|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਲੰਧਰ ਸ਼ਹਿਰ ਦੇ DAV ਕਾਲਜ ਨੇੜੇ ਪੈਂਦੇ ਸ਼ੀਤਲ ਨਗਰ ਇਲਾਕੇ ਦੀ ਨਹਿਰ 'ਚੋਂ ਲਗਾਤਾਰ ਦੂਜੇ ਦਿਨ ਭਰੂਣ ਮਿਲਿਆ

ਜਲੰਧਰ : ਜਲੰਧਰ ਸ਼ਹਿਰ ਦੇ ਵਾਸੀਆਂ ‘ਚ ਇਕ ਵਾਰੀ ਫਿਰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਡੀਏਵੀ ਕਾਲਜ ਨੇੜੇ ਪੈਂਦੇ ਸ਼ੀਤਲ ਨਗਰ ਇਲਾਕੇ ਦੀ ਨਹਿਰ 'ਚੋਂ ਲਗਾਤਾਰ ਦੂਜੇ ਦਿਨ ਭਰੂਣ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਨਹਿਰ ਨਜ਼ਦੀਕ ਇਕ ਨਾਬਾਲਗ ਬੱਚੇ ਵੱਲੋਂ ਖੇਡਦੇ ਹੋਏ ਦੇਖਿਆ ਗਿਆ ਕਿ ਇਕ ਛੋਟਾ ਬੱਚਾ ਨਹਿਰ ਵਿਚ ਰੁੜ੍ਹਿਆ ਜਾ ਰਿਹਾ ਹੈ ਜਿਸ ਨੇ ਤੁਰੰਤ ਆਪਣੀ ਮਾਂ ਨੂੰ ਦੱਸਿਆ ਅਤ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ : ਜਲੰਧਰ ਸ਼ਹਿਰ ਦੇ ਵਾਸੀਆਂ ‘ਚ ਇਕ ਵਾਰੀ ਫਿਰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਡੀਏਵੀ ਕਾਲਜ ਨੇੜੇ ਪੈਂਦੇ ਸ਼ੀਤਲ ਨਗਰ ਇਲਾਕੇ ਦੀ ਨਹਿਰ 'ਚੋਂ ਲਗਾਤਾਰ ਦੂਜੇ ਦਿਨ ਭਰੂਣ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਨਹਿਰ ਨਜ਼ਦੀਕ ਇਕ ਨਾਬਾਲਗ ਬੱਚੇ ਵੱਲੋਂ ਖੇਡਦੇ ਹੋਏ ਦੇਖਿਆ ਗਿਆ ਕਿ ਇਕ ਛੋਟਾ ਬੱਚਾ ਨਹਿਰ ਵਿਚ ਰੁੜ੍ਹਿਆ ਜਾ ਰਿਹਾ ਹੈ ਜਿਸ ਨੇ ਤੁਰੰਤ ਆਪਣੀ ਮਾਂ ਨੂੰ ਦੱਸਿਆ ਅਤੇ ਉਸੇ ਵਕਤ ਬੱਚੇ ਦੀ ਮਾਂ ਨੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਇਕੱਠੇ ਕਰ ਕੇ ਪੁਲਿਸ ਨੂੰ ਸੂਚਿਤ ਕੀਤਾ।ਇਸ ਦੌਰਾਨ ਮੌਕੇ 'ਤੇ ਪੁੱਜ ਕੇ ਥਾਣਾ ਡਵੀਜ਼ਨ 1 ਦੀ ਪੀਸੀਆਰ ਟੀਮ ਵੱਲੋਂ ਨਹਿਰ ਅੰਦਰ ਝਾੜੀਆਂ ‘ਚ ਫਸੇ ਬੱਚੀ ਦੇ ਭਰੂਣ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ।

ਸੰਬੰਧਿਤ ਖ਼ਬਰਾਂ

ਉਪਰੰਤ ਮੌਕੇ 'ਤੇ ਐੱਸਪੀ ਹਰਪ੍ਰੀਤ ਸਿੰਘ ਮੈਨੀਪਾਲ, ਥਾਣਾ ਡਵੀਜ਼ਨ 1 ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ, ਥਾਣੇਦਾਰ ਕੁਲਵਿੰਦਰ ਸਿੰਘ, ਥਾਣੇਦਾਰ ਸਤਨਾਮ ਸਿੰਘ, ਥਾਣੇਦਾਰ ਬਲਜੀਤ ਕੌਰ ਸਮੇਤ ਪੁਲਿਸ ਫੋਰਸ ਪੁੱਜੀl ਉਨ੍ਹਾਂ ਮੌਕੇ 'ਤੇ ਪੁੱਜ ਕੇ ਬੱਚੀ ਦੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ।ਜ਼ਿਕਰਯੋਗ ਹੈ ਕੇ ਬੀਤੇ ਦਿਨੀਂ ਵੀ ਇਸੇ ਨਹਿਰ ‘ਚੋਂ ਨਵਜਾਤ ਬੱਚੇ ਦੀ ਲਾਸ਼ ਮਿਲੀ ਸੀ ਜਿਸ ਨੂੰ ਪੁਲਿਸ ਫੋਰਸ ਨੇ ਕਬਜ਼ੇ 'ਚ ਲੈ ਕੇ ਡੀਐੱਨਏ ਟੈਸਟ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਸੀ।

ਅਜੇ ਤਕ ਉਸ ਬੱਚੇ ਦੀ ਮੌਤ ਦੇ ਰਹੱਸ ਬਾਰੇ ਪੁਲਿਸ ਕੋਈ ਸੁਰਾਗ ਨਹੀਂ ਲਗਾ ਸਕੀ ਸੀ ਕਿ ਅਗਲੇ ਦਿਨ ਫਿਰ ਬੱਚੀ ਦਾ ਭਰੂਣ ਨਹਿਰ ਵਿੱਚੋਂ ਮਿਲ ਗਿਆ। ਮੌਕੇ 'ਤੇ ਪੁੱਜੇ ਐੱਸਪੀ ਹਰਪ੍ਰੀਤ ਸਿੰਘ ਮੈਨੀਪਾਲ ਦਾ ਕਹਿਣਾ ਹੈ ਕਿ ਨਹਿਰ ‘ਚੋਂ ਮਿਲਿਆ ਬੱਚੀ ਦਾ ਭਰੂਣ ਦੇਖਣ ‘ਚ ਪੰਜ ਤੋਂ ਛੇ ਮਹੀਨਿਆਂ ਦਾ ਲੱਗ ਰਿਹਾ ਹੈ ਜਿਸ ਦਾ ਡੀਐੱਨਏ ਟੈਸਟ ਕਰਵਾਇਆ ਜਾਵੇਗਾ ਅਤੇ ਜਿਸ ਮਾਂ ਵਲੋਂ ਗਰਭਪਾਤ ਕਰਵਾ ਕੇ ਛੇ ਮਹੀਨਿਆਂ ਦੇ ਬੱਚੇ ਦਾ ਭਰੂਣ ਨਹਿਰ 'ਚ ਸੁੱਟ ਦਿੱਤਾ ਗਿਆ, ਉਸ ਨੂੰ ਅਤੇ ਗਰਭਪਾਤ ਕਰਨ ਵਾਲੇ ਵਿਅਕਤੀ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!