|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਸਮਾਨੀ ਬਿਜਲੀ ਦਾ ਕਹਿਰ - ਅਹਿਮਦਪੁਰ 'ਚ 40 ਭੇਡਾਂ ਤੇ 5 ਬੱਕਰੀਆਂ ਦੀ ਗਈ ਜਾਨ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਜਿਥੇ ਖਰਾਬ ਮੌਸਮ ਕਿਸਾਨਾਂ ਵਾਸਤੇ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਉਥੇ ਵੀਰਵਾਰ ਨੂੰ ਕਪੂਰਥਲਾ ਦੇ ਪਿੰਡ ਅਹਿਮਦਪੁਰ ਵਿਖੇ ਪਿੰਡ ਭੇਡਾਂ ਤੇ ਬੱਕਰੀਆਂ ਚਾਰ ਰਹੇ ਆਜ਼ੜੀ ਕਹਿਰ ਬਣ ਕੇ ਆਈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ ਗਿਆਰਾਂ ਵਜੇ ਜਦੋ ਪਿੰਡ ਰਜ਼ਪੁਰ ਗੜੀ ਜਿਲਾ ਪਟਿਆਲਾ ਦਾ ਰਹਿਣ ਵਾਲਾ ਸੁਰਿੰਦਰਪਾਲ ਸਿੰਘ ਆਪਣੇ ਸਾਥੀਆਂ

NRI Post Desk · 2301 ਦਿਨ ਪਹਿਲਾਂ · ਅੱਪਡੇਟ 2278 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਜਿਥੇ ਖਰਾਬ ਮੌਸਮ ਕਿਸਾਨਾਂ ਵਾਸਤੇ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਉਥੇ ਵੀਰਵਾਰ ਨੂੰ ਕਪੂਰਥਲਾ ਦੇ ਪਿੰਡ ਅਹਿਮਦਪੁਰ ਵਿਖੇ ਪਿੰਡ ਭੇਡਾਂ ਤੇ ਬੱਕਰੀਆਂ ਚਾਰ ਰਹੇ ਆਜ਼ੜੀ ਕਹਿਰ ਬਣ ਕੇ ਆਈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ ਗਿਆਰਾਂ ਵਜੇ ਜਦੋ ਪਿੰਡ ਰਜ਼ਪੁਰ ਗੜੀ ਜਿਲਾ ਪਟਿਆਲਾ ਦਾ ਰਹਿਣ ਵਾਲਾ ਸੁਰਿੰਦਰਪਾਲ ਸਿੰਘ ਆਪਣੇ ਸਾਥੀਆਂ ਸਮੇਤ ਆਪਣੀਆਂ ਭੇਡਾਂ ਤੇ ਬੱਕਰੀਆਂ ਚਾਰ ਰਿਹਾ ਸੀ ਤਾਂ ਅਚਾਨਕ ਬੱਦਲ ਗਰਜਣ ਦੇ ਨਾਲ ਆਈ ਅਸਮਾਨੀ ਬਿਜਲੀ ਉਸਦੀਆਂ ਭੇਡਾਂ ਤੇ ਬੱਕਰੀਆਂ ਤੇ ਪੈ ਗਈ ਹਲਾਂਕਿ ਇਸ ਵਿਚ ਉਸਦੀ ਜਾਨ ਤਾਂ ਬਚ ਗਈ ਪਰ ਬਿਜਲੀ ਪੈਣ ਕਾਰਨ ਉਸਦੀਆ 40 ਭੇਡਾਂ ਤੇ ਪੰਜ ਬੱਕਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਅਕਸਰ ਸਰਦੀਆਂ ਵਿਚ ਚਾਰੇ ਦੀ ਭਾਲ ਵਿਚ ਕਪੂਰਥਲਾ ਦੇ ਦੋਨਾ ਖੇਤਰ ਵਿਚ ਗੁਜਰ ਬਰਾਦਰੀ ਅਤੇ ਲੋਕ ਇਥੇ ਚਾਰੇ ਦੇ ਭਾਲ ਵਿਚ ਆ ਜਾਂਦੇ ਹਨ ਅਤੇ ਉਹ ਇਥੇ ਆਰਜ਼ੀ ਤੌਰ ਤੇ ਕੁਝ ਹੀ ਦਿਨਾਂ ਵਾਸਤੇ ਕਿਸਾਨਾਂ ਦੇ ਖੇਤਾਂ ਵਿਚ ਆਰਜ਼ੀ ਤੰਬੂ ਲਗਾ ਕੇ ਰਹਿੰਦੇ ਹਨ ਫਿਰ ਜਦੋ ਅਗਲੇ ਪਿੰਡ ਚਾਰਾ ਮਿਲਦਾ ਹੈ ਤਾਂ ਉਥੇ ਆਰਜ਼ੀ ਤੰਬੂ ਲਗਾ ਲੈਂਦੇ ਹਨ।

