨ ਔਰਤ ਨੇ ਉਸ ਨੂੰ ਬੇਹੋਸ਼ ਕਰ ਕੇ ਉਸ ਨਾਲ ਜਬਰ ਜਨਾਹ ਕਰਵਾਇਆ ਤੇ ਵੀਡੀਓ ਬਣਾ ਦਿੱਤੀ। ਇਸ ਤੋਂ ਬਾਅਦ ਬਲੈਕਮੇਲ ਕਰ ਕੇ ਉਹ ਉਸ ਤੋਂ ਜਿਸਮਫਰੋਸ਼ੀ ਕਰਵਾਉਣ ਲੱਗੀ। ਥਾਣਾ ਸਿਟੀ ਪੁਲਿਸ ਨੇ ਨਾਬਾਲਗ ਲੜਕੀ ਦੀ ਸ਼ਿਕਾਇਤ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ: ਇਕ ਔਰਤ ਨੇ ਹੀ ਉਸ ਦੇ ਘਰ 'ਚ ਕੰਮ ਕਰਨ ਵਾਲੀ ਨਾਬਾਲਗ ਲੜਕੀ ਨੂੰ ਜਿਸਮਫਰੋਸੀ ਦੀ ਦਲਦਲ 'ਚ ਧਕੇਲ ਦਿੱਤਾ। ਲੜਕੀ ਉਸ ਦੇ ਘਰ ਕੰਮ ਕਰਦੀ ਸੀ। ਇਸ ਦੌਰਾਨ ਔਰਤ ਨੇ ਉਸ ਨੂੰ ਬੇਹੋਸ਼ ਕਰ ਕੇ ਉਸ ਨਾਲ ਜਬਰ ਜਨਾਹ ਕਰਵਾਇਆ ਤੇ ਵੀਡੀਓ ਬਣਾ ਦਿੱਤੀ। ਇਸ ਤੋਂ ਬਾਅਦ ਬਲੈਕਮੇਲ ਕਰ ਕੇ ਉਹ ਉਸ ਤੋਂ ਜਿਸਮਫਰੋਸ਼ੀ ਕਰਵਾਉਣ ਲੱਗੀ। ਥਾਣਾ ਸਿਟੀ ਪੁਲਿਸ ਨੇ ਨਾਬਾਲਗ ਲੜਕੀ ਦੀ ਸ਼ਿਕਾਇਤ 'ਤੇ ਔਰਤ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਗ੍ਰਿਫ਼ਤਾਰੀ ਵੇਲੇ ਔਰਤ ਕੋਲੋਂ 130 ਗ੍ਰਾਮ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਮੁਲਜ਼ਮ ਔਰਤ ਖ਼ਿਲਾਫ਼ ਇਮੋਰਲ ਟ੍ਰੈਫਿਕ ਐਕਟ ਤੇ ਸੈਕਸੁਅਲ ਅਫੈਂਸ-2012, ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ 'ਤੇ ਪਹਿਲਾਂ ਵੀ ਇਕ ਕੇਸ ਨਸ਼ਾ ਤਸਕਰੀ ਦਾ ਦਰਜ ਹੈ। ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਦੀ ਤਿਆਰੀ ਕੀਤੀ ਜਾ ਰਹੀ ਹੈ।

ਸੰਬੰਧਿਤ ਖ਼ਬਰਾਂ

ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ 17 ਸਾਲਾ ਨਾਬਾਲਗ ਲੜਕੀ ਨੇ ਦੱਸਿਆ ਕਿ ਉਹ ਜਲੌਖਾਨਾ ਚੌਕ ਨੇੜੇ ਰਹਿਣ ਵਾਲੀ ਸੁਨੀਤਾ ਉਰਫ਼ ਮੁੰਨੀ ਪਤਨੀ ਗੋਰਾ ਦੇ ਇੱਥੇ ਪਿਛਲੇ ਲਗਪਗ ਇਕ ਸਾਲ ਤੋਂ ਕੰਮ ਕਰ ਰਹੀ ਸੀ। ਘਰੇਲੂ ਕੰਮ ਬਦਲੇ ਮੁਲਜ਼ਮ ਔਰਤ ਉਸ ਨੂੰ 2,000 ਰੁਪਏ ਮਹੀਨਾ ਦਿੰਦਾ ਸੀ। ਇਕ ਦਿਨ ਔਰਤ ਨੇ ਉਸ ਨੂੰ ਕੋਲਡ ਡ੍ਰਿੰਕ 'ਚ ਨਸ਼ੀਲਾ ਪਦਾਰਥ ਮਿਲਾ ਕੇ ਪਿਆ ਦਿੱਤਾ। ਬੇਹੋਸ਼ੀ ਦੀ ਹਾਲਤ 'ਚ ਉਸ ਦੀ ਆਬਰੂ ਦਾ ਸੌਦਾ ਕਰ ਦਿੱਤਾ ਗਿਆ। ਜਦੋਂ ਉਸ ਨਾਲ ਕੋਈ ਜਬਰ ਜਨਾਹ ਕਰ ਰਿਹਾ ਸੀ ਤਾਂ ਔਰਤ ਨੇ ਇਸ ਦੀ ਵੀਡੀਓ ਬਣ ਲਈ। ਇਸ ਤੋਂ ਬਾਅਦ ਬਲੈਕਮੇਲਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ। ਔਰਤ ਨੇ ਉਸ ਨੂੰ ਜਿਸਮਫਰੋਸ਼ੀ ਦੀ ਦਲਦਲ 'ਚ ਧੱਕ ਦਿੱਤਾ।

ਸ਼ਿਕਾਇਤ ਦੇ ਆਧਾਰ 'ਤੇ ਐੱਸਆਈ ਜਸਬੀਰ ਸਿੰਘ, ਲੇਡੀ ਇੰਸਪੈਕਟਰ ਸੁਰਿੰਦਰ ਕੌਰ ਤੇ ਹੋਰ ਪੁਲਿਸ ਮੁਲਾਜ਼ਮਾਂ 'ਤੇ ਆਧਾਰਿਤ ਟੀਮ ਨੇ ਮੁਲਜ਼ਮ ਔਰਤ ਦੇ ਘਰ ਦਬਿਸ਼ ਦਿੱਤੀ। ਔਰਤ ਦੇ ਘਰ ਤਾਲਾ ਲਟਕਿਆ ਮਿਲਿਆ। ਮੁਖਬਿਰ ਖਾਸ ਨੇ ਸੂਚਨਾ ਦਿੱਤੀ ਕਿ ਮੁਲਜ਼ਮ ਸੁਨੀਤਾ ਉਰਫ਼ ਮੁੰਨੀ ਇਸ ਵੇਲੇ ਸਾਬੀ ਪੁੱਤਰ ਘੁੱਗਾ ਨਿਵਾਸੀ ਮੁਹੱਲਾ ਮਹਿਤਾਬਗੜ੍ਹ ਦੇ ਘਰ ਮੌਜੂਦ ਹੈ। ਪੁਲਿਸ ਟੀਮ ਨੇ ਤੁਰੰਤ ਉਕਤ ਪਤੇ 'ਤੇ ਦਬਿਸ਼ ਦਿੱਤੀ ਤੇ ਉਸ ਨੂੰ ਦਬੋਚਿਆ। ਔਰਤ ਨੇ ਹੱਥਾਂ 'ਚ ਪੌਲੀਥੀਨ ਫੜਿਆ ਹੋਇਆ ਸੀ। ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 130 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!