|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਦਾਖਾ ਚੋਣ ਨੇ ਬੈਂਸ ਭਰਾਵਾਂ ਦੀ ਅਕਾਲੀ ਦੱਲ ਨਾਲ ਯਾਰੀ ਜੱਗ ਜ਼ਾਹਿਰ ਕੀਤੀ : ਦਿਲਰਾਜ ਸਰਕਾਰੀਆ

ਅੰਮ੍ਰਿਤਸਰ (ਇੰਦਰਜੀਤ ਸਿੰਘ) : ਦਾਖਾ ਜਿਮਨੀ ਚੋਣ ਦੇ ਨਿਕਲੇ ਨਤੀਜੇ ਨੇ ਲੋਕ ਇਨਸਾਫ ਪਾਰਟੀ ਦੇ ਕਰਤਾ ਧਰਤਾ ਬੈਂਸਾ ਭਰਾਵਾਂ ਦੀ ਪੋਲ ਖੋਲ੍ਹ ਦਿੱਤੀ ਹੈ। ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਰ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਦਾਖਾ ਵਿੱਚੋਂ 44000 ਦੇ ਕਰੀਬ ਵੋਟਾਂ ਲੈਣ ਵਾਲੇ ਸ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅੰਮ੍ਰਿਤਸਰ (ਇੰਦਰਜੀਤ ਸਿੰਘ) : ਦਾਖਾ ਜਿਮਨੀ ਚੋਣ ਦੇ ਨਿਕਲੇ ਨਤੀਜੇ ਨੇ ਲੋਕ ਇਨਸਾਫ ਪਾਰਟੀ ਦੇ ਕਰਤਾ ਧਰਤਾ ਬੈਂਸਾ ਭਰਾਵਾਂ ਦੀ ਪੋਲ ਖੋਲ੍ਹ ਦਿੱਤੀ ਹੈ। ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਰ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਦਾਖਾ ਵਿੱਚੋਂ 44000 ਦੇ ਕਰੀਬ ਵੋਟਾਂ ਲੈਣ ਵਾਲੇ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਨੂੰ ਕੀ ਗੱਲ ਹੋ ਗਈ ਕਿ ਉਸਦੀ ਵੋਟ ਬੈਂਕ ਘੱਟ ਗਈ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਨੂੰ ਸਿਰਫ 8400 ਦੇ ਕਰੀਬ ਹੀ ਵੋਟਾਂ ਪਈਆਂ।

ਸੰਬੰਧਿਤ ਖ਼ਬਰਾਂ

ਦਿਲਰਾਜ ਸਿੰਘ ਸਰਕਾਰੀਆ ਨੇ ਬੈਂਸ ਭਰਾਵਾਂ ਦੀ ਆੜੇ ਹੱਥੀਂ ਲੈਂਦਿਆ ਉਨ੍ਹਾਂ ਦੀ ਪੋਲ ਖੋਲ੍ਹ ਦਿਆ ਕਿਹਾ ਕਿ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਆਪ ਨੂੰ ਗੈਰਤਮੰਦ ਤੇ ਪੰਜਾਬ ਹਿਤੈਸ਼ੀ ਦੱਸਣ ਵਾਲੇ ਬੈਂਸ ਭਰਾਵਾਂ ਨੇ ਅਕਾਲੀ ਦੱਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨਾਲ ਵੱਡੀ ਪੱਧਰ ਤੇ ਕਰੋੜਾਂ ਦੀ ਸੌਦੇਬਾਜੀ ਕਰਕੇ ਆਪਣੇ 32000 ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਉਹਨਾਂ ਨੂੰ ਅਕਾਲੀ ਦੱਲ ਕੋਲ ਵੇਚ ਦਿੱਤਾ ਗਿਆ ਹੈ। ਦਿਲਰਾਜ ਸਿੰਘ ਸਰਕਾਰੀਆ ਨੇ ਕਿਹਾ ਕਿ ਬੈਂਸ ਭਰਾਵਾਂ ਦੀ ਇਸ ਸੌਦੇਬਾਜੀ ਨਾਲ ਪੰਜਾਬ ਦੇ ਲੋਕ ਹੈਰਾਨ ਹਨ।

ਕਿਉਂਕਿ ਪੰਜਾਬ ਦੇ ਸੂਝਵਾਨ ਲੋਕ ਅਕਾਲੀ ਦੱਲ ਨੂੰ ਮੂੰਹ ਨਹੀਂ ਲਾ ਰਹੇਂ ਜਿਸ ਦੀ ਮਿਸਾਲ ਜਲਾਲਾਬਾਦ ਸੀਟ ਤੋਂ ਮਿਲਦੀ ਹੈ ਜੋ ਪਹਿਲਾਂ ਬਾਦਲ ਪਰਿਵਾਰ ਕੋਲ ਸੀ ਉਸ ਸਮੇਤ ਫਗਵਾੜਾ ਤੇ ਮੁਕੇਰੀਆਂ ਸੀਟਾਂ ਤੇ ਲੋਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਗਿਆ ਹੈ। ਦਿਲਰਾਜ ਸਿੰਘ ਸਰਕਾਰੀਆ ਨੇ ਕਿਹਾ ਕਿ ਦਾਖਾ ਹਲਕੇ ਦੀ ਚੋਣ ਨੇ ਬੈਂਸ ਭਰਾਵਾਂ ਦੀਅਕਾਲੀ ਦੱਲ ਨਾਲ ਅੰਦਰਖਾਤੇ ਪਈ ਯਾਰੀ ਲੋਕਾਂ ਸਾਹਮਣੇ ਹੁਣ ਪੂਰੀ ਤਰ੍ਹਾਂ ਨਾਲ ਜੱਗ ਜ਼ਾਹਿਰ ਹੋ ਚੁੱਕੀ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!