ਪੁਰੀ , 02 ਮਈ ( NRI MEDIA )
ਭਿਆਨਕ ਚਕਰਵਾਤੀ ਤੁਫਾਨ ਫਾਨੀ ਉੜੀਸਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ , ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ ਸ਼ੁੱਕਰਵਾਰ ਦੁਪਹਿਰ ਤੱਕ ਓਡੀਸ਼ਾ ਦੇ ਕੰਢੇ ਨਾਲ ਟਕਰਾ ਸਕਦਾ ਹੈ , ਚਕਰਵਾਤੀ ਤੁਫਾਨ ਉੜੀਸਾ ਵਿੱਚ ਭਾਰੀ ਤਬਾਹੀ ਮੈਚ ਸਕਦਾ ਹੈ ਇਸ ਲਈ ਫੌਜ ਨੂੰ ਹੈ ਅਲਰਟ ਉੱਤੇ ਰੱਖਿਆ ਗਿਆ ਹੈ , ਫੇਨੀ ਤੁਫਾਨ ਨਾਲ ਉੜੀਸਾ ਦੇ ਨਾਲ ਤਮਿਲਨਾਡੂ, ਕੇਰਲ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਵਿੱਚ ਐਡਵਾਇਜਰੀ ਜਾਰੀ ਕੀਤੀ ਗਈ ਹੈ , ਇਸਦੇ ਨਾਲ ਹੀ ਅਗਲੇ ਹੁਕਮ ਤੱਕ ਸਕੂਲ ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ , ਇਸ ਤੂਫ਼ਾਨ ਦਾ ਅਸਰ ਉੱਤਰ ਭਾਰਤ ਦੇ ਪੰਜਾਬ ਦਿੱਲੀ ਇਲਾਕਿਆਂ ਤੱਕ ਵੀ ਦੇਖਣ ਨੂੰ ਮਿਲ ਸਕਦਾ ਹੈ |
ਸੰਬੰਧਿਤ ਖ਼ਬਰਾਂ
ਤੂਫਾਨ ਦੇ ਦੌਰਾਨ, ਲਹਿਰਾਂ ਸਮੁੰਦਰ ਵਿਚ ਡੇਢ ਮੀਟਰ ਤੋਂ ਵੱਧ ਉੱਠ ਸਕਦੀਆਂ ਹਨ, ਜਦੋਂ ਕਿ ਪੁਰੀ, ਖਰਧਾ, ਕਟਕ ਅਤੇ ਜਗਤਿੰਗਪੁਰ ਜ਼ਿਲ੍ਹਿਆਂ ਵਿਚ ਬਹੁਤ ਤੇਜ਼ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ , ਇਨਾ ਇਲਾਕਿਆਂ ਵਿੱਚ ਹਵਾ 175 ਤੋਂ 200 ਪ੍ਰਤੀ ਘੰਟਾ ਕਿਲੋਮੀਟਰ ਤੱਕ ਚੱਲਣ ਦੀ ਉਮੀਦ ਹੈ , ਉੜੀਸਾ ਤੋਂ ਇਲਾਵਾ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵੀ ਇਸ ਤੂਫਾਨ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ |
ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਦੇ ਸੂਤਰਾਂ ਨੇ ਕਿਹਾ ਕਿ "ਫੇਨੀ " 43 ਸਾਲਾਂ ਵਿੱਚ ਭਾਰਤੀ ਸਮੁੰਦਰੀ ਖੇਤਰ ਵਿੱਚ ਅਪ੍ਰੈਲ ਨੂੰ ਬਨਣ ਵਾਲਾ ਇਸ ਤਰ੍ਹਾਂ ਦਾ ਪਹਿਲਾ ਚਕਰਵਾਤੀ ਤੂਫਾਨ ਹੈ , ਗਰਮੀ ਦੌਰਾਨ ਇਸ ਤਰ੍ਹਾਂ ਦੇ ਚੱਕਰਵਤੀ ਤੂਫਾਨ ਦਾ ਆਉਣਾ ਲਗਭਗ ਨਾਮੁਮਕਿਨ ਹੈ ਪਰ ਇਸ ਵਾਰ ਇਹ ਵਾਪਰ ਰਿਹਾ ਹੈ |
ਚੱਕਰਵਤੀ ਤੁਫਾਨ ਫੇਨੀ ਦੇ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਪੁਰੀ ਵਿੱਚ ਆਉਣ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ , ਐਨਡੀਆਰਐਫ, ਓਡੀਸ਼ਾ ਐਮਰਜੈਂਸੀ ਤੁਰੰਤ ਕਾਰਵਾਈ ਬਲ (ਓ ਡੀ ਆਰ ਐੱਫ) ਦੀ ਟੀਮ ਨੂੰ ਸੰਵੇਦਨਸ਼ੀਲ ਇਲਾਕਿਆਂ ਵਿੱਚ ਤੈਨਾਤ ਕੀਤਾ ਗਿਆ ਹੈ , ਸਮੁੰਦਰੀ ਖੇਤਰ ਦੇ ਜ਼ਿਲ੍ਹਿਆਂ ਵਿਚ ਰਹਿੰਦੇ ਲੋਕ ਸੁਰੱਖਿਅਤ ਸਥਾਨਾਂ ਤੇ ਪਹੁੰਚਾਏ ਜਾ ਰਹੇ ਹਨ , ਭਾਰਤੀ ਹਵਾਈ ਸੈਨਾ ਅਤੇ ਆਰਮੀ ਨੂੰ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਹਾਈ ਅਲਰਟ ਤੇ ਰੱਖਿਆ ਗਿਆ ਹੈ |