ਸੰਬੰਧਿਤ ਖ਼ਬਰਾਂ

ਪੀੜਤਾ ਨੇ ਦੱਸਿਆ ਕਿ ਉਹ ਪਟਿਆਲਾ ਜਿਲ੍ਹੇ ਦੇ ਪਿੰਡ ਫਤਿਹਪੁਰ ਗੜ੍ਹੀ ਜੋ ਰਾਜਪੁਰਾ ਤੋਂ ਚੰਡੀਗੜ ਰੋਡ ਤੇ ਸਥਿਤ ਹੈ ਦੇ ਕੁਝ ਪਰਿਵਾਰ ਕਰੀਬ 250 ਬੱਕਰੀਆਂ ਅਤੇ ਭੇਡਾਂ ਦਾ ਝੁੰਡ ਲੈ ਕੇ ਚਰਾਂਦ ਲਈ ਕਰੀਬ ਇੱਕ ਹਫਤੇ ਤੋਂ ਪਿੰਡ ਅਹਿਮਦਪੁਰ ਨੇੜੇ ਡਰੇਨ ਕੋਲ ਠਹਿਰ ਹੋਏ ਸਨ। ਉਹ ਹਰ ਸਾਲ ਆਲੂਆਂ ਦੀ ਪੁਟਾਈ ਤੋਂ ਬਾਅਦ ਵੇਲਾਂ ਅਤੇ ਹੋਰ ਚਰਾਂਦ ਲਈ ਇੱਥੇ ਆਉਂਦੇ ਹਨ ਅਤੇ ਖੇਤ ਵਿੱਚ ਤੰਬੂ ਬਣਾ ਕੇ ਰਹਿ ਰਹੇ ਸਨ। ਜਾਣਕਾਰੀ ਦਿੰਦੇ ਹੋਏ ਸੁਰਿੰਦਰਪਾਲ ਸਿੰਘ ਅਤੇ ਦਲੇਰ ਸਿੰਘ ਨੇ ਦੱਸਿਆ ਕਿ ਸਵੇਰੇ 11 ਵਜੇ ਆਏ ਮੀਂਹ ਦੇ ਨਾਲ ਗਰਜੀ ਬਿਜਲੀ ਭੇਡਾਂ ਬੱਕਰੀਆਂ ਦੇ ਝੁੰਡ ਤੇ ਆ ਪਈ ਜਿਸ ਕਾਰਨ ਉਹਨਾਂ ਦੀਆਂ ਬਹੁਤ ਭੇਡਾਂ ਅਤੇ ਬੱਕਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੁਰਿੰਦਰਪਾਲ ਨੇ ਕਿਹਾ ਕਿ ਉਹ ਘਟਨਾ ਸਥਾਨ ਤੋਂ ਕੁਝ ਦੂਰੀ ਤੇ ਮੋਬਾਇਲ ਫੋਨ ਸੁਣ ਰਿਹਾ ਸੀ ਤਾਂ ਉਸਨੂੰ ਵੀ ਜੋਰਦਾਰ ਝੱਟਕਾ ਲੱਗਾ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਪੀੜਤਾਂ ਨੇ ਦੱਸਿਆ ਕਿ ਇਹਨਾਂ ਭੇਡਾਂ ਦੇ ਝੁੰਡ ਦਾ ਮਾਲਕ ਪ੍ਰੇਮ ਸਿੰਘ ਸਪੁੱਤਰ ਦੇਸ ਰਾਜ ਨਿਵਾਸੀ ਪਿੰਡ ਢੰਕਾਣਸੂ, ਜਿਲ੍ਹਾ ਪਟਿਆਲਾ ਹੈ ਅਤੇ ਇਸ ਕੁੱਦਰਤੀ ਹਾਦਸੇ ਕਾਰਨ ਹੋਏ ਨੁਕਸਾਨ ਦੀ ਕੀਮਤ 4 ਲੱਖ ਤੋਂ ਵੱਧ ਹੈ। ਪਰਿਵਾਰ ਸਦਮੇ ਵਿਚ ਹੈ ਕਿਉਕਿ ਉਨ੍ਹਾਂ ਦੀ ਰੋਜ਼ੀ ਰੋਟੀ ਮੁਹੱਇਆ ਕਰਵਾਉਣ ਵਾਲੇ ਪਸ਼ੂ ਮਰ ਗਏ ਹਨ ਪਰਿਵਾਰ ਨੇ ਸਰਕਾਰ ਪਾਸੋ ਉਨ੍ਹਾਂ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਐਸ.ਐਚ.ਓ. ਥਾਣਾ ਸਦਰ ਕਪੂਰਥਲਾ ਗੁਰਦਿਆਲ ਸਿੰਘ, ਪੁਲਿਸ ਚੌਕੀ ਸਾਇੰਸ ਸਿੱਟੀ ਦੇ ਇੰਚਾਰਜ ਜਸਵੰਤ ਸਿੰਘ, ਪੁਲਿਸ ਚੌਕੀ ਕਾਲਾ ਸੰਘਿਆਂ ਦੇ ਇੰਚਾਰਜ....ਘਟਨਾ ਸਥਾਨ ਤੇ ਪਹੁੰਚੇ। ਪੁਲਿਸ ਵੱਲੋਂ ਕੁਦਰਤੀ ਹਾਦਸੇ ਦੇ ਪੀੜਤਾਂ ਵੱਲੋਂ ਦਿੱਤੀ ਜਾਣਕਾਰੀ ਤਹਿਤ 427 ਤਹਿਤ ਕੇਸ ਦਰਜ ਕਰਕੇ ਮਾਮਲਾ ਸਰਕਾਰ ਨੂੰ ਮੁਆਵਜੇ ਲਈ ਭੇਜ ਦਿੱਤਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!